14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਹਾਈਕਮਾਨ ਵਲੋਂ ਅਹਿਮ ਨਿਯੁਕਤੀਆਂ ਦਾ ਐਲਾਨ, ਨਵੇਂ ਇੰਚਾਰਜਾਂ ਦਾ ਵਿਧਾਇਕ ਡਾ. ਸੁੱਖੀ ਵਲੋਂ ਸਨਮਾਨ

Ad Position 21
repet_subhas-goyals [Copy P29]
ਅਜੀਤ ਡੈਸਕ 02-01-2026
ਬੰਗਾ, 1 ਜਨਵਰੀ (ਧਰਮਵੀਰ ਪਾਲ)-ਪਾਰਟੀ ਹਾਈਕਮਾਨ ਵਲੋਂ ਮਹਿਲਾ ਵਿੰਗ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੇ ਮੰਤਵ ਨਾਲ ਅਹਿਮ ਨਿਯੁਕਤੀਆਂ ਦਾ ਐਲਾਨ ਕੀਤਾ ਗਿਆ ਹੈ | ਇਸ ਤਹਿਤ ਕੁਲਵੀਰ ਕੌਰ ਨੂੰ ਐਸ. ਬੀ. ਐਸ ਨਗਰ ਜ਼ਿਲ੍ਹਾ ਇੰਚਾਰਜ, ਹਲਕਾ ਬੰਗਾ ਗੁਰਵਿੰਦਰ ਕੌਰ ਬਲਾਕ ਇੰਚਾਰਜ, ਅਨੀਤਾ ਬਲਾਕ ਇੰਚਾਰਜ ਅਤੇ ਰਿੰਪੀ ਬਲਾਕ ਇੰਚਾਰਜ ਨਿਯੁਕਤ ਕੀਤਾ ਗਿਆ ਹੈ | ਇਨ੍ਹਾਂ ਨਿਯੁਕਤੀਆਂ ਦੇ ਮੌਕੇ 'ਤੇ ਹਲਕਾ ਵਿਧਾਇਕ ਡਾ. ਸੁਖਵਿੰਦਰ ਸੁੱਖੀ ਵਲੋਂ ਨਵੇਂ ਇੰਚਾਰਜਾਂ ਦਾ ਸਨਮਾਨ ਕੀਤਾ ਗਿਆ | ਡਾ. ਸੁੱਖੀ ਨੇ ਕਿਹਾ ਕਿ ਕੁਲਵੀਰ ਕੌਰ, ਗੁਰਵਿੰਦਰ ਕੌਰ, ਅਨੀਤਾ ਅਤੇ ਰਿੰਪੀ ਪਾਰਟੀ ਦੇ ਮਿਹਨਤੀ, ਇਮਾਨਦਾਰ ਅਤੇ ਜਮੀਨੀ ਪੱਧਰ 'ਤੇ ਲੋਕਾਂ ਨਾਲ ਜੁੜੇ ਹੋਏ ਨੇਤਾ ਹਨ, ਜਿਨ੍ਹਾਂ ਦੀ ਅਗਵਾਈ ਹੇਠ ਪਾਰਟੀ ਸੰਗਠਨ ਨੂੰ ਨਵੀਂ ਦਿਸ਼ਾ ਅਤੇ ਹੋਰ ਤਾਕਤ ਮਿਲੇਗੀ | ਡਾ. ਸੁੱਖੀ ਨੇ ਵਿਸ਼ਵਾਸ ਜ਼ਾਹਰ ਕੀਤਾ ਕਿ ਨਵੇਂ ਇੰਚਾਰਜ ਪਾਰਟੀ ਦੀਆਂ ਨੀਤੀਆਂ ਅਤੇ ਸਰਕਾਰ ਦੀਆਂ ਲੋਕ-ਹਿਤੈਸ਼ੀ ਯੋਜਨਾਵਾਂ ਨੂੰ ਘਰ-ਘਰ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ | ਉਨ੍ਹਾਂ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਨਿਯੁਕਤੀਆਂ ਸੰਗਠਨਕ ਮਜ਼ਬੂਤੀ ਵੱਲ ਇੱਕ ਵੱਡਾ ਕਦਮ ਹਨ | ਇਸ ਮੌਕੇ ਐਸ. ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੋਹਣ ਲਾਲ ਢੰਡਾ, ਹਲਕਾ ਸੰਗਠਨ ਇੰਚਾਰਜ ਪਵਨਜੀਤ ਸਿੰਘ ਸਿੱਧੂ, ਮੀਡੀਆ ਇੰਚਾਰਜ ਮਨਜੀਤ ਸਿੰਘ ਨਾਮਧਾਰੀ, ਸਹਿ ਇੰਚਾਰਜ ਖੁਸ਼ਵਿੰਦਰ ਸਿੰਘ, ਜਗਤਾਰ ਬਲਾਕ ਸੰਮਤੀ ਮੈਂਬਰ, ਗੁਰਦਿਆਲ ਸਿੰਘ, ਗੁਰਮੀਤ ਸਿੰਘ ਪੰਚ, ਓਾਕਾਰ ਸਿੰਘ ਪੰਚ, ਗੁਰਮੇਲ ਸਿੰਘ, ਜਸਵਿੰਦਰ ਰਾਮ ਸਰਪੰਚ , ਸੁਖਦੇਵ ਰਾਮ ਸਰਪੰਚ, ਇੰਦਰਜੀਤ ਮਾਨ, ਅਵਤਾਰ ਸਿੰਘ ਪਠਲਾਵਾ, ਤਰਸੇਮ ਸਿੰਘ ਨੰਬਰਦਾਰ, ਪਾਰਟੀ ਦੇ ਸੀਨੀਅਰ ਆਗੂ, ਵਰਕਰ ਅਤੇ ਸਮਰਥਕ ਮੌਜੂਦ ਰਹੇ |
Ad Position 22
No active advertisement
ਪਿਛਲੀ ਖ਼ਬਰ ਸੇਵਾ ਮੁਕਤ ਕਾਨੂੰਗੋ/ਪਟਵਾਰੀਆਂ ਨੇ ਸਾਲ 2026 ਨੂੰ ਜੀ ਆਇਆਂ ਆਖਿਆ ਅਗਲੀ ਖ਼ਬਰ ਗੜ੍ਹੀ ਨੇ ਸੜੋਆ ਵਿਖੇ ਸੁਣੀਆਂ ਸਮੱਸਿਆਵਾਂ
Ad Position 24