07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਬਿਨਾਂ ਆਇਲਸਟ ਤੋਂ ਯੂ.ਕੇ. ਸਟੱਡੀ ਵੀਜ਼ੇ ਦੇ ਆ ਰਹੇ ਨੇ ਸ਼ਾਨਦਾਰ ਨਤੀਜੇ-ਕਨਵਰ ਅਰੋੜਾ

Ad Position 21
No active advertisement
ਅਜੀਤ ਡੈਸਕ 04-01-2026
ਗੜ੍ਹਸ਼ੰਕਰ, 3 ਜਨਵਰੀ (ਧਾਲੀਵਾਲ)-ਕਨਵਰ ਅਰੋੜਾ ਕੰਸਲਟੈਂਟਸ 'ਅਰੋੜਾ ਟਾਵਰ' ਨੇੜੇ ਸ਼ੂਗਰ ਮਿੱਲ ਬੰਗਾ ਰੋਡ ਨਵਾਂਸ਼ਹਿਰ ਅਤੇ ਬਰਾਂਚ ਦਫ਼ਤਰ ਬੰਗਾ ਚੌਕ ਗੜ੍ਹਸ਼ੰਕਰ ਦੇ ਮੈਨੇਜਿੰਗ ਡਾਇਰੈਕਟਰ ਕਨਵਰ ਅਰੋੜਾ ਨੇ ਦੱਸਿਆ ਕਿ ਬਿਨ੍ਹਾਂ ਆਇਲਟਸ ਤੋਂ ਯੂ.ਕੇ. ਸਟੱਡੀ ਵੀਜ਼ੇ ਦੇ ਲਗਾਏ ਗਏ ਕੇਸਾਂ ਦੇ ਬਹੁਤ ਹੀ ਸ਼ਾਨਦਾਰ ਨਤੀਜੇ ਆ ਰਹੇ ਹਨ | ਉਨ੍ਹਾਂ ਦੱਸਿਆ ਕਿ ਯੂ.ਕੇ. ਸਟੱਡੀ ਵੀਜ਼ੇ ਲਈ 10+2 ਤੋਂ ਬਾਅਦ 4-5 ਸਾਲ ਦਾ ਗੈਪ ਵੀ ਸਵੀਕਾਰ ਕੀਤਾ ਜਾ ਰਿਹਾ ਹੈ ਤੇ ਇਸ ਵਾਸਤੇ ਆਇਲਟਸ ਜਾਂ ਪੀ.ਟੀ.ਈ. ਦੀ ਲੋੜ ਨਹੀਂ | 10+2 ਕਿਸੇ ਵੀ ਬੋਰਡ ਤੋਂ ਕਿਸੇ ਵੀ ਸਟਰੀਮ ਵਿਚ ਪਾਸ ਕੀਤੀ ਹੋਈ | ਉਨ੍ਹÉਾਂ ਦੱਸਿਆ ਕਿ ਜਿਨ੍ਹਾਂ ਨੇ ਡਿਗਰੀ ਪਾਸ ਕੀਤੀ ਹੋਈ ਹੈ ਉਹ ਯੂ.ਕੇ. ਸਟੱਡੀ ਵੀਜ਼ੇ ਲਈ 15 ਸਾਲ ਤੱਕ ਦੇ ਗੈਪ ਨਾਲ ਬਿਨ੍ਹਾਂ ਆਈਲੈਟਸ ਅਤੇ ਪੀ.ਟੀ.ਈ. ਤੋਂ ਅਪਲਾਈ ਕਰ ਸਕਦੇ ਹਨ | ਕਨਵਰ ਅਰੋੜਾ ਨੇ ਦੱਸਿਆ ਕਿ ਪਿਛਲੇ ਮਹੀਨੇ ਵਿਚ ਬਿਨ੍ਹਾਂ ਆਈਲਟਸ ਤੋਂ ਲਗਾਏ ਗਏ ਕੇਸਾਂ ਦੇ ਯੂ.ਕੇ. ਸਟੱਡੀ ਕੇਸਾਂ ਦੇ 20 ਤੋਂ ਵਧੇਰੇ ਵੀਜ਼ੇ ਹਾਸਲ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਸਪਾਉਸ ਨਾਲ ਵੀ ਯੂ.ਕੇ. ਦਾ ਸਟੱਡੀ ਵੀਜ਼ਾ ਹਾਸਲ ਕੀਤਾ ਜਾ ਸਕਦਾ ਹੈ ਤੇ ਇਸ ਵਾਸਤੇ ਓਵਰਆਲ 6.5 ਬੈਂਡ (ਕਿਸੇ ਵੀ ਮਡਿਊਲ ਵਿਚੋਂ 6 ਬੈਂਡ ਤੋਂ ਘੱਟ ਸਕੋਰ ਨਾ ਹੋਵੇ) ਦੀ ਲੋੜ ਹੈ | ਉਨ੍ਹਾਂ ਦੱਸਿਆ ਕਿ ਯੂ.ਕੇ.ਸਟੱਡੀ ਵੀਜ਼ੇ ਦੇ ਕੇਸ ਵਿਚ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ | ਕਨਵਰ ਅਰੋੜਾ ਨੇ ਦੱਸਿਆ ਕਿ ਜਰਮਨੀ ਸਟੱਡੀ ਵੀਜ਼ੇ ਦੇ ਲਗਾਏ ਕੇਸਾਂ ਦੇ ਨਤੀਜੇ ਵੀ ਬਹੁਤ ਹੀ ਸ਼ਾਨਦਾਰ ਆ ਰਹੇ ਹਨ | ਉਨ੍ਹਾਂ ਦੱਸਿਆ ਕਿ 10+2 ਤੋਂ ਬਾਅਦ 4-5 ਸਾਲ ਦੇ ਗੈਪ ਨਾਲ ਅਤੇ ਡਿਗਰੀ ਤੋਂ ਬਾਅਦ 8-10 ਸਾਲ ਦੇ ਗੈਪ ਨਾਲ ਸਟੱਡੀ ਵੀਜ਼ਾ ਅਪਲਾਈ ਕੀਤਾ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਬਹੁਤ ਹੀ ਘੱਟ ਖਰਚੇ ਵਿਚ ਸਟੱਡੀ ਵੀਜ਼ੇ 'ਤੇ ਜਰਮਨੀ ਜਾਇਆ ਜਾ ਸਕਦਾ ਹੈ | ਜਰਮਨੀ 'ਚ ਵਰਕ ਪਰਮਿਟ ਦੀ ਸੁਵਿਧਾ ਉਪਲੱਬਧ ਹੈ | ਉਨ੍ਹਾਂ ਦੱਸਿਆ ਕਿ ਸਾਡੀ ਕੰਪਨੀ ਦਾ ਜਰਮਨੀ ਦੀ ਸਰਕਾਰੀ ਯੂਨੀਵਰਸਿਟੀ ਨਾਲ ਟਾਈਅੱਪ ਹੈ | ਕਨਵਰ ਅਰੋੜਾ ਨੇ ਕਿਹਾ ਕਿ ਜਿਹੜੇ ਵਿਦਿਆਰਥੀ ਸਟੱਡੀ ਵੀਜ਼ੇ 'ਚ ਰਫਿਊਜ਼ਲ ਦਾ ਸਾਹਮਣਾ ਕਰ ਰਹੇ ਹਨ ਉਹ ਕੰਪਨੀ ਦੀਆਂ ਮਾਹਿਰ ਸੇਵਾਵਾਂ ਲੈ ਕੇ ਵਿਦੇਸ਼ ਪੜ੍ਹਨ ਜਾਣ ਦਾ ਆਪਣਾ ਸੁਪਨਾ ਸਾਕਾਰ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਸਟੱਡੀ ਵੀਜ਼ੇ, ਵਿਜ਼ਟਰ ਵੀਜ਼ੇ ਤੇ ਹੋਰ ਇਮੀਗ੍ਰੇਸ਼ਨ ਮਾਮਲਿਆਂ ਲਈ ਮੈਨੂੰ ਸਮਾਂ ਲੈ ਕੇ ਮੁੱਖ ਦਫ਼ਤਰ ਨਵਾਂਸ਼ਹਿਰ ਅਤੇ ਬਰਾਂਚ ਦਫ਼ਤਰ ਗੜ੍ਹਸ਼ੰਕਰ ਵਿਖੇ ਮਿਲਿਆ ਜਾ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਸੈਨਿਕਾਂ ਦੇ ਕੰਮ 'ਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ -ਬਿਗ੍ਰੇਡੀਅਰ ਅਗਲੀ ਖ਼ਬਰ ਬਿਜਲੀ ਘਰ ਬਹਿਰਾਮ ਵਿਖੇ ਸ਼ੁਕਰਾਨਾ ਸਮਾਗਮ ਕਰਵਾਇਆ
Ad Position 24