ਕਾਠਗੜ੍ਹ, 6 ਜਨਵਰੀ (ਹਰਸਿਮਰਨ ਜੋਤ ਸਿੰਘ ਕਲੇਰ)- ਰੋਪੜ-ਬਲਾਚੌਰ ਨੈਸ਼ਨਲ ਹਾਈਵੇ ਮੁੱਤੋਂ ਦੇ ਪੁਲ ਦੇ ਨੇੜੇ ਸਵਿਫਟ ਕਾਰ ਦਾ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸ. ਐਸ. ਐਫ ਟੀਮ ਦੇ ਇੰਚਾਰਜ ਏ. ਐਸ. ਆਈ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਮਿਲੀ ਕਿ ਨੇੜੇ ਪਿੰਡ ਮੁੱਤੋਂ ਕੋਲ ਇਕ ਸਵਿਫਟ ਗੱਡੀ ਪੀ. ਬੀ 06 ਏ. ਐਚ 6799 ਐਕਸੀਡੈਂਟ ਦੀ ਹਾਲਤ 'ਚ ਖੜ੍ਹੀ ਹੈ | ਐਸ.ਐਸ.ਐਫ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਦੇਖਿਆ ਕਿ ਗੱਡੀ ਕੋਲ ਕੋਈ ਵੀ ਵਿਅਕਤੀ ਹਾਜ਼ਰ ਨਹੀਂ ਮਿਲਿਆ ਪਰ ਸਵਿਫਟ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਹੋਈ ਸੀ | ਐਸ. ਐਸ. ਐਫ. ਟੀਮ ਨੇ ਗੱਡੀ ਸਾਈਡ 'ਤੇ ਕਰਵਾ ਕੇ ਟ੍ਰੈਫਿਕ ਕੋਨਸ ਲਗਾ ਕੇ ਬੈਰੀਕੇਡਿੰਗ ਕਰ ਦਿੱਤੀ ਗਈ ਅਤੇ ਸੰਬੰਧਿਤ ਥਾਣਾ ਕਾਠਗੜ੍ਹ ਡਿਊਟੀ ਅਫਸਰ ਏ. ਐਸ. ਆਈ. ਰਾਮ ਸ਼ਾਹ ਅਤੇ ਐਮ. ਐਚ. ਸੀ. ਕਾਠਗੜ੍ਹ ਅਤੇ ਕੰਟਰੋਲ ਰੂਮ ਨਵਾਂਸ਼ਹਿਰ ਨੂੰ ਸੂਚਿਤ ਕਰ ਦਿੱਤਾ ਗਿਆ |