22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੀਆਂ ਆਪ-ਹੁਦਰੀਆਂ ਖ਼ਿਲਾਫ਼ ਅਧਿਆਪਕਾਂ ਵਲੋਂ ਬਹਿਰਾਮ 'ਚ ਰੋਸ ਧਰਨਾ

Ad Position 21
No active advertisement
ਅਜੀਤ ਡੈਸਕ 06-01-2026
ਬਹਿਰਾਮ, 5 ਜਨਵਰੀ (ਨਛੱਤਰ ਸਿੰਘ ਬਹਿਰਾਮ)-ਬਲਾਕ ਬੰਗਾ ਦੇ ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਸਮੂਹ ਅਧਿਆਪਕਾਂ ਵੱਲੋਂ ਪੇ-ਅਨਾਮਲੀ ਅਤੇ ਬੀ.ਪੀ.ਈ.ਓ. ਬਲਾਕ ਬੰਗਾ ਦੀਆਂ ਆਪ-ਹੁਦਰੀਆਂ ਅਤੇ ਅਧਿਆਪਕਾਂ ਨੂੰ ਮਾਨਸਿਕ ਪ੍ਰੇਸ਼ਾਨੀ ਦੇ ਵਿਰੋਧ ਵਿਚ ਬਹਿਰਾਮ ਵਿਖੇ ਦੂਜੀ ਵਾਰ ਧਰਨਾ ਦਿੱਤਾ ਗਿਆ ਪਰ ਜਗਦੀਪ ਸਿੰਘ ਜੌਹਲ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦਫ਼ਤਰ ਵਿਚ ਹਾਜ਼ਰ ਨਹੀ ਸਨ | ਦਫ਼ਤਰੀ ਸਟਾਫ਼ ਨੂੰ ਇਸ ਸਬੰਧੀ ਉਸ ਦਿਨ ਅਤੇ ਅੱਜ ਫਿਰ ਮੰਗ ਪੱਤਰ ਦਿੱਤਾ ਗਿਆ | ਦਵਿੰਦਰ ਸੱਲ੍ਹਣ ਅਤੇ ਹੋਰ ਆਗੂਆਂ ਨੇ ਧਰਨੇ ਨੂੰ ਸੰਬੋਧਨ ਕਰਦਿਆ ਕਿਹਾ ਕਿ ਅਧਿਆਪਕਾਂ ਦੀਆਂ ਸਮੱਸਿਆਵਾਂ ਸਬੰਧੀ ਕੋਈ ਵੀ ਹੱਲ ਨਹੀ ਹੋ ਰਿਹਾ | ਉਲਟਾ ਪੇ-ਅਨਾਮਲੀ ਨਾ ਲਗਾ ਕੇ ਅਧਿਆਪਕਾਂ ਵਿਚ ਗੰੁਮਰਾਹਕੁਨ ਪ੍ਰਚਾਰ ਕੀਤਾ ਗਿਆ ਹੈ | ਉਨ੍ਹਾਂ ਹੋਰ ਕਿਹਾ ਕਿ ਜਿਹੜੇ ਅਧਿਆਪਕਾਂ ਨੂੰ 6ਵੇਂ ਤਨਖਾਹ ਕਮਿਸ਼ਨ ਵੱਲੋਂ ਲੈਵਲ 9 ਦੇ ਅਧਾਰ 'ਤੇ ਉਹਨਾਂ ਦੀ ਤਨਖਾਹ ਉਸ ਹਿਸਾਬ ਨਾਲ ਬਣਾਈ ਗਈ ਸੀ, ਉਹ ਵੀ ਘਟਾ ਕੇ ਆਪਣੀ ਮਰਜੀ ਨਾਲ ਸਰਕਾਰ ਦੀਆਂ ਹਦਾਇਤਾਂ ਦੇ ਉਲਟ ਅਧਿਆਪਕਾਂ ਨੂੰ ਰਿਕਵਰੀ ਦੀ ਮਨਸ਼ਾ ਨਾਲ ਲੈਵਲ 8 ਵਿਚ 26 ਦਸੰਬਰ ਨੂੰ ਲੈਟਰ ਨੰ: ਪੇ-ਅਨਾਮਲੀ/2025/1405-33 ਰਾਹੀ ਕਰ ਦਿੱਤਾ ਗਿਆ | ਜੋ ਕਿ ਸਰਾਸਰ ਗਲਤ ਹੈ ਜੋ ਪੂਰੇ ਪੰਜਾਬ ਵਿਚ ਪੇ ਅਨਾਮਲੀ ਦੇ ਹੋ ਰਹੇ ਕੰਮ ਦੇ ਉਲਟ ਹੈ | ਜਦਕਿ ਪੰਜਾਬ ਵਿਚ ਬਾਕੀ ਜ਼ਿਲਿ੍ਹਆਂ ਦੇ ਅਧਿਆਪਕਾਂ ਨੂੰ ਲੈਵਲ 9 ਵਿਚ ਫਿੱਟ ਕੀਤਾ ਗਿਆ ਹੈ | ਪੇ ਅਨਾਮਲੀ ਦੇ ਸਬੰਧੀ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ (ਐਲੀਮੈਟਰੀ ਸਿੱਖਿਆ) ਵੱਲੋਂ ਵੀ ਲੈਵਲ 9 ਵਿਚ ਹੀ ਅਧਿਆਪਕਾਂ ਦੀ ਬਣਦੀ ਅਨਾਮਲੀ ਲਗਾਕੇ ਫਿੱਟ ਕਰਨ ਸਬੰਧੀ ਹੁਕਮ ਕੀਤੇ ਗਏ ਹਨ | ਉਨ੍ਹਾਂ ਆਪਣੀ ਗੱਲਬਾਤ ਜਾਰੀ ਰੱਖਦਿਆਂ ਕਿਹਾ ਕਿ ਉਪਰੋਕਤ ਸਮੱਸਿਆਵਾਂ ਨੂੰ ਲੈ ਕੇ ਅਧਿਆਪਕਾਂ ਨੇ ਇਸ ਸਬੰਧੀ ਧਰਨਾ ਦਿੱਤਾ | ਇਹ ਅਧਿਆਪਕਾਂ ਦੇ ਮਾਨ ਸਨਮਾਨ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਅਧਿਆਪਕ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ | ਉਨ੍ਹਾਂ ਮੁੱਖ ਮੰਤਰੀ ਪੰਜਾਬ, ਸਿੱਖਿਆ ਮੰਤਰੀ ਪੰਜਾਬ ਪਾਸੋਂ ਮੰਗ ਕੀਤੀ ਕਿ ਜੇਕਰ ਇਹਨਾਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਇਸ ਦੀ ਜਿੰਮੇਵਾਰੀ ਬੀ.ਪੀ.ਈ.ਓ. ਬੰਗਾ ਅਤੇ ਸਿੱਖਿਆ ਵਿਭਾਗ ਪੰਜਾਬ ਦੀ ਹੋਵੇਗੀ | ਆਉਣ ਵਾਲੇ ਸਮੇਂ ਵਿਚ ਇਸ ਸਬੰਧੀ ਵੱਡੇ ਪੱਧਰ 'ਤੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ | ਜਦੋਂ ਇਸ ਸਬੰਧੀ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨਾਲ ਫੋਨ 'ਤੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ | ਇਸ ਮੌਕੇ 'ਤੇ ਹਰਬਲਾਸ ਬੰਗਾ, ਰਾਜ ਕੁਮਾਰ ਮੇਹਲੀ, ਉਕਾਰ ਸਿੰਘ ਬਹਿਰਾਮ, ਜਸਵੀਰ ਸਿੰਘ, ਹਰਜਿੰਦਰ ਸਿੰਘ, ਰਾਜ ਕੁਮਾਰ ਕੁਲਥਮ, ਜਸਵਿੰਰ ਕੌਰ, ਦਿਲਬਾਗ ਰਾਮ, ਪਰਮਜੀਤ ਕੌਰ, ਸੀਤਾ ਦੇਵੀ, ਮਿਨਾਕਸ਼ੀ ਕਜਲਾ, ਹਰਮੀਤ ਕੌਰ, ਹਰਦੀਪ ਕੌਰ, ਹਰਜਿੰਦਰ ਕੋਰ, ਹਰਜਿੰਦਰ ਰਾਣੀ, ਸੁਰਿੰਦਰ ਕੌਰ ਸੱਲ੍ਹ ਕਲਾਂ, ਲਵਲੀਨ ਕੌਰ, ਅੰਜੂ ਬਾਲਾ, ਮੀਨਾ ਰਾਣੀ ਭਰੋਲੀ, ਮੋਨਿਕਾ ਗੁਪਤਾ ਆਦਿ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਨੇ ਵਿਧਾਇਕ ਡਾ. ਨਛੱਤਰ ਪਾਲ ਨੂੰ ਮੁੱਖ ਮੰਤਰੀ ਦੇ ਨਾਂਅ ਦਿੱਤਾ ਮੰਗ ਪ... ਅਗਲੀ ਖ਼ਬਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੀਆਂ ਆਪ-ਹੁਦਰੀਆਂ ਖ਼ਿਲਾਫ਼ ਅਧਿਆਪਕਾਂ ਵਲੋਂ ਬਹਿਰਾਮ 'ਚ ਰੋਸ ਧਰਨਾ
Ad Position 24