ਬੰਗਾ, 24 ਜਨਵਰੀ (ਸੁਰਿੰਦਰ ਸਿੰਘ ਕਰਮ ਲਧਾਣਾ, ਕੁਲਦੀਪ ਸਿੰਘ ਪਾਬਲਾ) - ਹਲਕਾ ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਸੁੱਖੀ ਦੇ ਪਿਤਾ ਸਵਰਗਵਾਸੀ ਚੌਧਰੀ ਰਾਮ ਕਿਸ਼ਨ ਜੀ ਦੀ ਅੰਤਿਮ ਅਰਦਾਸ ਪਹਿਲਾਂ ਨਵਾਂਸ਼ਹਿਰ ਵਿਖੇ ਹੋਣੀ ਸੀ ਮੌਸਮ ਨੂੰ ਦੇਖਦੇ ਹੋਏ ਇਹ ਅੰਤਿਮ ਅਰਦਾਸ ਅੱਜ ਦਾਣਾ ਮੰਡੀ ਫਗਵਾੜਾ ਰੋਡ ਬੰਗਾ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਹੋਵੇਗੀ | ਇਸ ਮੌਕੇ ਧਾਰਮਿਕ ਰਸਮਾਂ ਅਦਾਇਗੀ ਤੋਂ ਬਾਅਦ ਗੁਰਬਾਣੀ ਕੀਰਤਨ ਅਤੇ ਅਰਦਾਸ ਉਪਰੰਤ ਸਾਧ-ਸੰਗਤ ਵਲੋਂ ਚੌ. ਰਾਮ ਕਿਸ਼ਨ ਜੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ | ਪਰਿਵਾਰ ਵੱਲੋਂ ਸਮੂਹ ਸਾਧ-ਸੰਗਤ ਨੂੰ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਸਵਰਗਵਾਸੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਨ ਦੀ ਅਪੀਲ ਕੀਤੀ ਗਈ |