29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਸੂਬੇਦਾਰ ਦੇਵੀ ਚੰਦ ਸ਼ਰਮਾ ਨਹੀਂ ਰਹੇ, ਡੱਲਾ ’ਚ ਭੋਗ 30 ਨੂੰ

ਹਠੂਰ, 28 ਅਕਤੂਬਰ (ਜਸਵਿੰਦਰ ਸਿੰਘ ਛਿੰਦਾ)- ਸ੍ਰੀ ਰਾਮ ਕਾਲਜ ਡੱਲਾ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸੂਬੇਦਾਰ ਦੇਵੀ ਚੰਦ ਸ਼ਰਮਾ ਨਹੀਂ ਰਹੇ। ਬੀਤੇ ਦਿਨੀਂ ਉਹ 95 ਸਾਲ ਦੀ ਉਮਰ ’ਚ ਅਕਾਲ ਚਲਾਣਾ ਕਰ ਗਏ ਸਨ।

Ad Position 21
No active advertisement
ਸੂਬੇਦਾਰ ਦੇਵੀ ਚੰਦ ਸ਼ਰਮਾ 29-10-2026
ਹਠੂਰ, 28 ਅਕਤੂਬਰ (ਜਸਵਿੰਦਰ ਸਿੰਘ ਛਿੰਦਾ)- ਸ੍ਰੀ ਰਾਮ ਕਾਲਜ ਡੱਲਾ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸੂਬੇਦਾਰ ਦੇਵੀ ਚੰਦ ਸ਼ਰਮਾ ਨਹੀਂ ਰਹੇ। ਬੀਤੇ ਦਿਨੀਂ ਉਹ 95 ਸਾਲ ਦੀ ਉਮਰ ’ਚ ਅਕਾਲ ਚਲਾਣਾ ਕਰ ਗਏ ਸਨ। ਇਸ ਦੁੱਖ ਦੀ ਘੜੀ ’ਚ ਸ਼ਰੀਕ ਹੁੰਦਿਆਂ ਕਾਲਜ ਕਮੇਟੀ ਦੇ ਮੈਂਬਰ ਹੈੱਡ ਮਾਸਟਰ ਅਵਤਾਰ ਸਿੰਘ ਡੱਲਾ, ਮਾ. ਭਗਵੰਤ ਸਿੰਘ ਡੱਲਾ, ਕਿਰਨਜੀਤ ਸਿੰਘ, ਪ੍ਰਿੰਸੀਪਲ ਪ੍ਰਭਜੀਤ ਸਿੰਘ ਅਤੇ ਸਟਾਫ਼ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਪ੍ਰਿੰਸੀਪਲ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨਮਿੱਤ ਅਰੰਭ ਕਰਵਾਏ ਸ੍ਰੀ ਸਹਿਜ ਪਾਠ ਜੀ ਦੇ ਭੋਗ ਅਤੇ ਅੰਤਮ ਅਰਦਾਸ 30 ਅਕਤੂਬਰ ਨੂੰ ਦੁਪਹਿਰ 1 ਵਜੇ ਗੁਰਦੁਆਰਾ ਜੰਡ ਸਾਹਿਬ ਪਿੰਡ ਡੱਲਾ ਵਿਖੇ ਹੋਵੇਗੀ। ਜ਼ਿਕਰਯੋਗ ਹੈ ਕਿ ਨਿਮਨ ਸ਼ੁਭਾਅ ਦੇ ਮਾਲਕ ਸੂਬੇਦਾਰ ਦੇਵੀ ਚੰਦ ਸ਼ਰਮਾ ਨੇ ਫੌਜ਼ ’ਚੋਂ ਸੇਵਾ ਮੁਕਤ ਹੋ ਕੇ ਪਹਿਲਾਂ ਪਿੰਡ ਵਿਚ ਪਬਲਿਕ ਸਕੂਲ ਚਲਾਇਆ ਅਤੇ ਉਹ ਸ੍ਰੀ ਰਾਜ ਕਾਲਜ ਡੱਲਾ ਨਾਲ ਸ਼ੁਰੂ ਤੋਂ ਹੀ ਜੁੜੇ ਹੋਏ ਸਨ ਅਤੇ ਮੌਜੂਦਾ ਸਮੇਂ ਉਹ ਕਾਲਜ ਕਮੇਟੀ ਦੇ ਚੇਅਰਮੈਨ ਸਨ। ਕਾਲਜ ਦੇ ਬਾਨੀ ਸਵਾਮੀ ਬੁੱਧ ਦੇਵ ਦੇ ਉਹ ਅਤਿ ਨਜ਼ਦੀਕੀ ਸਨ।
Ad Position 22
No active advertisement
ਪਿਛਲੀ ਖ਼ਬਰ ਬੰਦੀ ਛੋੜ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਸੰਬੰਧੀ ਰਾਏਕੋਟ ਇਲਾਕੇ ’ਚ ਪ੍ਰਚਾਰ ਜ਼ੋਰਾਂ ’ਤੇ ਧਾਰਮਿਕ ਸਮਾਗਮ ’ਚ ਹੁੰਮ-... ਅਗਲੀ ਖ਼ਬਰ ਪਿੰਡ ਗਗੜਾ ਵਿਖੇ ਗੁਰਦੁਆਰਾ ਸ੍ਰੀ ਗੋਪਾਲਸਰ ਸਾਹਿਬ ਜੀ ਦੇ ਮੁੱਖ ਗੇਟ ’ਤੇ ਹੋਈ ਫਾਇਰਿੰਗ ਦੀ ਸੰਤਾਂ-ਮਹਾਂਪੁਰਸ਼ਾਂ ਨੇ ਕੀਤ...
Ad Position 24