02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਪਿੰਡ ਐਤੀਆਣਾ ਤੋਂ ਸ਼ਰਧਾਲੂਆਂ ਦੀ ਬੱਸ ਨੂੰ ਵਿਧਾਇਕ ਠੇਕੇਦਾਰ ਨੇ ਕੀਤਾ ਰਵਾਨਾ ਮਾਨ ਸਰਕਾਰ ਦੀ ਤੀਰਥ ਯਾਤਰਾ ਸਕੀਮ ਲੋਕਾਂ ਲਈ ਲਾਹੇਵੰਦ ਸਾਬਤ ਹੋ ਰਹੀ ਹੈ-ਵਿਧਾਇਕ ਹਾਕਮ ਸਿੰਘ ਠੇਕੇਦਾਰ

ਹਲਵਾਰਾ, 1 ਨਵੰਬਰ (ਮਨਦੀਪ ਸਿੰਘ ਉੱਭੀ)- ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸਕੀਮ ਤਹਿਤ ਪਿੰਡ ਐਤੀਆਣਾ ਤੋਂ ਸ਼ਰਧਾਲੂਆਂ ਦੀ ਤੀਜੀ ਬੱਸ ਸ਼ਰਧਾ ਤੇ ਉਤਸ਼ਾਹ ਨਾਲ ਰਵਾਨਾ ਕੀਤੀ ਗਈ। ਇਸ ਮੌਕੇ ਪਿੰਡ ਵਿਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਤੇ ਸ਼ਰਧਾਲੂਆਂ ਨੇ ਧਾਰਮਿਕ ਯਾਤਰਾ ’ਤੇ ਜਾਣ ਲਈ ਭਾਰੀ ਉਤਸ਼ਾਹ ਦਿਖਾਇਆ।

Ad Position 21
No active advertisement
ਐਤੀਆਣਾ ਤੋਂ ਤੀਰਥ ਯਾਤਰਾ ਬੱਸ ਨੂੰ ਰਵਾਨਾ ਕਰਨ ਸਮੇਂ ਹਰੀ ਝੰਡੀ ਦਿੰਦੇ ਹੋਏ ਵਿਧਾਇਕ ਹਾਕਮ ਸਿੰਘ ਠੇਕੇਦਾਰ ਨਾਲ ਸੁਸਾਇਟੀ ਪ੍ਰਧਾਨ ਇੰਦਰਜੀਤ ਸਿੰਘ ਸਿੱਧੂ ਤੇ ਹੋਰ। ਤਸਵੀਰ: ਮਨਦੀਪ ਸਿੰਘ ਉੱਭੀ 02-11-2026
ਹਲਵਾਰਾ, 1 ਨਵੰਬਰ (ਮਨਦੀਪ ਸਿੰਘ ਉੱਭੀ)- ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸਕੀਮ ਤਹਿਤ ਪਿੰਡ ਐਤੀਆਣਾ ਤੋਂ ਸ਼ਰਧਾਲੂਆਂ ਦੀ ਤੀਜੀ ਬੱਸ ਸ਼ਰਧਾ ਤੇ ਉਤਸ਼ਾਹ ਨਾਲ ਰਵਾਨਾ ਕੀਤੀ ਗਈ। ਇਸ ਮੌਕੇ ਪਿੰਡ ਵਿਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਤੇ ਸ਼ਰਧਾਲੂਆਂ ਨੇ ਧਾਰਮਿਕ ਯਾਤਰਾ ’ਤੇ ਜਾਣ ਲਈ ਭਾਰੀ ਉਤਸ਼ਾਹ ਦਿਖਾਇਆ। ਇਸ ਮੌਕੇ ਪਿੰਡ ਐਤੀਆਣਾ ਦੇ ਨਿਵਾਸੀਆਂ ਨੇ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਇਸ ਤੀਰਥ ਯਾਤਰਾ ਸਕੀਮ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਉਪਰਾਲਾ ਆਮ ਲੋਕਾਂ ਲਈ ਬਹੁਤ ਲਾਹੇਵੰਦ ਸਾਬਤ ਹੋ ਰਿਹਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਧਾਰਮਿਕ ਯਾਤਰਾਵਾਂ ਮਨੁੱਖ ਨੂੰ ਆਪਣੀ ਵਿਰਾਸਤ ਤੇ ਧਾਰਮਿਕ ਪਰੰਪਰਾਵਾਂ ਨਾਲ ਜੋੜਦੀਆਂ ਹਨ। ਅਜਿਹੇ ਉਪਰਾਲਿਆਂ ਨਾਲ ਜਿੱਥੇ ਸ਼ਰਧਾਲੂਆਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ, ਉੱਥੇ ਹੀ ਆਪਸੀ ਭਾਈਚਾਰਕ ਸਾਂਝ ਅਤੇ ਸਦਭਾਵਨਾ ਨੂੰ ਵੀ ਬਲ ਮਿਲਦਾ ਹੈ।ਇਸ ਮੌਕੇ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ, ਇੰਦਰਜੀਤ ਸਿੰਘ ਸਿੱਧੂ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ ਬੈਂਕ, ਰਜਿੰਦਰ ਸਿੰਘ, ਭਾਗ ਸਿੰਘ, ਕੁਲਦੀਪ ਸਿੰਘ ਪੰਚਾਇਤ ਮੈਂਬਰ, ਲਖਵੀਰ ਸਿੰਘ ਪਨੈਚ, ਵੇਰਕਾ ਡੇਅਰੀ ਦੇ ਪ੍ਰਧਾਨ ਕੁੱਕੂ ਸਿੰਘ, ਬੇਅੰਤ ਸਿੰਘ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਜੀਤ, ਜਲੰਧਰ ਪੱਤਰਕਾਰਤਾ ਦੀ ਆਜ਼ਾਦੀ ਤੇ ਉੱਚ ਨੈਤਿਕ ਕਦਰਾਂ-ਕੀਮਤਾਂ ਬਣਾਈ ਰੱਖਣ ਲਈ ਬੁਲਰਿਆਂ ਇੱਕਜੁਟਤਾ ਪ੍ਰਗਟਾਈ ਪੰਜ... ਅਗਲੀ ਖ਼ਬਰ ਯੂਥ ਅਕਾਲੀ ਦਲ ਦੀ ਰੈਲੀ ਲਈ ਜਗਰਾਉਂ ਹਲਕੇ ’ਚ ਤਿਆਰੀਆਂ ਤੇਜ਼- ਐਸ. ਆਰ. ਕਲੇਰ
Ad Position 24