ਕਾਠਗੜ੍ਹ, 3 ਜਨਵਰੀ (ਹਰਸਿਮਰਨਜੋਤ ਸਿੰਘ ਕਲੇਰ)-ਨਵੇਂ ਸਾਲ ਦੀ ਆਮਦ 'ਤੇ ਆਮ ਆਦਮੀ ਪਾਰਟੀ ਨੇ ਆਪਣੇ ਯੂਥ ਵਿੰਗ ਜਥੇਬੰਦਕ ਢਾਂਚੇ ਦਾ ਵਿਸਤਾਰ ਕੀਤਾ ਹੈ | ਜਿਸ ਵਿੱਚ ਪਾਰਟੀ ਹਾਈਕਮਾਨ ਨੇ ਲਾਲ ਚੰਦ ਲਾਲੀ ਰੈਲਮਾਜਰਾ ਨੂੰ ਬਲਾਚੌਰ ਹਲਕੇ ਦਾ ਬਲਾਕ ਕੋਆਰਡੀਨੇਟਰ ਨਿਯੁਕਤ ਕੀਤਾ ਹੈ | ਇਸ ਲਈ ਉਨ੍ਹਾਂ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ ਹੈ | ਉਨ੍ਹਾਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਤਹਿਦਿਲੋਂ ਨਿਭਾਉਣਗੇ ਅਤੇ ਪਾਰਟੀ ਦੀਆਂ ਲੋਕਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣਗੇ, ਤਾਂ ਕਿ ਪੰਜਾਬ ਵਿੱਚ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਸਕੇ |