15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਸਤਿਗੁਰਾਂ ਦਾ ਓਟ ਆਸਰਾ ਲੈਣ ਵਾਲਾ ਮਨੁੱਖ ਸਹਿਜ ਹੀ ਅਨੰਤ ਸੁੱਖਾਂ ਦੀ ਪ੍ਰਾਪਤੀ ਕਰ ਸਕਦੈ-ਅਚਾਰੀਆ ਨਮਰਤਾ ਨੰਦ

Ad Position 21
No active advertisement
ਅਜੀਤ ਡੈਸਕ 03-01-2026
ਬਲਾਚੌਰ, 2 ਜਨਵਰੀ (ਨਰੇਸ਼ ਧੌਲ)-ਧਕਤਾਣਾ ਦੀ ਨਾਮਵਾਰ ਸ਼ਖ਼ਸੀਅਤ ਚੌਧਰੀ ਰਾਮ ਸ਼ਾਹ ਭਾਟੀਆ ਦੇ ਹੋਣਹਾਰ ਸਪੁੱਤਰ ਚੌਧਰੀ ਚਰਨ ਦਾਸ ਭਾਟੀਆ (ਚੰਨੀ) ਅਤੇ ਸਮੁੱਚੇ ਪਰਿਵਾਰ ਵਲੋਂ ਸਤਿਗੁਰੂ ਗੰਗਾ ਨੰਦ ਮਹਾਰਾਜ ਦੇ ਚੌਥੇ ਗੱਦੀ ਨਸ਼ੀਨ ਸਤਿਗੁਰ ਦਾਸਾ ਨੰਦ ਮਹਾਰਾਜ ਦੀ ਅਸੀਮ ਕਿ੍ਪਾ ਨਾਲ ਆਪਣੇ ਲਾਡਲੇ ਸਪੁੱਤਰ ਨਿਖਿਲ ਭਾਟੀਆ ਦੇ ਜਨਮ ਦਿਨ ਦੀ ਖੁਸ਼ੀ 'ਚ ਮੌਜੂਦਾ ਗੱਦੀਨਸ਼ੀਨ ਅਚਾਰੀਆ ਨਮਰਤਾ ਨੰਦ ਦੀ ਸਰਪ੍ਰਸਤੀ ਹੇਠ ਤਿੰਨ ਦਿਨਾਂ ਸੰਤ ਸਮਾਗਮ ਕਰਵਾਇਆ ਗਿਆ | ਇਸ ਤਿੰਨ ਦਿਨਾਂ ਸਮਾਗਮ 'ਚ ਵੱਖ-ਵੱਖ ਸੰਤਾਂ ਮਹਾਂਪੁਰਸ਼ਾਂ, ਧਾਰਮਿਕ ਸ਼ਖ਼ਸੀਅਤਾਂ ਅਤੇ ਪਾਠੀਆਂ ਨੇ ਆਪਣੀ ਹਾਜ਼ਰੀ ਲਗਵਾ ਕੇ ਸਤਿਗੁਰਾਂ ਦੀ ਮਹਿਮਾ ਦਾ ਗੁਣਗਾਨ ਕੀਤਾ | ਸਮਾਗਮ ਦੀ ਦੂਸਰੀ ਰਾਤ ਨਿਖਿਲ ਭਾਟੀਆ ਦੇ ਪਰਮ ਮਿੱਤਰ ਅਤੇ ਨਾਮਵਰ ਗਾਇਕ ਕਰਨ ਜੰਡੀ ਨੇ ਵੀ ਆਪਣੇ ਭਜਨਾਂ ਨਾਲ ਸੰਗਤਾਂ ਨੂੰ ਝੂੰਮਣ ਲਾ ਦਿੱਤਾ | ਸਮਾਗਮ ਦੇ ਆਖਰੀ ਦਿਨ ਜਗਤਗੁਰੂ ਅਚਾਰੀਆ ਗਰੀਬ ਦਾਸ ਮਹਾਰਾਜ ਦੀ ਅੰਮਿ੍ਤਮਈ ਬਾਣੀ ਦੇ ਭੋਗ ਪਾਉਣ ਉਪਰੰਤ ਅਚਾਰੀਆ ਨਮਰਤਾ ਨੰਦ ਮਹਾਰਾਜ ਨੇ ਪ੍ਰਵਚਨ ਕਰਦਿਆਂ ਹੋਇਆਂ ਕਿਹਾ ਕਿ ਸਤਿਗੁਰਾਂ ਦਾ ਓਟ ਆਸਰਾ ਲੈਣ ਵਾਲਾ ਮਨੁੱਖ ਸਹਿਜ ਹੀ ਅਨੰਤ ਸੁੱਖਾਂ ਦੀ ਪ੍ਰਾਪਤੀ ਕਰ ਸਕਦਾ ਹੈ | ਸਮਾਗਮ ਦੌਰਾਨ ਅਚਾਰੀਆ ਅਰਵਿੰਦ ਗੋਪਾਲਾ, ਸਵਾਮੀ ਗੁਣਾ ਨੰਦ ਹਰਿਦੁਆਰ, ਬਾਬਾ ਲਾਲ ਬਾਬਾ, ਸਵਾਮੀ ਕਿ੍ਸ਼ਨਾ ਨੰਦ ਭਾਣੇਵਾਲ, ਭਗਤ ਜੀਤ ਰਾਮ ਰੋੜੂਆਣਾ, ਭਗਤ ਉਂਕਾਰ ਭੂੰਬਲਾ, ਭਗਤ ਮੋਹਣ ਲਾਲ ਭਾਟੀਆ ਅਤੇ ਭਗਤ ਬਾਲ ਕਿਸ਼ਨ ਵੱਲੋਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਗਿਆ | ਇਸ ਤੋਂ ਇਲਾਵਾ ਭਾਜਪਾ ਆਗੂ ਸੋਨੂੰ ਭਾਟੀਆ ਆਦੋਆਣਾ, ਸਾਬਕਾ ਸੰਮਤੀ ਮੈਂਬਰ ਪੰਮੀ ਬਰੇਤਾ, ਪ੍ਰਧਾਨ ਰਾਮ ਸਰੂਪ ਥੋਪੀਆ, ਭਗਤ ਚਰਨਜੀਤ ਭਾਟੀਆ ਆਦੋਆਣਾ, ਤਰਸੇਮ ਕਟਾਰੀਆ, ਭਗਤ ਸੇਠੀ ਉਧਨਵਾਲ, ਥਾਣੇਦਾਰ ਰਾਮ ਲਾਲ ਭਾਟੀਆ ਅਤੇ ਮਦਨ ਸਿੰਘ ਕਟਾਰੀਆ ਨਿੱਘੀ ਨੇ ਵੀ ਸਮਾਗਮ ਵਿੱਚ ਹਾਜ਼ਰੀ ਲਗਵਾਉਂਦਿਆਂ ਜਿੱਥੇ ਭਾਟੀਆ ਪਰਿਵਾਰ ਨੂੰ ਸਮਾਗਮ ਕਰਵਾਉਣ ਦੀ ਵਧਾਈ ਦਿੱਤੀ | ਸਟੇਜ ਸਕੱਤਰ ਦੀ ਭੂਮਿਕਾ ਸਤਿਗੁਰਾਂ ਦੇ ਪਿਆਰੇ ਸੇਵਕ ਮਾਸਟਰ ਸਿਰੀ ਰਾਮ ਖੀਵੇਵਾਲ ਵਲੋਂ ਨਿਭਾਈ ਗਈ | ਚੌਧਰੀ ਜਸਪਾਲ ਭਾਟੀਆ ਮੇਰਾ ਪਿੰਡ ਧਕਤਾਣਾ' ਵੱਲੋਂ ਸਾਰੇ ਪ੍ਰੋਗਰਾਮ ਦਾ ਲਾਈਵ ਕੀਤਾ ਗਿਆ | ਪਰਿਵਾਰ ਦੇ ਰਿਸ਼ਤੇਦਾਰ ਅਤੇ ਪਰਮ ਮਿੱਤਰ ਨਰਦੇਵ ਸਿੰਘ ਰਾਣਾ ਯੂ.ਐਸ.ਏ ਅਤੇ ਚੌਧਰੀ ਦਵਿੰਦਰ ਕੁਮਾਰ ਭੂੰਬਲਾ ਇੰਸਪੈਕਟਰ ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਸਮਾਗਮ ਕਰਵਾਉਣ 'ਤੇ ਚੌਧਰੀ ਚਰਨ ਦਾਸ ਭਾਟੀਆ ਅਤੇ ਸਮੁੱਚੇ ਭਾਟੀਆ ਪਰਿਵਾਰ ਨੂੰ ਵਧਾਈ ਦਿੱਤੀ ਗਈ | ਇਸ ਦੇ ਨਾਲ ਹੀ ਉਨ੍ਹਾਂ ਅਚਾਰੀਆ ਨਮਰਤਾ ਨੰਦ, ਸਾਰੇ ਮਹਾਂਪੁਰਸ਼ਾਂ, ਸਾਰੇ ਰਿਸ਼ਤੇਦਾਰਾਂ, ਮਿੱਤਰਾਂ ਸੱਜਣਾਂ ਅਤੇ ਨਗਰ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸਰਦੀਆਂ ਦੇ ਮੌਸਮ 'ਚ ਵੀ ਪਾਵਰਕਾਮ ਵਲੋਂ ਲਾਏ ਜਾ ਰਹੇ ਨੇ ਅਣ-ਐਲਾਨੇ ਕੱਟ ਅਗਲੀ ਖ਼ਬਰ ਬਾਬੂ ਮੰਗੂ ਰਾਮ ਮੁਗੋਵਾਲੀਆ ਦੇ ਜਨਮ ਦਿਵਸ 'ਤੇ ਸ੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਵਿਖੇ 2
Ad Position 24