ਜਗਰਾਉਂ ਵਿਖੇ ਮੁਫ਼ਤ ਬਨਾਵਟੀ ਅੰਗ ਦਾਨ ਕੈਂਪ 15 ਨੂੰ
ਜਗਰਾਉਂ, 9 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ, ਵਿਨੋਦ ਕੁਮਾਰ )- ਸਵ: ਸੁਸ਼ੀਲ ਕੁਮਾਰ ਜੈਨ ਦੀ ਨਿੱਘੀ ਯਾਦ ਵਿਚ ਭਾਰਤ ਵਿਕਾਸ ਪ੍ਰੀਸ਼ਦ ਜਗਰਾਉਂ ਬ੍ਰਾਂਚ ਅਤੇ ਕੁਦਰਤ ਦੇ ਰਾਖੇ ਚੈਰੀਟੇਬਲ ਟਰੱਸਟ ਜਗਰਾਉਂ ਵਲੋਂ ਭਾਰਤ ਵਿਕਾਸ ਪ੍ਰੀਸ਼ਦ ਚੈਰੀਟੇਬਲ ਟਰੱਸਟ ਲੁਧਿਆਣਾ ਦੇ ਸਹਿਯੋਗ ਨਾਲ ਮੁਫ਼ਤ ਬਨਾਵਟੀ ਅੰਗ ਦਾਨ ਕੈਂਪ 15 ਨਵੰਬਰ 2026 ਦਿਨ ਐਤਵਾਰ ਨੂੰ ਖ਼ਾਲਸਾ ਹਾਈ ਸਕੂਲ ਲੜਕੇ ਮਾਈ ਜੀਨਾ ਮੁਹੱਲਾ ਜਗਰਾਉਂ ਵਿਖੇ ਲਗਾਇਆ ਜਾ ਰਿਹਾ ਹੈ। ਕੈਂਪ ਦੀਆਂ ਤਿਆਰੀਆਂ ਸਬੰਧੀ ਅੱਜ ਹੋਈ ਮੀਟਿੰਗ ਸਮੇਂ ਪ੍ਰੀਸ਼ਦ ਦੇ ਪ੍ਰਧਾਨ ਚਰਨਜੀਤ ਸਿੰਘ ਭੰਡਾਰੀ ਤੇ ਕੁਦਰਤ ਦੇ ਰਾਖੇ ਟਰੱਸਟ ਦੇ ਚੇਅਰਮੈਨ ਰਜਿੰਦਰ ਜੈਨ ਕਾਕਾ ਨੇ ਦੱਸਿਆ ਕਿ ਕੈਂਪ ਵਿੱਚ ਦਿਵਿਆਂਗ ਵਿਅਕਤੀਆਂ ਨੂੰ ਮੁਫ਼ਤ ਬਨਾਵਟੀ ਅੰਗ, ਬਾਂਹ, ਲੱਤ, ਕੈਲੀਪਰ ਸੁਣਨ ਵਾਲੀਆਂ ਮਸ਼ੀਨਾਂ ਦੇਣ ਲਈ ਨਾਪ ਲਿਆ ਜਾਵੇਗਾ।
ਜ
ਜਗਰਾਉਂ ਵਿਖੇ ਮੁਫ਼ਤ ਬਨਾਵਟੀ ਅੰਗਦਾਨ ਕੈਂਪ ਸੰਬੰਧੀ ਮੀਟਿੰਗ ਦੌਰਾਨ ਪ੍ਰਬੰਧਕ ਜਾਣਕਾਰੀ ਦਿੰਦੇ ਹੋਏ। ਅਜੀਤ ਤਸਵੀਰ
10-11-2026
ਜਗਰਾਉਂ, 9 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ, ਵਿਨੋਦ ਕੁਮਾਰ )- ਸਵ: ਸੁਸ਼ੀਲ ਕੁਮਾਰ ਜੈਨ ਦੀ ਨਿੱਘੀ ਯਾਦ ਵਿਚ ਭਾਰਤ ਵਿਕਾਸ ਪ੍ਰੀਸ਼ਦ ਜਗਰਾਉਂ ਬ੍ਰਾਂਚ ਅਤੇ ਕੁਦਰਤ ਦੇ ਰਾਖੇ ਚੈਰੀਟੇਬਲ ਟਰੱਸਟ ਜਗਰਾਉਂ ਵਲੋਂ ਭਾਰਤ ਵਿਕਾਸ ਪ੍ਰੀਸ਼ਦ ਚੈਰੀਟੇਬਲ ਟਰੱਸਟ ਲੁਧਿਆਣਾ ਦੇ ਸਹਿਯੋਗ ਨਾਲ ਮੁਫ਼ਤ ਬਨਾਵਟੀ ਅੰਗ ਦਾਨ ਕੈਂਪ 15 ਨਵੰਬਰ 2026 ਦਿਨ ਐਤਵਾਰ ਨੂੰ ਖ਼ਾਲਸਾ ਹਾਈ ਸਕੂਲ ਲੜਕੇ ਮਾਈ ਜੀਨਾ ਮੁਹੱਲਾ ਜਗਰਾਉਂ ਵਿਖੇ ਲਗਾਇਆ ਜਾ ਰਿਹਾ ਹੈ। ਕੈਂਪ ਦੀਆਂ ਤਿਆਰੀਆਂ ਸਬੰਧੀ ਅੱਜ ਹੋਈ ਮੀਟਿੰਗ ਸਮੇਂ ਪ੍ਰੀਸ਼ਦ ਦੇ ਪ੍ਰਧਾਨ ਚਰਨਜੀਤ ਸਿੰਘ ਭੰਡਾਰੀ ਤੇ ਕੁਦਰਤ ਦੇ ਰਾਖੇ ਟਰੱਸਟ ਦੇ ਚੇਅਰਮੈਨ ਰਜਿੰਦਰ ਜੈਨ ਕਾਕਾ ਨੇ ਦੱਸਿਆ ਕਿ ਕੈਂਪ ਵਿੱਚ ਦਿਵਿਆਂਗ ਵਿਅਕਤੀਆਂ ਨੂੰ ਮੁਫ਼ਤ ਬਨਾਵਟੀ ਅੰਗ, ਬਾਂਹ, ਲੱਤ, ਕੈਲੀਪਰ ਸੁਣਨ ਵਾਲੀਆਂ ਮਸ਼ੀਨਾਂ ਦੇਣ ਲਈ ਨਾਪ ਲਿਆ ਜਾਵੇਗਾ। ਉਨ੍ਹਾਂ ਇਲਾਕੇ ਦੇ ਸਮੂਹ ਦਿਵਿਆਂਗ ਜ਼ਰੂਰਤਮੰਦ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਕੈਂਪ ਵਿੱਚ ਆ ਕੇ ਆਪਣੇ ਅੰਗਾਂ ਦਾ ਨਾਪ ਦੇਣ ਤਾਂ ਕਿ ਉਨ੍ਹਾਂ ਦੇ ਅੰਗ ਤਿਆਰ ਕਰਕੇ ਉਨ੍ਹਾਂ ਦੇ ਲਵਾ ਦਿੱਤੇ ਜਾਣ। ਕੈਂਪ ਦੇ ਮੁੱਖ ਮਹਿਮਾਨ ਡਾ: ਮਨੀਸ਼ ਜੈਨ ਐੱਮ.ਡੀ. ਜੈਨ ਲੈਬ, ਹਰਸ਼ ਜੈਨ ਐੱਮ ਡੀ. ਬੁਲਬੁਲ ਆਇਲ ਅਤੇ ਭੁਵਨ ਗੋਇਲ ਪੈਟਰਨ ਕੁਦਰਤ ਦੇ ਰਾਖੇ ਟਰੱਸਟ ਜਗਰਾਉਂ ਹੋਣਗੇ। ਉਨ੍ਹਾਂ ਦੱਸਿਆ ਕਿ ਜੋ ਵੀ ਵਿਅਕਤੀ ਇਸ ਕੈਂਪ ਦਾ ਲਾਭ ਲੈਣ ਚਾਹੁੰਦਾ ਹੈ ਉਹ ਆਪਣੇ ਨਾਲ ਆਧਾਰ ਕਾਰਡ, ਸਿਹਤ ਵਿਭਾਗ ਤੋਂ ਜਾਰੀ ਕੀਤਾ ਹੋਇਆ ਅੰਗਹੀਣਤਾ ਦਾ ਸਰਟੀਫਿਕੇਟ ਅਤੇ ਕੰਨਾਂ ਵਾਲੇ ਡਾਕਟਰ ਦੀ ਪਰਚੀ ਲੈ ਕੇ ਆਉਣ। ਇਸ ਮੌਕੇ ਸੈਕਟਰੀ ਸੁਖਦੇਵ ਗਰਗ, ਕੈਸ਼ੀਅਰ ਸਤੀਸ਼ ਗਰਗ, ਐਡਵੋਕੇਟ ਵਿਵੇਕ ਭਾਰਦਵਾਜ, ਐਡਵੋਕੇਟ ਬਲਦੇਵ ਕਿਸ਼ਨ ਗੋਇਲ, ਡਾ: ਭਾਰਤ ਭੂਸ਼ਨ ਸਿੰਗਲਾ, ਸੁਨੀਲ ਕੁਮਾਰ, ਜਵਾਹਰ ਲਾਲ ਵਰਮਾ, ਜਤਿੰਦਰ ਅਰੋੜਾ, ਮਿੱਠੂ ਲਾਲ ਚੰਦ ਸੋਨੂੰ ਆਦਿ ਹਾਜ਼ਰ ਸਨ।