ਟੱਪਰੀਆਂ ਖੁਰਦ, 2 ਜਨਵਰੀ (ਬਲਵਿੰਦਰ ਨਾਨੋਵਾਲੀਆ)-ਆਦਿ ਧਰਮ ਮੰਡਲ ਦੇ ਸੰਸਥਾਪਕ ਮਹਾਨ ਇਨਕਲਾਬੀ ਬਾਬੂ ਮੰਗੂਰਾਮ ਮੁਗੋਵਾਲੀਆ ਦੇ ਜਨਮ ਦਿਵਸ ਸੰਬੰਧੀ ਸ੍ਰੀ ਗੁਰੂੁ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਬੀਬੀ ਕਮਲੇਸ਼ ਕੌਰ ਘੇੜਾ ਕੌਮੀ ਚੇਅਰਪਰਸਨ ਅਤੇ ਸ਼੍ਰੀ ਐਲ.ਆਰ.ਵਿਰਦੀ ਕੌਮੀ ਪ੍ਰਧਾਨ ਦੀ ਯੌਗ ਅਗਵਾਈ ਹੇਠ 2 ਰੋਜ਼ਾ ਸਮਾਗਮ ਕਰਵਾਏ ਗਏ | ਸਮਾਗਮ ਦੌਰਾਨ ਪਹੁੰਚੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਰਾਜਨੀਤਿਕ ਆਗੂਆਂ ਨੇ ਬਾਬੂ ਮੰਗੂਰਾਮ ਮੁਗੋਵਾਲੀਆ ਦੇ ਸਰੂਪ 'ਤੇ ਫੁੱਲ ਮਾਲਾ ਭੇਟ ਕੀਤੀਆਂ | ਬਾਬੂ ਮੰਗੂਰਾਮ ਮੁਗੋਵਾਲੀਆ ਦੇ ਜੀਵਨ ਬਾਰੇ ਚਾਨਣਾ ਪਾਉਂਦਿਆ ਜਸਵੀਰ ਸਿੰਘ ਗੜ੍ਹੀ ਚੇਅਰਮੈਨ ਐਸ.ਸੀ.ਕਮਿਸ਼ਨ ਪੰਜਾਬ ਸਰਕਾਰ, ਜੈ ਕਿਸ਼ਨ ਸਿੰਘ ਰੌੜੀ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਅਤੇ ਰਛਪਾਲ ਰਾਜੂ ਡਾਇਰੈਕਟਰ ਐਸ.ਸੀ.ਕਾਰਪੋਰੇਸ਼ਨ, ਗੁਰੂੁ ਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਅਤੇ ਨਾਜਰ ਰਾਮ ਮਾਨ ਚੇਅਰਮੈਨ ਗੁਰੂੁ ਘਰ ਨੇ ਕਿਹਾ ਕਿ ਬਾਬੂ ਮੰਗੂਰਾਮ ਨੇ ਆਪਣੇ ਜੀਵਨ ਦੇ 96 ਸਾਲ ਸਦੀਆਂ ਤੋਂ ਲਤਾੜੇ ਸਮਾਜ ਦਾ ਜੀਵਨ ਪੱਧਰ ਉੱਪਰ ਚੁੱਕਣ ਵਿੱਚ ਲਗਾ ਦਿੱਤਾ | ਉਨ੍ਹਾਂ ਕਿਹਾ ਕਿ ਬਾਬੂ ਮੰਗੂਰਾਮ ਮੁੰਗੋਵਾਲੀਆ 1905 ਵਿੱਚ ਅਮਰੀਕਾ ਜਾਣ ਉਪਰੰਤ ਉਨ੍ਹਾਂ ਕਿਹਾ ਕਿ 36 ਵੱਖ-ਵੱਖ ਜਾਤਾਂ ਵਿਚ ਵੰਡੇ ਦਲਿਤ ਸਮਾਜ ਨੂੰ ਬਾਬਾ ਸਾਹਿਬ ਅੰਬੇਡਕਰ ਦੇ ਸਹਿਯੋਗ ਨਾਲ ਇੱਕ ਪਲੇਟਫਾਰਮ 'ਤੇ ਇਕੱਠਾ ਕਰਕੇ ਸਮੁੱਚੇ ਦਲਿਤ ਸਮਾਜ ਨੂੰ 1937 ਵਿੱਚ ਪੜਨ ਦਾ ਅਧਿਕਾਰ, ਵੋਟ ਦਾ ਅਧਿਕਾਰ, ਜਮੀਨ ਖਰੀਦਣ ਦਾ ਅਧਿਕਾਰ ਅਤੇ ਰਾਖਵੇਕਰਨ ਦਾ ਅਧਿਕਾਰ ਅੰਗਰੇਜਾਂ ਤੋਂ ਲੈ ਕੇ ਦਿੱਤਾ | ਉਨ੍ਹਾਂ ਕਿਹਾ ਕਿ ਅੱਜ ਅਸੀ ਜੋ ਐਮ.ਐਲ.ਏ.ਜਾਂ ਐਮ.ਪੀ ਬਣ ਰਹੇ ਹਾਂ, ਇਹ ਸਾਰੀ ਦੇਣ ਬਾਬਾ ਸਾਹਿਬ ਡਾ.ਅੰਬੇਡਕਰ ਜੀ ਅਤੇ ਬਾਬੂ ਮੰਗੂਰਾਮ ਮੁਗੋਵਾਲੀਆ ਦੇ ਜੀਵਨ ਸੰਘਰਸ ਦੀ ਦੇਣ ਹੈ | ਇਸ ਮੌਕੇ ਮਿਸ਼ਨਰੀ ਗਾਇਕ ਬਲਵਿੰਦਰ ਬਿੱਟੂ, ਗਿਆਨ ਗੰਗੜ੍ਹ, ਭਾਈ ਕਮਲ ਰਾਜ ਗੱਡੂ, ਬੁਟਾ ਕੋਹਿਨੂਰ, ਰੇਖਾ ਚੌਹਾਨ ਅਤੇ ਬਾਬੂ ਮੰਗੂਰਾਮ ਮੁਗੋਵਾਲੀਆ ਸੰਗੀਤ ਆਕੈਡਮੀ ਸ਼੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਦੇ ਕੀਰਤਨੀ ਜਥੇ ਨੇ ਵੀ ਸੰਗਤਾਂ ਨੂੰ ਸਾਰੀ ਰਾਤ ਮਿਸ਼ਨਰੀ ਵਿਚਾਰਧਾਰਾ ਨਾਲ ਜੋੜੀ ਰੱਖਿਆ | ਇਸ ਮੌਕੇ ਗੁਰਲਾਲ ਸੈਲਾ, ਦਲਵੀਰ ਸਿੰਘ ਰਾਜੂ, ਤਾਰਾ ਚੰਦ ਪ੍ਰਧਾਨ ਅੰਬੇਡਕਰ ਟਾਈਗਰ ਫੋਰਸ, ਸੁਰਜੀਤ ਖਾਨਪੁਰੀ, ਗੁਰੂ ਘਰ ਦੇ ਚੇਅਰਮੈਨ ਨਾਜਰ ਰਾਮ ਮਾਨ ਸਾਬਕਾ ਡੀ.ਈ.ਓ., ਸੰਤ ਕਰਮ ਚੰਦ ਬੀਣੇਵਾਲ, ਸੰਤ ਗਿਰਧਾਰੀ ਲਾਲ, ਸੰਤ ਦਿਆਲ ਬੰਗਾ, ਰਮੇਸ਼ ਚੰਦ ਕਾਨੂੰਗੋ ਪ੍ਰਧਾਨ ਹਿਮਾਚਲ ਪ੍ਰਦੇਸ਼, ਪੀ.ਐਲ ਸੂਦ, ਮਨਜੀਤ