ਬਹਿਰਾਮ, 24 ਜਨਵਰੀ (ਸਰਬਜੀਤ ਸਿੰਘ ਰਾਣਾ)-ਸਰਕਾਰੀ ਪ੍ਰਾਇਮਰੀ ਸਕੂਲ ਚੱਕ ਮੰਡੇਰ ਵਿਖੇ ਉੱਘੇ ਸਮਾਜ ਸੇਵੀ ਦੇਸ ਰਾਜ ਵਲੋਂ ਵਿਦਿਆਰਥੀਆਂ ਨੂੰ ਸਟੇਸ਼ਨਰੀ ਭੇਟ ਕੀਤੀ ਗਈ | ਉਨ੍ਹਾਂ ਵਲੋਂ ਲੋਹੜੀ ਦੇ ਸਬੰਧ 'ਚ ਵਿਦਿਆਰਥੀਆਂ ਨੂੰ ਮੂੰਗਫਲੀ ਤੇ ਰਿਉੜੀਆਂ ਵੀ ਵੰਡੀਆਂ ਗਈਆਂ | ਇਸ ਮੌਕੇ ਸਮਾਜ ਸੇਵੀ ਦੇਸ ਰਾਜ ਅਤੇ ਸਾਬਕਾ ਸਰਪੰਚ ਗੁਰਦਿਆਲ ਸਿੰਘ ਬਸਰਾ ਨੇ ਕਿਹਾ ਕਿ ਮਾਪਿਆਂ ਨੂੰ ਲੜਕਿਆਂ ਦੇ ਬਰਾਬਰ ਲੜਕੀਆਂ ਨੂੰ ਵੀ ਉੱਚ ਵਿੱਦਿਆ ਗ੍ਰਹਿਣ ਕਰਵਾਉਣੀ ਚਾਹੀਦੀ ਹੈ | ਮੁੱਖ ਅਧਿਆਪਕਾ ਮੈਡਮ ਗੁਰਬਖਸ਼ ਕੌਰ ਨੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮਾਜ ਸੇਵੀਆਂ ਨੂੰ ਲੋੜਵੰਦ ਵਿਦਿਆਰਥੀਆਂ ਦੀ ਸਦਾ ਸਹਾਇਤਾ ਕਰਦੇ ਰਹਿਣਾ ਚਾਹੀਦਾ ਹੈ ਅਤੇ ਗਰੀਬ ਤੇ ਲੋੜਵੰਦ ਵਿਦਿਆਰਥੀਆਂ ਦੀ ਆਰਥਿਕ ਤੌਰ 'ਤੇ ਵੀ ਮਦਦ ਕਰਨੀ ਚਾਹੀਦੀ ਹੈ | ਇਸ ਮੌਕੇ 'ਤੇ ਮਾਸਟਰ ਰਾਜ ਕੁਮਾਰ, ਮੈਡਮ ਜਸਵਿੰਦਰ ਕੌਰ, ਬਲਵੀਰ ਕੌਰ, ਸੁਨੀਤਾ ਰਾਣੀ, ਸਾਬਕਾ ਸਰਪੰਚ ਗੁਰਦਿਆਲ ਸਿੰਘ, ਦੇਸ ਰਾਜ ਪੰਚ, ਲੱਛਮੀ ਦੇਵੀ ਪੰਚ, ਅਮਨਦੀਪ ਬਸਰਾ, ਮੁਖਤਿਆਰ ਪੰਚ, ਬਲਕਾਰ ਬਸਰਾ, ਬਾਬੂ ਹਰਮੇਸ਼ ਲਾਲ ਸਾਬਕਾ ਬੈਂਕ ਮੁਲਾਜ਼ਮ, ਕਮਲਜੀਤ ਬਸਰਾ ਆਦਿ ਹਾਜ਼ਰ ਸਨ |