27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਸਿੱਖ ਨੈਸ਼ਨਲ ਕਾਲਜ ਦੇ ਖੇਡ ਮੈਦਾਨ 'ਚ ਪਿੰਡ ਜੀਂਦੋਵਾਲ ਵਲੋਂ 11 ਸਾਈਡ ਫੁੱਟਬਾਲ ਟੂਰਨਾਮੈਂਟ ਕਰਵਾਇਆ

Ad Position 21
No active advertisement
ਅਜੀਤ ਡੈਸਕ 07-01-2026
ਬੰਗਾ, 6 ਦਸੰਬਰ (ਧਰਮਵੀਰ ਪਾਲ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸਪੋਰਟਸ ਕਲੱਬ ਜੀਂਦੋਵਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਐਨ. ਆਰ. ਆਈ. ਵੀਰਾਂ, ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਖੇਡ ਮੈਦਾਨ 'ਚ 11 ਸਾਈਡ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ | ਇਸ ਟੂਰਨਾਮੈਂਟ ਦੇ ਚੌਥੇ ਦਿਨ ਦਾ ਪਹਿਲਾ ਮੈਚ ਨਵਾਂਸ਼ਹਿਰ ਤੇ ਚੱਕ ਫੁੱਲੂ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ ਜਿਸ 'ਚ ਚੱਕ ਫੁੱਲੂ ਦੀ ਟੀਮ ਨੇ ਮੈਚ ਜਿੱਤ ਲਿਆ | ਦੂਜਾ ਮੈਚ ਸੜੋਆ ਤੇ ਸੋਨਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਜੇਤੂ ਸੜੋਆ ਦੀ ਟੀਮ ਰਹੀ | ਤੀਜਾ ਮੈਚ ਮੰਗੂਵਾਲ ਤੇ ਲਧਾਣਾ ਉੱਚਾ ਵਿਚਕਾਰ ਖੇਡਿਆ ਗਿਆ ਜਿਸ 'ਚ 3-0 ਨਾਲ ਲਧਾਣਾ ਉੱਚਾ ਦੀ ਟੀਮ ਜੇਤੂ ਰਹੀ | ਚੌਥਾ ਮੈਚ ਜੀਂਦੋਵਾਲ ਅਤੇ ਮਾਲੋਮਜਾਰਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜਿਸ 'ਚ ਜੀਂਦੋਵਾਲ ਦੀ ਟੀਮ 1-0 ਨਾਲ ਜੇਤੂ ਰਹੀ | ਟੂਰਨਾਮੈਂਟ ਦੇ ਅਖੀਰਲੇ ਦਿਨ ਐਥਲੈਟਿਕ ਮੁਕਾਬਲੇ ਵੀ ਕਰਵਾਏ ਜਾਣਗੇ ਅਤੇ ਇਨਾਮ ਵੰਡੇ ਜਾਣਗੇ | ਇਸ ਮੌਕੇ ਨੰਬਰਦਾਰ ਅਮਰੀਕ ਸਿੰਘ ਪ੍ਰਧਾਨ ਕਮੇਟੀ, ਜਸਪ੍ਰੀਤ ਸਿੰਘ ਪੰਚ, ਭੁਪਿੰਦਰ ਸਿੰਘ ਭਿੰਦਾ, ਅਮਰਜੀਤ ਸਿੰਘ ਸੈਕਟਰੀ, ਲਖਬੀਰ ਸਿੰਘ ਸਾਬਕਾ ਸਰਪੰਚ, ਪਰਮਜੀਤ ਸਿੰਘ ਪੂੰਨੀ, ਸੁਖਨਿੰਦਰ ਸਿੰਘ ਬਿੱਟਾ, ਸੰਤ ਰਾਮ, ਕੁਲਦੀਪ ਸਿੰਘ, ਕਮਲਜੀਤ ਸਿੰਘ ਬਾਬਾ, ਜਸਵਿੰਦਰ ਸਿੰਘ, ਕੁਲਵਿੰਦਰ ਸਿੰਘ, ਦੀਪਕ ਧੱਦਾ, ਸ਼ਰਨਜੀਤ ਸਿੰਘ, ਮਨਹਾਜ ਅਲੀ, ਨਿਤਿਸ਼, ਅਭਿਨਾਸ਼ ਸਿੰਘ, ਮਨਜੀਤ ਸਿੰਘ, ਰਣਜੀਤ ਸਿੰਘ ਨੰਬਰਦਾਰ, ਅਮਰੀਕ ਸਿੰਘ ਸੋਢੀ, ਰੌਣਕੀ ਸਿੰਘ, ਰਾਜਵਿੰਦਰ ਸਿੰਘ ਰਾਜਾ, ਜੋਗਾ ਸਿੰਘ ਸਰਪੰਚ, ਹਰਦਿਆਲ ਸਿੰਘ ਪੰਚ, ਹਰਦੀਪ ਕੌਰ ਪੰਚ, ਮਨਜੀਤ ਕੌਰ ਪੰਚ, ਕਮਲਜੀਤ ਕੌਰ ਪੰਚ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੰਗਾ-ਸ੍ਰੀ ਅਨੰਦਪੁਰ ਸਾਹਿਬ ਦੇ ਸਿੰਘਪੁਰ ਤੋਂ ਕਾਹਨਪੁਰ ਖੂਹੀ ਮਾਰਗ ਦੀ ਸੇਵਾ 'ਚ ਸੰਗਤ ਦਾ ਵਿਸ਼ੇਸ ਸਹਿਯੋਗ-ਬਾਬਾ ਸਤ... ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਦਾ ਉਦੇਸ਼ ਸਰਵਜਨਕ ਪਹੁੰਚ ਨੂੰ ਯਕੀਨੀ ਬਣਾਉਣਾ-ਸਿਵਲ ਸਰਜਨ
Ad Position 24