28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਸੜਕ ਹਾਦਸੇ ’ਚ ਨੌਜਵਾਨ ਦੀ ਮੌਤ

ਹੰਬੜਾਂ, 28 ਨਵੰਬਰ (ਮੇਜਰ ਹੰਬੜਾਂ)- ਪਿੰਡ ਵਲੀਪੁਰ ਕਲਾਂ ਦੇ ਨੌਜਵਾਨ ਦਵਿੰਦਰ ਸਿੰਘ ਬਿੰਦਾ ਪੁੱਤਰ ਧਰਮ ਸਿੰਘ ਜੋ ਕਿ ਸਿੱਧਵਾਂ ਬੇਟ ਪਟਵਾਰਖਾਨੇ ’ਚ ਕੰਮ ਕਰ ਰਿਹਾ ਸੀ, ਦੀ ਸੜਕ ਹਾਦਸੇ ’ਚ ਮੌਤ ਹੋਣ ਨਾਲ ਪਿੰਡ ’ਚ ਸ਼ੋਗ ਦੀ ਲਹਿਰ ਪਾਈ ਜਾ ਰਹੀ ਹੈ ਤੇ ਵਲੀਪੁਰ ਪਰਿਵਾਰ ਲਈ ਬਹੁਤ ਦੁਖਦਾਈ ਖ਼ਬਰ ਹੈ। ਦਵਿੰਦਰ ਸਿੰਘ ਬਿੰਦਾ ਜੋ ਕਿ ਆਪਣੇ ਪਿੱਛੇ ਪਤਨੀ ਤੇ ਛੋਟੀ ਬੇਟੀ ਅਤੇ ਦੋ ਭੈਣਾ ਸਮੇਤ ਪਿਤਾ ਨੂੰ ਛੱਡ ਗਿਆ ਹੈ।

Ad Position 21
No active advertisement
ਦਵਿੰਦਰ ਸਿੰਘ ਬਿੰਦਾ ਦੀ ਫਾਈਲ ਤਸਵੀਰ। 29-11-2026
ਹੰਬੜਾਂ, 28 ਨਵੰਬਰ (ਮੇਜਰ ਹੰਬੜਾਂ)- ਪਿੰਡ ਵਲੀਪੁਰ ਕਲਾਂ ਦੇ ਨੌਜਵਾਨ ਦਵਿੰਦਰ ਸਿੰਘ ਬਿੰਦਾ ਪੁੱਤਰ ਧਰਮ ਸਿੰਘ ਜੋ ਕਿ ਸਿੱਧਵਾਂ ਬੇਟ ਪਟਵਾਰਖਾਨੇ ’ਚ ਕੰਮ ਕਰ ਰਿਹਾ ਸੀ, ਦੀ ਸੜਕ ਹਾਦਸੇ ’ਚ ਮੌਤ ਹੋਣ ਨਾਲ ਪਿੰਡ ’ਚ ਸ਼ੋਗ ਦੀ ਲਹਿਰ ਪਾਈ ਜਾ ਰਹੀ ਹੈ ਤੇ ਵਲੀਪੁਰ ਪਰਿਵਾਰ ਲਈ ਬਹੁਤ ਦੁਖਦਾਈ ਖ਼ਬਰ ਹੈ। ਦਵਿੰਦਰ ਸਿੰਘ ਬਿੰਦਾ ਜੋ ਕਿ ਆਪਣੇ ਪਿੱਛੇ ਪਤਨੀ ਤੇ ਛੋਟੀ ਬੇਟੀ ਅਤੇ ਦੋ ਭੈਣਾ ਸਮੇਤ ਪਿਤਾ ਨੂੰ ਛੱਡ ਗਿਆ ਹੈ। ਮ੍ਰਿਤਕ ਦਵਿੰਦਰ ਸਿੰਘ ਵਲੀਪੁਰ ਸਾਬਕਾ ਸਰਪੰਚ ਉਜਾਗਰ ਸਿੰਘ ਕੈਨੇਡਾ, ਸਾਬਕਾ ਸਰਪੰਚ ਪਰਮਜੀਤ ਸਿੰਘ ਬਿੱਟੂ ਕੈਨੇਡਾ ਦਾ ਭਤੀਜਾ ਸੀ ਤੇ ਪੰਚ ਜਗਜੀਤ ਸਿੰਘ ਦੇ ਚਾਚੇ ਦਾ ਪੁੱਤ ਭਰਾ ਸੀ ਅਤੇ ਚੇਅਰਮੈਨ ਨੇਤਰ ਸਿੰਘ ਇਯਾਲੀ ਦਾ ਨਜ਼ਦੀਕੀ ਰਿਸ਼ਤੇਦਾਰ ਸੀ, ਜਿਸ ਦੀ ਆਪਣੇ ਮਿੱਤਰ ਪਟਵਾਰੀ ਦੇ ਵਿਆਹ ਸਮਾਗਮ ਪਿੰਡ ਭੂੰਦੜੀ ਤੋਂ ਘਰ ਆਉਣ ਸਮੇਂ ਕਾਰ ਦਰੱਖ਼ਤ ਨਾਲ ਟਕਰਾਉਣ ਕਰਕੇ ਵਾਪਰੇ ਸੜਕ ਹਾਦਸੇ ’ਚ ਮੌਤ ਹੋ ਗਈ। ਇਸ ਦੁੱਖ ਦੀ ਘੜੀ ’ਚ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਡਾ: ਕੇ.ਐੱਨ.ਐੱਸ ਕੰਗ, ਕੈਪਟਨ ਸੰਦੀਪ ਸਿੰਘ ਸੰਧੂ, ਮੇਜਰ ਸਿੰਘ ਭੈਣੀ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਚੇਅਰਮੈਨ ਨੇਤਰ ਸਿੰਘ ਇਯਾਲੀ ਨੇ ਨੌਜਵਾਨ ਦਵਿੰਦਰ ਸਿੰਘ ਬਿੰਦਾ ਦੇ ਵਿਛੋੜੇ ਨੂੰ ਨਾ ਸਹਿਯੋਗ ਦੱਸਿਆ ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਪਰਿਵਾਰਿਕ ਮੈਂਬਰਾਂ ਅਨੁਸਾਰ ਸਵ: ਦਵਿੰਦਰ ਸਿੰਘ ਬਿੰਦਾ ਦਾ ਅੰਤਿਮ ਸਸਕਾਰ ਉਸ ਦੀ ਭੈਣ ਦੇ 30 ਨਵੰਬਰ, ਸੋਮਵਾਰ ਨੂੰ ਵਿਦੇਸ਼ ਤੋਂ ਪਰਤਣ ਉਪਰੰਤ ਪਿੰਡ ਵਲੀਪੁਰ ਕਲਾਂ ਵਿਖੇ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਦਾਖਾ ਮਾਰਕੀਟ ਕਮੇਟੀ ਦੇ ਮੰਡੀ ਮੁੱਲਾਂਪੁਰ ਫੜ੍ਹਾਂ ’ਚ ਅੱਜ ਵੀ ਰੁਲ਼ ਰਿਹਾ ਕਿਸਾਨਾਂ ਦਾ ਝੋਨਾ, ਸਰਕਾਰ ਬੇਖ਼ਬਰ! ਅਗਲੀ ਖ਼ਬਰ ਪ੍ਰੋਪਰਟੀ ਸਲਾਹਕਾਰ ਐਸੋਸੀਏਸ਼ਨ ਜਗਰਾਉਂ ਦੇ ਅਮਰਜੀਤ ਸਿੰਘ ਮਾਲਵਾ ਬਣੇ ਪ੍ਰਧਾਨ
Ad Position 24