12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸਿਹਤ ਯੋਜਨਾ ਜਾਂ ਕਥਿਤ ਤੌਰ 'ਤੇ ਆਪਣਿਆਂ ਨੂੰ ਲਾਹਾ ਪਹੁੰਚਾਉਣ ਲਈ ਸਿਆਸੀ ਸਕੀਮ -ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ

Ad Position 21
No active advertisement
ਅਜੀਤ ਡੈਸਕ 25-01-2026
ਬਲਾਚੌਰ, 24 ਜਨਵਰੀ (ਨਰੇਸ਼ ਧੌਲ, ਦੀਦਾਰ ਸਿੰਘ) - ਜ਼ਿਲ੍ਹਾ ਕਾਂਗਰਸ ਪ੍ਰਧਾਨ ਅਜੇ ਮੰਗੂਪੁਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਜੋ ਹਾਲ ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਆਰੰਭ ਕੀਤੀ ਗਈ ਹੈ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਯੋਜਨਾ ਸਿਰਫ ਆਮ ਆਦਮੀ ਪਾਰਟੀ ਵੱਲੋਂ ਆਪਣਿਆਂ ਨੂੰ ਫਾਇਦਾ ਪਹੁੰਚਾ ਰਹੀ ਹੈ | ਜਿਸ ਨਾਲ ਇਹ ਸਕੀਮ ਹੁਣ ਵਿਵਾਦਾਂ ਦੇ ਘੇਰੇ ਵਿੱਚ ਆਉਂਦੀ ਨਜ਼ਰ ਆ ਰਹੀ ਹੈ | ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਇਸ ਸਬੰਧੀ ਕਥਿਤ ਤੌਰ 'ਤੇ ਮਿਸਾਲ ਸਾਂਝੀ ਕਰਦਿਆਂ ਕਿਹਾ ਕਿ ਤਾਜਾ ਮਾਮਲਾ ਪਿੰਡਾਂ ਦੇ ਕਾਮਨ ਸਰਵਿਸ ਸੈਂਟਰ ਤੋਂ ਸਾਹਮਣੇ ਆਇਆ ਹੈ, ਜਿੱਥੇ ਆਮ ਲੋਕਾਂ ਨੇ ਦੋਸ਼ ਲਾਇਆ ਹੈ ਕਿ ਸਿਹਤ ਕਾਰਡ ਬਣਾਉਣ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਸਿਆਸੀ ਰੰਗਤ ਦੇ ਦਿੱਤੀ ਗਈ ਹੈ | ਅਜੇ ਮੰਗੂਪੁਰ ਦਾ ਕਹਿਣਾ ਹੈ ਕਿ ਕਾਮਨ ਸਰਵਿਸ ਸੈਂਟਰਾਂ ਨੂੰ ਕਥਿਤ ਤੌਰ 'ਤੇ ਅਜਿਹੇ ਨਿਰਦੇਸ਼ ਦਿੱਤੇ ਗਏ ਹਨ ਕਿ ਲਾਭਪਾਤਰੀਆਂ ਦੇ ਕਾਰਡ ਕੇਵਲ ਤਾਂ ਹੀ ਬਣਾਏ ਜਾਣ ਜੇਕਰ ਉਹਨਾਂ ਕੋਲ ਆਮ ਆਦਮੀ ਪਾਰਟੀ ਦੇ ਕੋਆਰਡੀਨੇਟਰਾਂ ਦੁਆਰਾ ਦਿੱਤੀ ਗਈ ਸਲਿਪ ਹੋਵੇਗੀ | ਲੋਕਾਂ ਦਾ ਸਵਾਲ ਹੈ ਕਿ ਜੇਕਰ ਇਹ ਸਕੀਮ ਸਾਰੇ ਪੰਜਾਬੀਆਂ ਲਈ ਹੈ ਤਾਂ ਵਿਚੋਲਗਿਰੀ ਲਈ ਪਾਰਟੀ ਵਰਕਰਾਂ ਨੂੰ ਕਿਉਂ ਰੱਖਿਆ ਗਿਆ ਹੈ, ਕੀ ਸਰਕਾਰੀ ਸੈਂਟਰਾਂ ਵਿੱਚ ਆਮ ਨਾਗਰਿਕ ਸਿੱਧਾ ਜਾ ਕੇ ਆਪਣਾ ਹੱਕ ਨਹੀਂ ਲੈ ਸਕਦੇ? ਕੀ ਇਹ ਸਿਰਫ਼ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਖੁਸ਼ ਕਰਨ ਦੀ ਸਕੀਮ ਹੈ? ਇਹ ਮੁੱਦਾ ਚੁੱਕਦਿਆਂ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਜੇਕਰ ਸਰਕਾਰ ਵਾਕਈ ਲੋਕਾਂ ਦਾ ਭਲਾ ਚਾਹੁੰਦੀ ਹੈ, ਤਾਂ ਸਰਵਿਸ ਸੈਂਟਰਾਂ ਨੂੰ ਖੁੱਲ੍ਹ ਦਿੱਤੀ ਜਾਵੇ ਕਿ ਉਹ ਹਰ ਉਸ ਵਿਅਕਤੀ ਦਾ ਕਾਰਡ ਬਣਾਉਣ ਜੋ ਪੰਜਾਬ ਦਾ ਵਸਨੀਕ ਹੈ | ਕਥਿਤ ਪੱਖਪਾਤੀ ਵਤੀਰੇ ਕਾਰਨ ਨਾ ਸਿਰਫ਼ ਆਮ ਲੋਕਾਂ ਵਿੱਚ ਰੋਸ ਹੈ, ਸਗੋਂ ਸਰਕਾਰ ਦੇ ਬਦਲਾਅ ਦੇ ਦਾਅਵਿਆਂ 'ਤੇ ਵੀ ਸਵਾਲੀਆ ਨਿਸ਼ਾਨ ਲੱਗ ਰਿਹਾ ਹੈ | ਅਜੇ ਮੰਗੂਪੁਰ ਵੱਲੋਂ ਇਸ ਸਕੀਮ ਨੂੰ ਸਿਰਫ ਲੋਕਾਂ ਨੂੰ ਭਰਮਾਉਣ ਲਈ ਵੋਟਾਂ ਤੋਂ ਪਹਿਲਾਂ ਖੇਡਿਆ ਜਾਣ ਵਾਲਾ ਇੱਕ ਪ੍ਰੋਪੇਗਾਂਡਾ ਦੱਸਿਆ ਗਿਆ ਅਤੇ ਕਿਹਾ ਗਿਆ ਕਿ ਪੰਜਾਬ ਦੇ ਲੋਕ ਬਹੁਤ ਸਿਆਣੇ ਹਨ ਉਹ ਹੁਣ ਇਨ੍ਹਾਂ ਲਾਰਿਆਂ ਵਿੱਚ ਆਉਣ ਵਾਲੇ ਨਹੀਂ | ਆਪ ਸਰਕਾਰ ਇਸ ਸਕੀਮ ਦੀ ਸਿਰਫ ਲੋਕ ਹਿੱਤ ਲਈ ਵਰਤੋਂ ਕਰੇ | ਇਸ ਮੌਕੇ ਰਾਜਿੰਦਰ ਸਿੰਘ ਸ਼ਿੰਦੀ ਦਫ਼ਤਰ ਸਕੱਤਰ ਡੀ.ਸੀ.ਸੀ, ਜਿੰਦਰ ਕੁਮਾਰ ਪ੍ਰਧਾਨ ਐਸ.ਸੀ. ਸੈੱਲ ਬਲਾਚੌਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾ. ਜਸਦੀਪ ਸਿੰਘ ਸੈਣੀ ਵਲੋਂ ਰੀੜ੍ਹ ਦੀ ਹੱਡੀ ਦੇ ਮਣਕੇ ਦਾ ਸਫਲ ਆਪ੍ਰੇ... ਅਗਲੀ ਖ਼ਬਰ ਅੱਜ ਦਾਣਾ ਮੰਡੀ ਬੰਗਾ ਵਿਖੇ ਹੋਵੇਗੀ ਵਿਧਾਇਕ ਡਾ. ਸੁੱਖੀ ਦੇ ਪਿਤਾ ਚੌ. ਰਾਮ ਕਿਸ਼ਨ ਦੀ ਅੰਤਿਮ ਅਰਦਾਸ
Ad Position 24