01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਰੇਤੇ ਦੀ ਮਨਜ਼ੂਰਸ਼ੁਦਾ ਖੱਡ ਸੰਬੰਧੀ ਕਿਸਾਨ, ਠੇਕੇਦਾਰ ਤੇ ਵਲੀਪੁਰ ਖੁਰਦ ਦੀ ਗ੍ਰਾਮ ਪੰਚਾਇਤ ਹੋਈ ਆਹਮੋ-ਸਾਹਮਣੇ

ਹੰਬੜਾਂ, 31 ਅਕਤੂਬਰ (ਹਰਵਿੰਦਰ ਸਿੰਘ ਮੱਕੜ)-ਇੱਥੋਂ ਨਜ਼ਦੀਕੀ ਪਿੰਡ ਤਲਵੰਡੀ ਨੌਆਬਾਦ ਅਤੇ ਵਲੀਪੁਰ ਖੁਰਦ ਦੀ ਸਤਲੁਜ ਦਰਿਆ ਵਿਚ ਪੈਂਦੀ ਜ਼ਮੀਨ ’ਚੋਂ ਮਨਜ਼ੂਰਸ਼ੁਦਾ ਰੇਤੇ ਦੀ ਖੱਡ ਵਿਚੋਂ ਰੇਤ ਚੁਕਵਾਉਣ ਦਾ ਕੰਮ ਚੱਲ ਰਿਹਾ ਸੀ ਪਰ ਉਕਤ ਜ਼ਮੀਨ ਵਿਚ ਕੁਝ ਕਿਸਾਨਾਂ ਵਲੋਂ ਆਪਣੀ ਮਾਲਕੀ ਜਤਾਈ ਜਾ ਰਹੀ ਸੀ। ਉਨ੍ਹਾਂ ਨੇ ਆਪਣੀ ਜ਼ਮੀਨ ਵਿਚੋਂ ਰੇਤ ਚੁੱਕਣ ਨੂੰ ਲੈ ਕੇ ਕਿਸਾਨ ਯੂਨੀਅਨ ਨਾਲ ਗੱਲਬਾਤ ਕੀਤੀ ਕਿ ਉਨ੍ਹਾਂ ਦੀ ਮਾਲਕੀ ਜ਼ਮੀਨ ਵਿਚੋਂ ਰੇਤ ਦੇ ਕੰਮ ਨੁੰ ਰੁਕਵਾਉਣ ਲਈ ਸਾਡੀ ਮੱਦਦ ਕੀਤੀ ਜਾਵੇ।

Ad Position 21
No active advertisement
ਅਜੀਤ ਡੈਸਕ 01-11-2026
ਹੰਬੜਾਂ, 31 ਅਕਤੂਬਰ (ਹਰਵਿੰਦਰ ਸਿੰਘ ਮੱਕੜ)-ਇੱਥੋਂ ਨਜ਼ਦੀਕੀ ਪਿੰਡ ਤਲਵੰਡੀ ਨੌਆਬਾਦ ਅਤੇ ਵਲੀਪੁਰ ਖੁਰਦ ਦੀ ਸਤਲੁਜ ਦਰਿਆ ਵਿਚ ਪੈਂਦੀ ਜ਼ਮੀਨ ’ਚੋਂ ਮਨਜ਼ੂਰਸ਼ੁਦਾ ਰੇਤੇ ਦੀ ਖੱਡ ਵਿਚੋਂ ਰੇਤ ਚੁਕਵਾਉਣ ਦਾ ਕੰਮ ਚੱਲ ਰਿਹਾ ਸੀ ਪਰ ਉਕਤ ਜ਼ਮੀਨ ਵਿਚ ਕੁਝ ਕਿਸਾਨਾਂ ਵਲੋਂ ਆਪਣੀ ਮਾਲਕੀ ਜਤਾਈ ਜਾ ਰਹੀ ਸੀ। ਉਨ੍ਹਾਂ ਨੇ ਆਪਣੀ ਜ਼ਮੀਨ ਵਿਚੋਂ ਰੇਤ ਚੁੱਕਣ ਨੂੰ ਲੈ ਕੇ ਕਿਸਾਨ ਯੂਨੀਅਨ ਨਾਲ ਗੱਲਬਾਤ ਕੀਤੀ ਕਿ ਉਨ੍ਹਾਂ ਦੀ ਮਾਲਕੀ ਜ਼ਮੀਨ ਵਿਚੋਂ ਰੇਤ ਦੇ ਕੰਮ ਨੁੰ ਰੁਕਵਾਉਣ ਲਈ ਸਾਡੀ ਮੱਦਦ ਕੀਤੀ ਜਾਵੇ। ਇਸ ਉਪਰੰਤ ਕਿਸਾਨ ਜਥੇਬੰਦੀ ਦੇ ਆਗੂ ਨੇ ਉਕਤ ਜ਼ਮੀਨ ’ਤੇ ਪਹੁੰਚ ਕੇ ਰੇਤ ਠੇਕੇਦਾਰਾਂ ਦੇ ਖ਼ਿਲਾਫ਼ ਧਰਨਾ ਲਗਾਇਆ। ਉਧਰ ਜਦੋਂ ਉਕਤ ਜਗ੍ਹਾ ਤੇ ਪਹੁੰਚੇ ਪੱਤਰਕਾਰਾਂ ਨੂੰ ਪਿੰਡ ਵਲੀਪੁਰ ਖੁਰਦ ਦੇ ਸਰਪੰਚ ਬੀਬੀ, ਹਰਵਿੰਦਰਪਾਲ ਸਿੰਘ ਤੇ ਹੋਰ ਮੋਹਤਵਾਰ ਵਿਅਕਤੀਆਂ ਨੇ ਦੱਸਿਆ ਕਿ ਇਹ ਜ਼ਮੀਨ ਗ੍ਰਾਮ ਪੰਚਾਇਤ ਵਲੀਪੁਰ ਖੁਰਦ ਦੀ ਹੈ ਅਤੇ ਕਿਸੇ ਵੀ ਕਿਸਾਨ ਦਾ ਇਸ ਜ਼ਮੀਨ ਨਾਲ ਕੋਈ ਵੀ ਸੰਬੰਧ ਨਹੀਂ ਹੈ ਅਤੇ ਇਹ ਸਰਕਾਰ ਤੋਂ ਮਨਜੂਰਸ਼ੁਦਾ ਖੱਡ ਹੈ। ਇਥੇ ਲੱਗਭੱਗ ਆਸ ਪਾਸ ਦੇ ਪਿੰਡਾਂ ਦੇ ਲੋਕ ਕੰਮ ਕਰਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਰਹੇ ਹਨ। ਇਸ ਸਮੇਂ ਇਕੱਤਰ ਹੋਏ ਮਜ਼ਦੂਰਾਂ ਨੇ ਰੇਤ ਦੇ ਚੱਲ ਰਹੇ ਕੰਮ ਨੂੰ ਰਕਵਾਉਣ ਆਏ ਵਿਅਕਤੀਆਂ ਦਾ ਵਿਰੋਧ ਕੀਤਾ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਨਿਰਵਿਘਨ ਕੰਮ ਨੁੰ ਜਾਰੀ ਰੱਖਣ ਦੀ ਮੰਗ ਕੀਤੀ। ਇਸ ਮੌਕੇ ਰੇਤ ਦੇ ਠੇਕੇਦਾਰ ਨੇ ਦੁਖੀ ਮਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਰੇਤ ਦੀ ਖੱਡ ਸਰਕਾਰ ਵਲੋ ਮਨਜ਼ੂਰਸ਼ੁਦਾ ਹੈ ਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਰੇਤ ਚੁਕਵਾਈ ਜਾ ਰਹੀ ਹੈ। ਇਸ ਮੌਕੇ ਪਰਮਜੀਤ ਸਿੰਘ, ਸੁਰਿੰਦਰ ਸਿੰਘ, ਜਗਤਾਰ ਸਿੰਘ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ, ਦਰਸ਼ਨ ਸਿੰਘ, ਸਤਨਾਮ ਸਿੰਘ, ਜੋਗਿੰਦਰ ਸਿੰਘ , ਅਮਰਜੀਤ ਸਿੰਘ, ਗੁਰਦੇਵ ਸਿੰਘ, ਜਰਨੈਲ ਸਿੰਘ, ਸ਼ਿੰਗਾਰਾ ਸਿੰਘ ਤੇ ਹੋਰ ਵੱਡੀ ਗਿਣਤੀ ਵਿਚ ਮਜ਼ਦੂਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਸਕੂਲ ਵਿਖੇ ਦੀਵਾਲੀ ਕਾਰਨੀਵਲ ਬੜੇ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਸਵ: ਰੂਬਲ ਸਿੰਘ ਦੀ ਨਿੱਘੀ ਯਾਦ ’ਚ ਤਿੰਨ ਰੋਜ਼ਾ ਫੁੱਟਬਾਲ ਟੂਰਨਾਮੈਂਟ ਸ਼ੁਰੂ
Ad Position 24