ਘਰ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ
ਰਾਏਕੋਟ, 28 ਅਕਤੂਬਰ (ਸੁਸ਼ੀਲ) ਬੀਤੀ ਸ਼ਾਮ ਸਥਾਨਕ ਸ਼ਹਿਰ ਦੇ ਮੁਹੱਲਾ ਕੱਚਾ ਕਿਲ੍ਹਾ (ਨੇੜੇ ਮਸਜਿਦ) ਵਿਖੇ ਪੱਤਰਕਾਰ ਸੁਸ਼ੀਲ ਕੁਮਾਰ ਵਰਮਾਂ ਦੇ ਬੇਟੇ ਦਾ ਸਪਲੈਂਡਰ ਮੋਟਰਸਾਈਕਲ ਅਣਪਛਾਤੇ ਚੋਰਾਂ ਵਲੋਂ ਚੋਰੀ ਕਰ ਲਿਆ ਗਿਆ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਪੱਤਰਕਾਰ ਸੁਸ਼ੀਲ ਵਰਮਾ ਨੇ ਦੱਸਿਆ ਕਿ ਬੀਤੇ ਕੱਲ੍ਹ ਸ਼ਾਮ ਮੌਕੇ ਉਸ ਦੇ ਬੇਟੇ ਨੇ ਆਪਣਾ ਸਪਲੈਂਡਰ ਮੋਟਰਸਾਈਕਲ ਆਪਣੇ ਘਰ ਦੇ ਬਾਹਰ ਖੜਾ ਕੀਤਾ ਸੀ ।
ਰਾਏਕੋਟ, 28 ਅਕਤੂਬਰ (ਸੁਸ਼ੀਲ) ਬੀਤੀ ਸ਼ਾਮ ਸਥਾਨਕ ਸ਼ਹਿਰ ਦੇ ਮੁਹੱਲਾ ਕੱਚਾ ਕਿਲ੍ਹਾ (ਨੇੜੇ ਮਸਜਿਦ) ਵਿਖੇ ਪੱਤਰਕਾਰ ਸੁਸ਼ੀਲ ਕੁਮਾਰ ਵਰਮਾਂ ਦੇ ਬੇਟੇ ਦਾ ਸਪਲੈਂਡਰ ਮੋਟਰਸਾਈਕਲ ਅਣਪਛਾਤੇ ਚੋਰਾਂ ਵਲੋਂ ਚੋਰੀ ਕਰ ਲਿਆ ਗਿਆ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਪੱਤਰਕਾਰ ਸੁਸ਼ੀਲ ਵਰਮਾ ਨੇ ਦੱਸਿਆ ਕਿ ਬੀਤੇ ਕੱਲ੍ਹ ਸ਼ਾਮ ਮੌਕੇ ਉਸ ਦੇ ਬੇਟੇ ਨੇ ਆਪਣਾ ਸਪਲੈਂਡਰ ਮੋਟਰਸਾਈਕਲ ਆਪਣੇ ਘਰ ਦੇ ਬਾਹਰ ਖੜਾ ਕੀਤਾ ਸੀ । ਉਸ ਦੇ ਨਾਲ ਹੀ ਉਸ ਦਾ ਆਪਣਾ ਵੀ ਮੋਟਰਸਾਈਕਲ ਉਥੇ ਹੀ ਖੜ੍ਹਾ ਸੀ। ਜਦ ਉਸਦੇ ਬੇਟੇ ਨੇ ਸ਼ਾਮ ਨੂੰ ਘਰ ਦੇ ਬਾਹਰ ਨਿਕਲ ਕੇ ਦੇਖਿਆ ਤਾਂ ਉਸ ਦਾ ਸਿਲਵਰ ਰੰਗ ਦਾ ਮੋਟਰਸਾਈਕਲ ਹੀਰੋ ਸਪਲੈਂਡਰ ਨੰਬਰ ਪੀ.ਬੀ . 10 ਐੱਚ.ਬੀ. 9348 ਉਥੋਂ ਗਾਇਬ ਸੀ। ਇਸ ਸਬੰਧ ਵਿਚ ਉਨ੍ਹਾਂ ਆਲੇ ਦੁਆਲੇ ਇਲਾਕੇ ਦਾ ਜਾਇਜ਼ਾ ਲਿਆ, ਪਰ ਮੋਟਰਸਾਈਕਲ ਦੀ ਕੋਈ ਉੱਗ ਸੁੱਗ ਨਹੀਂ ਮਿਲੀ। ਜਿਸ ਤੋਂ ਬਾਅਦ ਉਨ੍ਹਾਂ ਵਲੋਂ ਇਸ ਚੋਰੀ ਦੀ ਘਟਨਾਂ ਦੀ ਸੂਚਨਾ ਰਾਏਕੋਟ ਸਿਟੀ ਪੁਲਿਸ ਨੂੰ ਦਿੱਤੀ ਗਈ, ਪਰ ਇੱਕ ਦਿਨ ਬੀਤਣ ਦੇ ਬਾਅਦ ਹੁਣ ਤੱਕ ਪੁਲਿਸ ਨੂੰ ਮੋਟਰਸਾਈਕਲ ਦਾ ਕੋਈ ਪਤਾ ਨਹੀਂ ਚੱਲ ਸਕਿਆ ਹੈ। ਇਸ ਸੰਬੰਧ ਵਿੱਚ ਡੀ.ਐੱਸ.ਪੀ ਰਾਏਕੋਟ ਮੁਰਾਦ ਜਸਵੀਰ ਸਿੰਘ ਗਿੱਲ ਨੇ ਭਰੋਸਾ ਦਵਾਇਆ ਕਿ ਛੇਤੀ ਹੀ ਚੋਰ ਪੁਲਿਸ ਦੀ ਹਿਰਾਸਤ ਵਿਚ ਹੋਣਗੇ।