08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੁੰੂ ਸਮਰਪਿਤ ਬਹਿਰਾਮ ਵਿਖੇ ਨਗਰ ਕੀਰਤਨ ਸਜਾਇਆ

Ad Position 21
No active advertisement
ਅਜੀਤ ਡੈਸਕ 04-01-2026
ਬਹਿਰਾਮ, 3 ਜਨਵਰੀ (ਨਛੱਤਰ ਸਿੰਘ ਬਹਿਰਾਮ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਯੋਗ ਅਗਵਾਈ ਵਿੱਚ ਗੁਰਦੁਆਰਾ ਉੱਚਾ ਕਿਲ੍ਹਾ ਸਾਹਿਬ ਬਹਿਰਾਮ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ | ਉਕਤ ਨਗਰ ਕੀਰਤਨ ਦਾ ਜਿਥੇ ਸੰਗਤਾਂ ਵਲੋਂ ਥਾਂ-ਥਾਂ ਨਿੱਘਾ ਸਵਾਗਤ ਕੀਤਾ ਗਿਆ, ਉਥੇ ਮਠਿਆਈ, ਫਲ-ਫਰੂਟ ਅਤੇ ਚਾਹ-ਪਕੌੜਿਆਂ, ਬਿਸਕੁਟ ਆਦਿ ਦੇ ਲੰਗਰ ਵੀ ਲਗਾਏ ਗਏ | ਨਗਰ ਕੀਰਤਨ ਮੌਕੇ ਗਿਆਨੀ ਗੁਰਮੇਲ ਸਿੰਘ ਬਘਾਣਾ ਦੇ ਜਥੇ ਵਲੋਂ ਗੁਰਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਗੁਰਦੁਆਰਾ ਉੱਚਾ ਕਿਲ੍ਹਾ ਸਾਹਿਬ ਦੇ ਪ੍ਰਧਾਨ ਹਰਪਾਲ ਸਿੰਘ ਨੰਬਰਦਾਰ ਵਲੋਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ | ਸਟੇਜ ਸਕੱਤਰ ਦੀ ਭੂਮਿਕਾ ਹਰਜੀਤ ਪਾਲ ਸਿੰਘ ਕਾਹਲੋਂ ਵਲੋਂ ਬਾਖੂਬੀ ਨਿਭਾਈ ਗਈ | ਇਸ ਮੌਕੇ ਬਾਬਾ ਅਜੈਬ ਸਿੰਘ ਅਟਵਾਲ, ਮਿਸਤਰੀ ਗੁਰਮੀਤ ਸਿੰਘ, ਅਮਰਜੀਤ ਸਿੰਘ ਧਾਮੀ, ਜਸਵੀਰ ਸਿੰਘ ਨਾਗਰਾ ਪ੍ਰਧਾਨ ਗੁਰਦੁਆਰਾ ਕਲਗੀਧਰ ਸਾਹਿਬ, ਸਰਪੰਚ ਮੋਹਣ ਲਾਲ, ਬਲਦੇਵ ਸਿੰਘ ਅਟਵਾਲ, ਕਲਿਆਣ ਸਿੰਘ, ਕੁਲਦੀਪ ਪੰਚ ਬਹਿਰਾਮ, ਦਰਸ਼ਨ ਸਿੰਘ, ਮੱਖਣ ਸਿੰਘ ਅਟਵਾਲ, ਮਾਸਟਰ ਉਂਕਾਰ ਸਿੰਘ, ਭਾਈ ਅਵਤਾਰ ਸਿੰਘ, ਬਲਜਿੰਦਰ ਸਿੰਘ, ਕੁਲਵਿੰਦਰ ਸਿੰਘ, ਹਰਭਜਨ ਸਿੰਘ ਪੰਚ, ਗੁਰਸੇਵਕ ਸਿੰਘ, ਸਤਨਾਮ ਸਿੰਘ, ਇਕਬਾਲ ਸਿੰਘ ਸੰਧੂ, ਅਮਰਜੀਤ ਸਿੰਘ ਲੇਹਲ, ਦਵਿੰਦਰ ਬਤਰਾ, ਕੁਲਜਿੰਦਰ ਸਿੰਘ ਕਾਹਲੋਂ, ਮੇਜਰ ਸਿੰਘ, ਜਸਪਾਲ ਸਿੰਘ, ਜਸਵਿੰਦਰ ਸਿੰਘ, ਅਮਰਜੀਤ ਸਿੰਘ, ਮਾ. ਰਛਪਾਲ ਸਿੰਘ, ਅਵਤਾਰ ਸਿੰਘ ਮਾਨ, ਬਲਜਿੰਦਰ ਸਿੰਘ, ਕੁਲਵਿੰਦਰ ਸਿੰਘ, ਰਜਿੰਦਰ ਸਿੰਘ ਅਟਵਾਲ, ਕੁਲਵਿੰਦਰ ਸਿੰਘ ਕਾਹਲੋਂ, ਰਣਵੀਰ ਸਿੰਘ ਧਾਮੀ, ਜਸਦੀਪ ਭੋਗਲ, ਹਰਮਨ ਭੋਗਲ, ਅਮਰਵੀਰ ਸਿੰਘ, ਪਰਮਿੰਦਰ ਸਿੰਘ, ਰਾਜਨਦੀਪ ਸਿੰਘ, ਮਹਿੰਦਰ ਸਿੰਘ, ਬਲਜੀਤ ਸਿੰਘ ਆਦਿ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਲਵਾਣਾ ਸਾਹਿਬ ਮਾਲੋਮਜਾਰਾ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ 11 ਨੂੰ ਅਗਲੀ ਖ਼ਬਰ ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਵਲੋਂ ਲੋਗੋ ਜਾਰੀ
Ad Position 24