29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਸਬੰਧੀ ਕਲਿਆਣ ਵਿਖੇ ਗੁਰਮਤਿ ਸਮਾਗਮ ਅੱਜ * ਬਾਬਾ ਸਰਬਜੋਤ ਸਿੰਘ ਡਾਂਗੋਂ ਸਮੇਤ ਪੁੱਜਣਗੇ ਹੋਰ ਸੰਤ- ਮਹਾਂਪੁਰਸ਼

ਲੋਹਟਬੱਦੀ, 28 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ)- ਲੋਹਟਬੱਦੀ ਨਜ਼ਦੀਕੀ ਪਿੰਡ ਕਲਿਆਣ ਸਥਿਤ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਵਿਖੇ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਆਗਮਨ ਪੁਰਬ ਸਬੰਧੀ ਅੱਜ ਮਿਤੀ 29 ਨਵੰਬਰ, ਦਿਨ ਐਤਵਾਰ ਨੂੰ ਸਮਾਗਮ ਕਰਵਾਏ ਜਾ ਰਹੇ ਹਨ। ਇਹ ਸਮਾਗਮ ਗੁਰਮਤਿ ਪ੍ਰਚਾਰ ਮਿਸ਼ਨ ਡਾਂਗੋਂ ਦੇ ਚੇਅਰਮੈਨ ਬਾਬਾ ਸਰਬਜੋਤ ਸਿੰਘ ਡਾਂਗੋਂ ਵਾਲਿਆਂ ਦੀ ਸਰਪ੍ਰਸਤੀ ਹੇਠ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਹੋਣਗੇ।

Ad Position 21
No active advertisement
ਅਜੀਤ ਡੈਸਕ 29-11-2026
ਲੋਹਟਬੱਦੀ, 28 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ)- ਲੋਹਟਬੱਦੀ ਨਜ਼ਦੀਕੀ ਪਿੰਡ ਕਲਿਆਣ ਸਥਿਤ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਵਿਖੇ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਆਗਮਨ ਪੁਰਬ ਸਬੰਧੀ ਅੱਜ ਮਿਤੀ 29 ਨਵੰਬਰ, ਦਿਨ ਐਤਵਾਰ ਨੂੰ ਸਮਾਗਮ ਕਰਵਾਏ ਜਾ ਰਹੇ ਹਨ। ਇਹ ਸਮਾਗਮ ਗੁਰਮਤਿ ਪ੍ਰਚਾਰ ਮਿਸ਼ਨ ਡਾਂਗੋਂ ਦੇ ਚੇਅਰਮੈਨ ਬਾਬਾ ਸਰਬਜੋਤ ਸਿੰਘ ਡਾਂਗੋਂ ਵਾਲਿਆਂ ਦੀ ਸਰਪ੍ਰਸਤੀ ਹੇਠ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਹੋਣਗੇ। ਸੇਵਾਦਾਰ ਭਾਈ ਪ੍ਰੇਮ ਸਿੰਘ ਕਲਿਆਣ, ਭਾਈ ਗੁਰਪ੍ਰੀਤ ਸਿੰਘ ਝੱਮਟ ਅਨੁਸਾਰ ਬਾਬਾ ਸਰਬਜੋਤ ਸਿੰਘ ਡਾਂਗੋਂ ਵਾਲਿਆਂ ਤੋਂ ਇਲਾਵਾ ਬਾਬਾ ਅਵਤਾਰ ਸਿੰਘ ਮਹੋਲ਼ੀ ਖੁਰਦ, ਬਾਬਾ ਵਿਸਾਖਾ ਸਿੰਘ ਕਲਿਆਣ ਪੁਲ ਲੋਹਟਬੱਦੀ, ਬਾਬਾ ਰਵਿੰਦਰ ਸਿੰਘ ਢੋਲਣ ਬਾਬਾ ਸਿਮਰਨਜੀਤ ਸਿੰਘ ਬੱਸੀਆਂ ਅਤੇ ਹੋਰ ਕੀਰਤਨੀ ਜੱਥੇ, ਵਿਦਵਾਨ, ਸਿੱਖ ਕੌਮ ਦੇ ਪ੍ਰਚਾਰਕ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ’ਤੇ ਅਧਾਰਿਤ ਕਥਾ-ਕੀਰਤਨ ਦੁਆਰਾ ਨਿਹਾਲ ਕਰਨਗੇ। ਇਸ ਸਬੰਧੀ ਪ੍ਰਬੰਧਕਾਂ ਦੀ ਹੋਈ ਮੀਟਿੰਗ ਸਮੇਂ ਬਾਬਾ ਗੁਰਸੇਵਕ ਸਿੰਘ ਸੰਦੌੜ, ਭਾਈ ਬਲਪ੍ਰੀਤ ਸਿੰਘ, ਭਾਈ ਈਸ਼ਰਪ੍ਰੀਤ ਸਿੰਘ, ਅੰਗਦ ਸਿੰਘ ਡਾਂਗੋਂ, ਰਾਜਿੰਦਰ ਸਿੰਘ, ਬਲਦੀਪ ਸਿੰਘ ਪੰਚ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਬੋਲੀ, ਸਮੱਸਿਆਵਾਂ ਤੇ ਹੱਲ ਸੰਬੰਧੀ ਮਿੱਤਰ ਸੈਨ ਮੀਤ ਨੇ ਵਿਦਿਆਰਥੀਆਂ ਨਾਲ ਸੰਵਾਦ ਰਚਾਇਆ ਅਗਲੀ ਖ਼ਬਰ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ (ਐੱਫ.ਏ.ਪੀ.) ਨੈਸ਼ਨਲ ਐਵਾਰਡਜ਼ 2026 ਵਿਚ ਹਾਸਿਲ ਕੀਤਾ ਵਿਸ਼ੇਸ਼ ਸਨਮਾਨ
Ad Position 24