ਮਜਾਰੀ/ਸਾਹਿਬਾ, 3 ਜਨਵਰੀ (ਨਿਰਮਲਜੀਤ ਸਿੰਘ ਚਾਹਲ)-ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਸ੍ਰੀ ਗੁਰੂ ਨਾਨਕ ਦੇਵ ਜੀ ਚੈਰੀਟੇਬਲ ਟਰੱਸਟ ਬਕਾਪੁਰ ਵਿਖੇ ਪਿੰਡ ਦੇ ਨੌਜਵਾਨਾਂ ਵਲੋਂ ਖੂਨਦਾਨ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਉਦਘਾਟਨ 'ਆਪ' ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਨਵੀਰ ਕਟਾਰੀਆ ਵਲੋਂ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਅੱਜ ਹਸਪਤਾਲਾਂ ਵਿਚ ਮਰੀਜਾਂ ਨੂੰ ਖੂਨ ਦੀ ਬਹੁਤ ਜ਼ਰੂਰਤ ਹੈ | ਤੁਹਾਡੇ ਵਲੋਂ ਦਿੱਤਾ ਖੂਨ ਕਿਸੇ ਲੋੜਵੰਦ ਦੀ ਜਾਨ ਬਚਾਏਗਾ | ਇਸ ਮੌਕੇ ਸੰਤ ਗੁਰਮੇਲ ਸਿੰਘ ਜੀ ਬਲੱਡ ਸੈਂਟਰ ਗੜ੍ਹੀ ਕਾਨੂੰਗੋਆ ਵਲੋਂ ਆਈ ਟੀਮ ਵਲੋਂ 23 ਯੂਨਿਟ ਖੂਨ ਇਕੱਤਰ ਕੀਤਾ ਗਿਆ | ਇਸ ਕੈਂਪ ਵਿੱਚ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੈ ਮੰਗੂਪੁਰ, ਤਿਲਕ ਰਾਜ ਸੂਦ ਤੇ ਬਾਬਾ ਮਲਕੀਤ ਸਿੰਘ ਗੜ੍ਹਸ਼ੰਕਰ ਵਲੋਂ ਵੀ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਰਸ਼ਪਾਲ ਸਿੰਘ ਮੰਡੇਰ, ਡਾ. ਗੁਰਪਾਲ ਸਿੰਘ, ਡਾ. ਰਾਜਦੀਪ ਸਿੰਘ, ਡਾ. ਗਗਨਦੀਪ ਸਿੰਘ, ਜਸਵਿੰਦਰ ਸਿੰਘ ਸਿਆਣ, ਨਵਦੀਪ ਸਿੰਘ, ਅਮਰੀਕ ਸਿੰਘ, ਗੁਰਦਿਆਲ ਸਿੰਘ, ਸਰਪੰਚ ਗੁਰਦੀਪ ਸਿੰਘ ਛਦੌੜੀ, ਸਾਬਕਾ ਸਰਪੰਚ ਬਚਿੱਤਰ ਸਿੰਘ ਭਾਰਾਪੁਰ, ਚਰਨ ਸਿੰਘ ਛਦੌੜੀ, ਸਾਬਕਾ ਸਰਪੰਚ ਪ੍ਰਸ਼ੋਤਮ ਰਾਮ, ਚਮਲ ਲਾਲ ਕੈਂਥ, ਗੁਰਬਿੰਦਰ ਸਿੰਘ, ਪਰਦੀਪ, ਰਣਜੀਤ ਸਿੰਘ, ਗੁਰਪ੍ਰੀਤ ਭੀਤਾ, ਦਾਰਾ ਸਿੰਘ, ਸੱਤਿਆਵਾਨ, ਗੋਰਵ, ਮਨਜੀਤ ਕੌਰ, ਹਰਸ਼ਿਤ ਆਦਿ ਹਾਜ਼ਰ ਸਨ |