10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਭਵਨ ਰਕਬਾ ਵਿਖੇ ਭਗਤ ਸੈਣ ਜੀ ਦਾ ਜਨਮ ਦਿਹਾੜਾ ਮਨਾਇਆ

ਮੁੱਲਾਂਪੁਰ-ਦਾਖਾ, 10 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਭਗਤੀ ਲਹਿਰ ਦੇ ਮੋਢੀਆਂ ਵਿਚ ਇਕ ਭਗਤ ਸੈਣ ਜੀ ਰਾਮਾਨੰਦ ਜੀ ਦੇ ਚੇਲੇ ਹੋਏ, ਜਿਨ੍ਹਾਂ ਪ੍ਰਭੂ ਭਗਤੀ ਕਰਦਿਆਂ ਪਰਮ ਪਦਵੀ ਪਾਈ, ਭਵਨ ਰਕਬਾ ਲੁਧਿਆਣਾ ਵਿਖੇ ਇਹ ਪ੍ਰਗਟਾਵਾ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਵਲੋਂ ਭਗਤ ਸੈਣ ਜੀ ਦੇ ਜਨਮ ਦਿਹਾੜੇ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕੀਤਾ। ਉਨ੍ਹਾਂ ਨਾਲ ਫਾਊਂਡੇਸ਼ਨ ਦੇ ਸਰਪ੍ਰਸਤ ਮਲਕੀਤ ਸਿੰਘ ਦਾਖਾ, ਪੰਜਾਬ ਪ੍ਰਧਾਨ ਕਰਨੈਲ ਸਿੰਘ ਗਿੱਲ ਮੌਜੂਦ ਰਹੇ।

Ad Position 21
No active advertisement
ਅਜੀਤ ਡੈਸਕ 11-11-2026
ਮੁੱਲਾਂਪੁਰ-ਦਾਖਾ, 10 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਭਗਤੀ ਲਹਿਰ ਦੇ ਮੋਢੀਆਂ ਵਿਚ ਇਕ ਭਗਤ ਸੈਣ ਜੀ ਰਾਮਾਨੰਦ ਜੀ ਦੇ ਚੇਲੇ ਹੋਏ, ਜਿਨ੍ਹਾਂ ਪ੍ਰਭੂ ਭਗਤੀ ਕਰਦਿਆਂ ਪਰਮ ਪਦਵੀ ਪਾਈ, ਭਵਨ ਰਕਬਾ ਲੁਧਿਆਣਾ ਵਿਖੇ ਇਹ ਪ੍ਰਗਟਾਵਾ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਵਲੋਂ ਭਗਤ ਸੈਣ ਜੀ ਦੇ ਜਨਮ ਦਿਹਾੜੇ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕੀਤਾ। ਉਨ੍ਹਾਂ ਨਾਲ ਫਾਊਂਡੇਸ਼ਨ ਦੇ ਸਰਪ੍ਰਸਤ ਮਲਕੀਤ ਸਿੰਘ ਦਾਖਾ, ਪੰਜਾਬ ਪ੍ਰਧਾਨ ਕਰਨੈਲ ਸਿੰਘ ਗਿੱਲ ਮੌਜੂਦ ਰਹੇ। ਕ੍ਰਿਸ਼ਨ ਕੁਮਾਰ ਬਾਵਾ ਨੇ ਦੱਸਿਆ ਕਿ 14ਵੀਂ-15ਵੀਂ ਸਦੀ ਦੇ ਅਧਿਆਤਮਕ ਪ੍ਰਚਾਰਕ ਭਗਤ ਸੈਣ ਜੀ ਦੀਆਂ ਸਿੱਖਿਆਵਾਂ ਅਮਨ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦੇਣ ਵਾਲੀਆਂ ਹਨ। ਮਲਕੀਤ ਸਿੰਘ ਦਾਖਾ ਵਲੋਂ ਭਗਤ ਸੈਣ ਜੀ ਦੇ ਜੀਵਨ ਦਾ ਸੰਖੇਪ ’ਚ ਵਰਣਨ ਕਰਦਿਆਂ ਦੱਸਿਆ ਕਿ ਜਾਤ ਪਾਤ ਤੋਂ ਉੱਪਰ ਉੱਠ ਕੇ ਭਗਤ ਸੈਣ ਜੀ ਨੇ ਆਮ ਜਨਤਾ ਨੂੰ ਇਹ ਦ੍ਰਿੜ ਕਰਵਾਇਆ ਕਿ ਰੱਬ ਸਭਨਾਂ ਦਾ ਇਕੋ ਹੀ ਹੈ। ਦਾਖਾ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਭਗਤ ਸੈਣ ਜੀ ਦਾ ਰਾਗ ਧਨਾਸਰੀ ਵਿਚ ਉਚਾਰਿਆ ਇਕ ਸ਼ਬਦ ਦਰਜ ਹੈ। ਉਕਤ ਗੁਰਬਾਣੀ ਪੰਗਤੀਆਂ ਦਾ ਮਲਕੀਤ ਸਿੰਘ ਦਾਖਾ ਨੇ ਉਚਾਰਨ ਕੀਤਾ ਜੋ ਭਗਤ ਸੈਣ ਜੀ ਦੀ ਬਾਣੀ ਦਾ ਹਿੱਸਾ ਹੈ। ਭਵਨ ਰਕਬਾ ਵਿਖੇ ਭਗਤ ਸੈਣ ਜੀ ਦੇ ਜਨਮ ਦਿਹਾੜੇ ਮੌਕੇ ਸਾਦੇ ਸਮਾਰੋਹ ’ਚ ਸੰਗਤ ਲਈ ਮਿੱਠਾ ਲੱਡੂਆਂ ਦਾ ਪ੍ਰਸ਼ਾਦ ਵਰਤਾਇਆ ਗਿਆ। ਜ਼ਿਕਰਯੋਗ ਹੈ ਕਿ ਭਗਤ ਸੈਣ ਜੀ ਨੇ ਜਾਤ ਪਾਤ ਅਤੇ ਕਰਮਕਾਂਡਾ ਦਾ ਵਿਰੋਧ ਕੀਤਾ, ਉਨ੍ਹਾਂ ਦਿਖਾਵੇ ਦੀਆਂ ਰਸਮਾਂ ਦਾ ਵਿਰੋਧ ਅਤੇ ਸੱਚੇ ਮਨੋਂ ਰੱਬ ਦਾ ਜਾਪ ਕਰਨ ਦਾ ਸੁਨੇਹਾ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਜਗਰਾਉਂ ਦੀਆਂ ਮੰਡੀਆਂ ’ਚ ਲਿੰਫਟਿੰਗ ਨਾ ਹੋਣ ਕਾਰਨ 22 ਲੱਖ ਝੋਨੇ ਦੀਆਂ ਬੋਰੀਆਂ ਖੁੱਲ੍ਹੇ ਅਸਮਾਨ ਹੇਠ ਹੋਣ ਲੱਗੀਆਂ ਖ਼ਰਾ... ਅਗਲੀ ਖ਼ਬਰ ਜਗਰਾਓਂ ’ ਚ ਕੰਨਾਂ ਦਾ ਮੁਫ਼ਤ ਟੈਸਟ ਤੇ ਕੰਨਾਂ ਦੀਆਂ ਮਸ਼ੀਨਾਂ ਉਪਲਬਧ
Ad Position 24