ਬੰਗਾ, 6 ਜਨਵਰੀ (ਕਰਮ ਲਧਾਣਾ) -ਪਿੰਡ ਸੁੱਜੋਂ ਵਿਖੇ ਨਵ ਜਨਮੀਆਂ ਲੜਕੀਆਂ ਦੀ ਸਲਾਨਾ ਲੋਹੜੀ ਵੀਰਵਾਰ 8 ਜਨਵਰੀ ਨੂੰ ਪਾਈ ਜਾਵੇਗੀ | ਜ਼ਿਕਰਯੋਗ ਹੈ ਕਿ ਸਾਲ 2018 ਤੋਂ ਸਥਾਪਿਤ ਪਿਆਰਾ ਸਿੰਘ ਤਰਲੋਕ ਸਿੰਘ ਗਿੱਦਾ ਵੈਲਫੇਅਰ ਸੁਸਾਇਟੀ ਸੁੱਜੋਂ ਵਲੋਂ ਪਿੰਡ ਵਿੱਚ ਨਵ ਜਨਮੀਆਂ ਲੜਕੀਆਂ ਨੂੰ 5100 ਰੁਪਏ ਪ੍ਰਤੀ ਲੜਕੀ ਲੋਹੜੀ ਦਾ ਸ਼ਗਨ ਪਾਇਆ ਜਾਂਦਾ ਹੈ | ਸੁਸਾਇਟੀ ਦੇ ਸਕੱਤਰ ਜਸਪਾਲ ਸਿੰਘ ਗਿੱਦਾ ਨੇ ਦੱਸਿਆ ਕਿ ਆਂਗਣਵਾੜੀ ਵਰਕਰਾਂ ਵਲੋਂ ਸੀ.ਡੀ.ਪੀ.ਓ ਰਾਹੀਂ ਜਨਵਰੀ ਤੋਂ ਦਸੰਬਰ ਦਰਮਿਆਨ ਜਨਮੀਆਂ ਲੜਕੀਆਂ ਦੀ ਲਿਸਟ ਉਪਲੱਬਧ ਕਰਵਾਈ ਜਾਂਦੀ ਹੈ ਜਿਸ ਨੂੰ ਅਧਾਰ ਬਣਾ ਕੇ ਲੋਹੜੀ ਪਾਈ ਜਾਂਦੀ ਹੈ | ਇਸ ਮੌਕੇ 'ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ', 'ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਨਵਾਂਸ਼ਹਿਰ' ਤੇ ਸਮਾਜ ਭਲਾਈ ਸਵੈ-ਸੇਵੀ ਸੰਸਥਾ ਸੁੱਜੋਂ ਦੀ ਸ਼ਮੂਲੀਅਤ ਰਹੇਗੀ | ਉਨ੍ਹਾਂ ਪਿੰਡ ਦੀਆਂ ਸੰਗਤਾਂ ਨੂੰ 8 ਜਨਵਰੀ ਨੂੰ 12 ਵਜੇ ਗੁਰਦੁਆਰਾ ਸਿੰਘ ਸਭਾ ਸੁੱਜੋਂ ਪੁੱਜਣ ਲਈ ਸੱਦਾ ਦਿੱਤਾ |