ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ ਕੀਤੇ ਸੁਖਵਿੰਦਰ ਗਾਲਿਬ ’ਤੇ ‘ਆਪ’ ਆਗੂ ਪਾਲੀ ਡੱਲਾ ਨੇ ਚੁੱਕੇ ਸਵਾਲ
ਜਗਰਾਉਂ, 29 ਅਕਤੂਬਰ (ਗੁਰਦੀਪ ਸਿੰਘ ਮਲਕ)-ਬੀਤੇ ਦੋ ਦਿਨ ਪਹਿਲਾਂ ਜਗਰਾਉਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਵਿੱਚ ਸ਼ਾਮਿਲ ਕੀਤੇ ਗਏ ਪਿੰਡ ਗਾਲਿਬ ਕਲਾਂ ਦੇ ਨੌਜਵਾਨ ਸੁਖਵਿੰਦਰ ਸਿੰਘ ਗਾਲਿਬ ਖ਼ਿਲਾਫ਼ ਆਮ ਪਾਰਟੀ ਦੇ ਯੂਥ ਆਗੂ ਸਰਪੰਚ ਪਾਲੀ ਡੱਲਾ ਨੇ ਨਸ਼ਾ ਤਸਕਰੀ ਦੇ ਗੰਭੀਰ ਦੋਸ਼ ਲਾਉਂਦੇ ਹੋਏ ਅਕਾਲੀ ਦਲ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ। ਇਸ ਸਬੰਧੀ ਸਰਪੰਚ ਪਾਲੀ ਡੱਲਾ ਨੇ ਉਕਤ ਨੌਜਵਾਨ ਦੇ ਗਲ ਵਿੱਚ ਅਕਾਲੀ ਦਲ ਦਾ ਪਰਨਾ ਪਾਉਂਦੇ ਹਲਕਾ ਜਗਰਾਉਂ ਅਕਾਲੀ ਦਲ ਦੇ ਇੰਚਾਰਜ ਸਾਬਕਾ ਵਿਧਾਇਕ ਐੱਸ.
ਜਗਰਾਉਂ, 29 ਅਕਤੂਬਰ (ਗੁਰਦੀਪ ਸਿੰਘ ਮਲਕ)-ਬੀਤੇ ਦੋ ਦਿਨ ਪਹਿਲਾਂ ਜਗਰਾਉਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਵਿੱਚ ਸ਼ਾਮਿਲ ਕੀਤੇ ਗਏ ਪਿੰਡ ਗਾਲਿਬ ਕਲਾਂ ਦੇ ਨੌਜਵਾਨ ਸੁਖਵਿੰਦਰ ਸਿੰਘ ਗਾਲਿਬ ਖ਼ਿਲਾਫ਼ ਆਮ ਪਾਰਟੀ ਦੇ ਯੂਥ ਆਗੂ ਸਰਪੰਚ ਪਾਲੀ ਡੱਲਾ ਨੇ ਨਸ਼ਾ ਤਸਕਰੀ ਦੇ ਗੰਭੀਰ ਦੋਸ਼ ਲਾਉਂਦੇ ਹੋਏ ਅਕਾਲੀ ਦਲ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ। ਇਸ ਸਬੰਧੀ ਸਰਪੰਚ ਪਾਲੀ ਡੱਲਾ ਨੇ ਉਕਤ ਨੌਜਵਾਨ ਦੇ ਗਲ ਵਿੱਚ ਅਕਾਲੀ ਦਲ ਦਾ ਪਰਨਾ ਪਾਉਂਦੇ ਹਲਕਾ ਜਗਰਾਉਂ ਅਕਾਲੀ ਦਲ ਦੇ ਇੰਚਾਰਜ ਸਾਬਕਾ ਵਿਧਾਇਕ ਐੱਸ.ਆਰ. ਕਲੇਰ ਦੀ ਤਸਵੀਰ ਜਾਰੀ ਕਰਦਿਆਂ ਉਕਤ ਨੌਜਵਾਨ ਖ਼ਿਲਾਫ਼ ਪੁਲਿਸ ਥਾਣਾ ਅਜੀਤਵਾਲ ’ਚ ਕੁਝ ਸਮਾਂ ਪਹਿਲਾਂ 300 ਗ੍ਰਾਮ ਹੈਰੋਇਨ ਦਾ ਮੁਕੱਦਮਾ ਦਰਜ ਹੋਇਆ ਹੈ, ਜਿਸਨੂੰ ਅਕਾਲੀ ਦਲ ਵੱਲੋਂ ਸਨਮਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਅਕਾਲੀ ਦਲ ਨਸ਼ਿਆਂ ਦਾ ਵਿਰੋਧ ਕਰ ਰਿਹਾ ਹੈ, ਪਰ ਦੂਜੇ ਪਾਸੇ ਨਸ਼ਾ ਤਸਕਰਾਂ ਨੂੰ ਅਕਾਲੀ ਦਲ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਇਹ ਨੌਜਵਾਨ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਦਾ ਪੁਰਾਣਾ ਸਾਥੀ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐੱਸ.ਆਰ ਕਲੇਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਚਾਰ ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਨੌਜਵਾਨਾਂ ਦੀ ਇੱਕ ਵੱਡੀ ਰੈਲੀ ਕਰ ਰਿਹਾ ਹੈ। ਜਿਸ ਦੀ ਲਾਮਬੰਦੀ ਲਈ ਅਕਾਲੀ ਦਲ ਵੱਲੋਂ ਨੌਜਵਾਨਾਂ ਦਾ ਇਕੱਠ ਕੀਤਾ ਗਿਆ ਸੀ। ਜਿਸ ਵਿੱਚ ਇਹ ਨੌਜਵਾਨ ਪਤਾ ਨਹੀਂ ਕਿੱਦਾਂ ਆ ਗਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਸਪੱਸ਼ਟ ਸਟੈਂਡ ਹੈ ਕਿ ਨਸਿਆਂ ਮਾਮਲੇ ਨਾਲ ਜੁੜੇ ਕਿਸੇ ਅਨਸਰ਼ ਨੂੰ ਕਿਸੇ ਕੀਮਤ ’ਤੇ ਪਾਰਟੀ ਵਿੱਚ ਨਹੀਂ ਰੱਖਿਆ ਜਾਵੇਗਾ। ਉਨਾਂ ਕਿਹਾ ਕਿ ਅਕਾਲੀ ਦਲ ਨੂੰ ਬਦਨਾਮ ਕਰ ਲਈ ਇਸ ਨੌਜਵਾਨ ਨੂੰ ਭੇਜਿਆ ਗਿਆ।