29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਸੱਤਿਆ ਐਲੀਮੈਂਟਰੀ ਸਕੂਲ ਹੰਬੜਾਂ ਦੀਆਂ ਦੋ ਵਿਦਿਆਰਥਣਾਂ ‘ਐਲੂਮਨੀ ਵਜ਼ੀਫ਼ਾ’ ਸਕੀਮ ਲਈ ਚੁਣੀਆ ਸਾਬਕਾ ਸਰਪੰਚ ਜੱਗਾ, ਸਾਬਕਾ ਸਰਪੰਚ ਕਲੇਰ ਵਲੋਂ ਵਿਦਿਆਰਥਣਾਂ ਨੂੰ ਸਰਟੀਫਿਕੇਟਾਂ ਦੀ ਕੀਤੀ ਵੰਡ

ਹੰਬੜਾਂ, 28 ਅਕਤੂਬਰ (ਮੇਜਰ ਹੰਬੜਾਂ) ਹੋਣਹਾਰ ਅਤੇ ਲੋੜਬੰਦ ਵਿਦਿਆਰਥੀਆਂ ਦੀ ਅੱਗੇ ਪੜ੍ਹਾਈ ਜਾਰੀ ਰੱਖਣ ਸਬੰਧੀ ਆਰਥਿਕ ਮੱਦਦ ਦੇ ਤੌਰ ’ਤੇ ‘ਐਲੂਮਨੀ ਵਜ਼ੀਫਾ’ ਸਕੀਮ ਤਹਿਤ ਭਾਰਤੀ ਏਅਰਟੈਲ ਫਾਊਂਡੇਸ਼ਨ ਵਲੋਂ ਐਲੂਮਨੀ ਵਜ਼ੀਫ਼ਾ ਪ੍ਰਾਪਤ ਕਰਨ ਲਈ ਅੱਠਵੀਂ ਜਮਾਤ ਪਾਸ ਕਰਨ ਵਾਲੇ ਵਿਦਿਆਰਥੀਆਂ ਦੀ ਪ੍ਰੀਖਿਆ ਹੋਈ। ਜਿਸ ਵਿਚ ਸੱਤਿਆ ਐਲੀਮੈਂਟਰੀ ਸਕੂਲ ਹੰਬੜਾਂ ਦੇ ਸੈਸ਼ਨ 2025-26 ਦੇ ਵਿਦਿਆਰਥੀਆਂ ਨੇ ਭਾਗ ਲਿਆ ਤੇ ਇਸ ਪ੍ਰੀਖਿਆਂ ਵਿੱਚੋਂ ਸਤਿਆ ਐਲੀਮੈਂਟਰੀ ਸਕੂਲ ਹੰਬੜਾਂ ਦੀ ਵਿਦਿਆਰਥਣ ਸਾਕਸ਼ੀ ਪੁੱਤਰੀ ਉਮੇਸ਼ ਸ਼ਾਹ ਅਤੇ ਵਿਦਿਆਰਥਣ ਤਨੂ ਪੁੱਤਰੀ ਰਾਮ ਨਰੇਸ਼ ਨੇ 100 ਫ਼ੀਸਦੀ ਰੈਂਕ ਹਾਸਲ ਕਰਕੇ ਵਜ਼ੀਫ਼ਾ ਸਕੀਮ ਲਈ ਯੋਗਤਾ ਪ੍ਰਾਪਤ ਕੀਤੀ।

Ad Position 21
No active advertisement
ਅਜੀਤ ਡੈਸਕ 29-10-2026
ਹੰਬੜਾਂ, 28 ਅਕਤੂਬਰ (ਮੇਜਰ ਹੰਬੜਾਂ) ਹੋਣਹਾਰ ਅਤੇ ਲੋੜਬੰਦ ਵਿਦਿਆਰਥੀਆਂ ਦੀ ਅੱਗੇ ਪੜ੍ਹਾਈ ਜਾਰੀ ਰੱਖਣ ਸਬੰਧੀ ਆਰਥਿਕ ਮੱਦਦ ਦੇ ਤੌਰ ’ਤੇ ‘ਐਲੂਮਨੀ ਵਜ਼ੀਫਾ’ ਸਕੀਮ ਤਹਿਤ ਭਾਰਤੀ ਏਅਰਟੈਲ ਫਾਊਂਡੇਸ਼ਨ ਵਲੋਂ ਐਲੂਮਨੀ ਵਜ਼ੀਫ਼ਾ ਪ੍ਰਾਪਤ ਕਰਨ ਲਈ ਅੱਠਵੀਂ ਜਮਾਤ ਪਾਸ ਕਰਨ ਵਾਲੇ ਵਿਦਿਆਰਥੀਆਂ ਦੀ ਪ੍ਰੀਖਿਆ ਹੋਈ। ਜਿਸ ਵਿਚ ਸੱਤਿਆ ਐਲੀਮੈਂਟਰੀ ਸਕੂਲ ਹੰਬੜਾਂ ਦੇ ਸੈਸ਼ਨ 2025-26 ਦੇ ਵਿਦਿਆਰਥੀਆਂ ਨੇ ਭਾਗ ਲਿਆ ਤੇ ਇਸ ਪ੍ਰੀਖਿਆਂ ਵਿੱਚੋਂ ਸਤਿਆ ਐਲੀਮੈਂਟਰੀ ਸਕੂਲ ਹੰਬੜਾਂ ਦੀ ਵਿਦਿਆਰਥਣ ਸਾਕਸ਼ੀ ਪੁੱਤਰੀ ਉਮੇਸ਼ ਸ਼ਾਹ ਅਤੇ ਵਿਦਿਆਰਥਣ ਤਨੂ ਪੁੱਤਰੀ ਰਾਮ ਨਰੇਸ਼ ਨੇ 100 ਫ਼ੀਸਦੀ ਰੈਂਕ ਹਾਸਲ ਕਰਕੇ ਵਜ਼ੀਫ਼ਾ ਸਕੀਮ ਲਈ ਯੋਗਤਾ ਪ੍ਰਾਪਤ ਕੀਤੀ। ਅੱਜ ਸਕੂਲ ਵਿਖੇ ਇਨ੍ਹਾਂ ਹੋਣਹਾਰ ਵਿਦਿਆਰਥਣਾਂ ਨੂੰ ਸਰਟੀਫਿਕੇਟ ਵੰਡਦਿਆਂ ਸਾਬਕਾ ਸਰਪੰਚ ਰਣਜੋਧ ਸਿੰਘ ਜੱਗਾ ਅਤੇ ਸਾਬਕਾ ਸਰਪੰਚ ਬਲਵੀਰ ਸਿੰਘ ਕਲੇਰ ਨੇ ਵਿਦਿਆਰਥਣਾਂ ਦੀ ਹੌਂਸਲਾ ਅਫ਼ਜਾਈ ਕੀਤੀ ਅਤੇ ਕਿਹਾ ਕਿ ਇਹ ਹੰਬੜਾਂ ਇਲਾਕੇ ਲਈ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਹੋਣਹਾਰ ਵਿਦਿਆਰਥਣਾਂ ਨੇ ਆਪਣੀ ਮਿਹਨਤ ਨਾਲ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਅ ਰੌਸ਼ਨ ਕੀਤਾ ਹੈ। ਸਕੂਲ ਮੁਖੀ ਜਸ਼ਮਨਦੀਪ ਸਿੰਘ ਗਰੇਵਾਲ, ਕਲੱਸਟਰ ਕੋਆਰਡੀਨੇਟਰ ਅਮਰਦੀਪ ਸਿੰਘ, ਮੋਬਾਈਲ ਟੀਚਰ ਕਮਲਦੀਪ ਸਿੰਘ, ਮੈਡਮ ਰੁਪਿੰਦਰ ਕੌਰ ਪੁੜੈਣ, ਮੈਡਮ ਕੁਲਜਿੰਦਰ ਕੌਰ, ਮੈਡਮ ਅਵਨਿੰਦਰ ਕੌਰ ਨੇ ਵੀ ਇਨ੍ਹਾਂ ਹੋਣਹਾਰ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਮੈਡਮ ਪ੍ਰੀਤੀ ਪਾਇਲ, ਮੈਡਮ ਰਮਨਸਦੀਪ ਕੌਰ, ਮੈਡਮ ਆਸ਼ਾਂ ਦੇਵੀ, ਮੈਡਮ ਹਰਪ੍ਰੀਤ ਕੌਰ, ਮੈਡਮ ਸਿਮਰਨਜੀਤ ਕੌਰ, ਮੈਡਮ ਲਵਪ੍ਰੀਤ ਕੌਰ ਅਤੇ ਹੋਰ ਪਤਵੰਤੇ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰੈੱਸ ਕਲੱਬ ਜਗਰਾਉਂ ਦੀ ਮੀਟਿੰਗ ’ ਚ ਵੱਖ - ਵੱਖ ਮਸਿਲਆਂ ’ ਤੇ ਵਿਚਾਰ - ਵਟਾਂਦਰਾ ਅਗਲੀ ਖ਼ਬਰ ਪੰਜਾਬ ਵਿਚ ਨਸ਼ਿਆਂ ਦੇ ਖ਼ਾਤਮੇ ਲਈ ਪਿੰਡ-ਪਿੰਡ ਮਸ਼ਾਲ ਯਾਤਰਾ ਸ਼ੁਰੂ ਕਰਨ ਦੀ ਲੋੜ- ਮਨਜੀਤ ਸਿੰਘ ਹੰਬੜਾਂ
Ad Position 24