22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਜ਼ਿਲ੍ਹਾ ਪੁਲਿਸ ਵਲੋਂ ਵੱਖ-ਵੱਖ ਵਾਰਦਾਤਾਂ 'ਚ ਲੋੜੀਂਦੇ ਤਿੰਨ ਕਥਿਤ ਦੋਸ਼ੀ ਕਾਬੂ

Ad Position 21
No active advertisement
ਅਜੀਤ ਡੈਸਕ 06-01-2026
ਨਵਾਂਸ਼ਹਿਰ, 5 ਜਨਵਰੀ (ਜਸਬੀਰ ਸਿੰਘ ਨੂਰਪੁਰ, ਹਰਮਿੰਦਰ ਸਿੰਘ ਪਿੰਟੂ)-ਸਿਟੀ ਨਵਾਂਸ਼ਹਿਰ ਪੁਲਿਸ ਅਤੇ ਸੀ.ਆਈ.ਏ ਸਟਾਫ਼ ਨਵਾਂਸ਼ਹਿਰ ਵੱਲੋਂ ਨਿੱਜੀ ਰੰਜਿਸ਼ ਕਰਕੇ ਫਾਇਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਤਿੰਨ ਅਨਸਰਾਂ ਨੂੰ ਕਾਬੂ ਕੀਤਾ | ਜ਼ਿਲ੍ਹਾ ਪੁਲਿਸ ਮੁਖੀ ਤੁਸ਼ਾਰ ਨੇ ਦੱਸਿਆ ਕਿ 27 ਦਸੰਬਰ ਨੂੰ ਵਰਮਾ ਕੁਲੈਕਸ਼ਨ ਰੈਡੀਮੇਡ ਕੱਪੜੇ ਵਾਲੇ ਦੀ ਦੁਕਾਨ ਨਵਾਂਸ਼ਹਿਰ 'ਤੇ ਦੋ ਬੁਲਿਟ ਸਵਾਰ ਨੌਜਵਾਨਾਂ ਵੱਲੋਂ ਫਾਇਰਿੰਗ ਕਰਨ ਦੀ ਕੋਸ਼ਿਸ ਕੀਤੀ ਸੀ, ਪ੍ਰੰਤੂ ਉਹ ਇਸ ਵਿੱਚ ਕਾਮਯਾਬ ਨਹੀ ਹੋਏ ਸਨ, ਜਿਸ 'ਤੇ ਵਰਮਾ ਕੁਲੈਕਸ਼ਨ ਦੇ ਮਾਲਕ ਰਵੀ ਕੁਮਾਰ ਪੁੱਤਰ ਜੀਵਨ ਲਾਲ ਵਾਸੀ ਸ਼ਿਵ ਕਲੋਨੀ ਨਵਾਂਸ਼ਹਿਰ ਦੇ ਬਿਆਨ ਦੇ ਆਧਾਰ 'ਤੇ ਜਸਕਰਨ ਸਿੰਘ ਉਰਫ਼ ਕਨੂੰ ਪੁੱਤਰ ਜੋਗਿੰਦਰ ਸਿੰਘ ਵਾਸੀ ਕੁੱਕੜ ਮਜਾਰਾ ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਹਾਲ ਵਾਸੀ ਅਮਰੀਕਾ ਅਤੇ 2 ਅਣਪਛਾਤੇ ਬੁਲਟ ਮੋਟਰ ਸਾਈਕਲ ਸਵਾਰ ਨੌਜਵਾਨਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ | ਤਫ਼ਤੀਸ਼ ਦੌਰਾਨ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਕਥਿਤ ਦੋਸ਼ੀਆਂ ਦੀ ਸ਼ਨਾਖਤ ਸੁਖਜਿੰਦਰ ਸਿੰਘ ਉਰਫ਼ ਬੌਬੀ ਪੁੱਤਰ ਸੰਤੋਖ ਸਿੰਘ ਵਾਸੀ ਰਾਮਪੁਰ ਲੱਲੀਆਂ ਥਾਣਾ ਲਾਬੜਾ ਜ਼ਿਲ੍ਹਾ ਜਲੰਧਰ ਅਤੇ ਰਣਵੀਰ ਸਿੰਘ ਉਰਫ ਰੈਂਬੋ ਪੁੱਤਰ ਅਵਤਾਰ ਸਿੰਘ ਵਾਸੀ ਵਿਸ਼ੇਸਰਪੁਰ ਥਾਣਾ ਲਾਂਬੜਾ ਜ਼ਿਲ੍ਹਾ ਜਲੰਧਰ ਵਜੋਂ ਹੋਈ | ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਕਿ ਉਕਤ ਕਥਿਤ ਦੋਸ਼ੀ ਫਿਰ ਤੋਂ ਵਰਮਾ ਕੁਲੈਕਸ਼ਨ ਨਵਾਂਸ਼ਹਿਰ ਦੀ ਦੁਕਾਨ 'ਤੇ ਦੁਬਾਰਾ ਫਾਇਰਿੰਗ ਕਰਨ ਲਈ ਡ੍ਰੀਮਲੈਂਡ ਰਿਜੋਰਟ ਬੰਗਾ ਰੋਡ ਪਿੰਡ ਕਰੀਹਾ ਸਾਈਡ ਨੂੰ ਜਾਂਦੀ ਸੜਕ 'ਤੇ ਇਕੱਠਾ ਹੋ ਰਹੇ ਹਨ, ਜਦੋਂ ਸੂਚਨਾ ਦੇ ਅਧਾਰ 'ਤੇ ਪੁਲਿਸ ਪਾਰਟੀ ਉੱਥੇ ਪੁੱਜੀ ਤਾਂ ਕਥਿਤ ਦੋਸ਼ੀ ਸੁਖਜਿੰਦਰ ਸਿੰਘ ਉਰਫ ਬੌਬੀ ਉਕਤ ਨੇ ਆਪਣੀ ਗਿ੍ਫਤਾਰੀ ਤੋਂ ਬਚਣ ਲਈ ਪੁਲਿਸ ਪਾਰਟੀ 'ਤੇ ਫਾਇਰਿੰਗ ਕਰ ਦਿੱਤੀ ਜੋ ਜਵਾਬੀ ਕਾਰਵਾਈ ਵਿੱਚ ਜਖਮੀ ਹੋਇਆ, ਉਸ ਦੇ ਸਾਥੀ ਰਣਵੀਰ ਸਿੰਘ ਉਰਫ ਰੈਂਬੋ ਉਕਤ ਦੇ ਇੱਕ ਹੋਰ ਦੋਸਤ ਹਰਜੀਤ ਸਿੰਘ ਭੰਡਾਲ ਵਾਸੀ ਚਿੱਟੀ ਜ਼ਿਲ੍ਹਾ ਜਲੰਧਰ ਜੋ ਇੰਗਲੈਂਡ ਵਿੱਚ ਰਹਿੰਦਾ ਹੈ | ਪਤਾ ਲੱਗਾ ਕਿ ਰੈਂਬੋ ਅਤੇ ਆਦਿਤਿਆ ਉਰਫ ਨੰਨੂੰ ਵਾਸੀ ਕਲਿਆਣਪੁਰ ਥਾਣਾ ਲਾਂਬੜਾ ਜ਼ਿਲ੍ਹਾ ਜਲੰਧਰ ਨਾਲ ਵਰਮਾ ਕੁਲੈਕਸ਼ਨ ਨਵਾਂਸ਼ਹਿਰ ਦੀ ਦੁਕਾਨ 'ਤੇ ਫਾਇਰਿੰਗ ਕਰਨ ਲਈ ਆਇਆ ਸੀ | ਜੋ ਨਾਮਜਦ ਦੋਸ਼ੀਆਂ ਰਣਵੀਰ ਸਿੰਘ ਉਰਫ ਰੈਂਬੋ ਅਤੇ ਆਦਿੱਤਿਆ ਨੂੰ ਮਿਤੀ 3 ਜਨਵਰੀ ਨੂੰ ਗਿ੍ਫ਼ਤਾਰ ਕੀਤਾ ਗਿਆ | ਕਥਿਤ ਦੋਸ਼ੀਆਂ ਦੀ ਪੁੱਛਗਿੱਛ ਤੋ ਇਹ ਵੀ ਪਾਇਆ ਗਿਆ ਕਿ 27 ਦਸੰਬਰ ਨੂੰ ਜਲੰਧਰ ਵੈਸਟ ਇਲਾਕੇ ਵਿੱਚ ਇਕ ਸੁਨਿਆਰੇ ਦੀ ਦੁਕਾਨ ਲੁੱਟਣ ਦੀ ਕੋਸ਼ਿਸ ਕੀਤੀ ਸੀ ਪਰ ਉਸ ਵਿੱਚ ਕਾਮਯਾਬ ਨਹੀ ਹੋਏ ਤੇ ਇਸ ਵਾਰਦਾਤ ਵਿੱਚ ਇਹਨਾਂ ਦੇ 30 ਬੋਰ ਦੇ ਪਿਸਟਲ ਦਾ ਮੈਗਜੀਨ ਸੁਨਿਆਰ ਦੀ ਦੁਕਾਨ 'ਤੇ ਡਿੱਗ ਗਿਆ ਸੀ ਜੋ ਜਲੰਧਰ ਪੁਲਿਸ ਵਲੋਂ ਬ੍ਰਾਮਦ ਕੀਤਾ ਗਿਆ | ਜਿਸ ਤੋਂ ਬਾਅਦ ਇਹਨਾਂ ਨੇ ਜ਼ਿਲ੍ਹਾ ਕਪੂਰਥਲਾ ਦੀ ਹਦੂਦ ਅੰਦਰ ਹਥਿਆਰਾਂ ਦੀ ਨੋਕ 'ਤੇ 3 ਪੈਟਰੋਲ ਪੰਪਾਂ ਤੋਂ ਨਕਦੀ ਲੁੱਟੀ ਸੀ | ਜਿਨ੍ਹਾਂ ਦੀ ਗਿ੍ਫ਼ਤਾਰੀ ਤੋਂ ਬਾਅਦ ਉਕਤ ਮਾਮਲੇ ਵੀ ਸੁਲਝਾ ਲਏ ਗਏ ਹਨ | ਮੁਕੱਦਮੇ ਵਿੱਚ ਕਥਿਤ ਦੋਸ਼ੀਆਂ ਵੱਲੋਂ ਵਰਤੇ ਗਏ ਹਥਿਆਰਾਂ ਵਿੱਚੋ ਪਿਸਟਲ 32 ਬੋਰ ਦਾ ਤੇ ਮੈਗਜੀਨ ਅਤੇ 30 ਬੋਰ ਦਾ ਪਿਸਟਲ ਬਿਨਾ ਮੈਗਜ਼ੀਨ ਬਰਾਮਦ ਕੀਤਾ ਜਾ ਚੁੱਕਾ ਹੈ, ਵਾਰਦਾਤ ਨੂੰ ਅੰਜਾਮ ਦੇਣ ਲਈ ਆਏ 3 ਕਥਿਤ ਦੋਸ਼ੀਆਂ ਨੂੰ ਵੀ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ | 2 ਕਥਿਤ ਦੋਸ਼ੀ ਹਰਜੀਤ ਭੰਡਾਲ ਅਤੇ ਜਸਕਰਨ ਸਿੰਘ ਉਰਫ ਕੱਨੂੰ ਕ੍ਰਮਵਾਰ ਵਿਦੇਸ਼ ਇੰਗਲੈਂਡ ਅਤੇ ਅਮਰੀਕਾ ਵਿੱਚ ਹਨ | ਗਿ੍ਫ਼ਤਾਰ ਕੀਤੇ ਕਥਿਤ ਦੋਸ਼ੀਆਂ ਦਾ ਅਦਾਲਤ ਪਾਸੋਂ ਰਿਮਾਂਡ ਹਾਸਲ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਬੰਗਾ ਨੇ ਐੱਸ.ਡੀ.ਐੱਮ ਬੰਗਾ ਨੂੰ ਦਿੱਤਾ ਮੰਗ-ਪੱਤਰ ਅਗਲੀ ਖ਼ਬਰ ਵੱਖ-ਵੱਖ ਥਾਵਾਂ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਸਜਾਏ ਤੇ ਸਮਾਗਮ ਕਰਵਾਏ
Ad Position 24