12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾ. ਜਸਦੀਪ ਸਿੰਘ ਸੈਣੀ ਵਲੋਂ ਰੀੜ੍ਹ ਦੀ ਹੱਡੀ ਦੇ ਮਣਕੇ ਦਾ ਸਫਲ ਆਪ੍ਰੇਸ਼ਨ

Ad Position 21
No active advertisement
ਅਜੀਤ ਡੈਸਕ 25-01-2026
ਬੰਗਾ, 24 ਜਨਵਰੀ ( ਸੁਰਿੰਦਰ ਸਿੰਘ ਕਰਮ ਲਧਾਣਾ, ਧਰਮਵੀਰ ਪਾਲ) - ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਨਿਊਰੋ ਸਰਜਨ ਡਾ. ਜਸਦੀਪ ਸਿੰਘ ਸੈਣੀ ਐਮ. ਸੀ. ਐਚ. ਨੇ 14 ਸਾਲ ਦੀ ਲੜਕੀ ਦੀ ਰੀੜ੍ਹ ਦੀ ਹੱਡੀ ਦੇ ਮਣਕੇ ਦਾ ਸਫ਼ਲ ਅਪਰੇਸ਼ਨ ਕੀਤਾ ਹੈ | ਇਸ ਵਿਸ਼ੇਸ਼ ਪ੍ਰਕਾਰ ਦੇ ਸਫਲ ਅਪਰੇਸ਼ਨ ਬਾਰੇ ਜਾਣਕਾਰੀ ਦਿੰਦੇ ਡਾਕਟਰ ਜਸਦੀਪ ਸਿੰਘ ਸੈਣੀ ਨੇ ਦੱਸਿਆ ਕਿ 14 ਸਾਲ ਦੀ ਲੜਕੀ ਡਿੰਪਲ ਨੂੰ ਉਸ ਦੇ ਮਾਪਿਆਂ ਵੱਲੋਂ ਰੀੜ੍ਹ ਦੀ ਹੱਡੀ ਦੀ ਦਰਦ ਦੀ ਤਕਲੀਫ ਕਰਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇਲਾਜ ਲਈ ਲਿਆਂਦਾ ਸੀ | ਡਾ. ਸੈਣੀ ਨੇ ਮਰੀਜ਼ ਦੀ ਜਦੋਂ ਜਾਂਚ ਕੀਤੀ ਤਾਂ ਰੀੜ੍ਹ ਦੀ ਹੱਡੀ ਵਿਚ ਤਕਲੀਫ ਹੋਣ ਦਾ ਮੁੱਖ ਕਾਰਨ ਸਾਹਮਣੇ ਆਇਆ | ਇਸ ਲਈ ਕੀਤੇ ਵਿਸ਼ੇਸ਼ ਟੈਸਟਾਂ ਅਤੇ ਜਾਂਚ ਵਿੱਚ ਪਤਾ ਲੱਗਾ ਕਿ ਮਰੀਜ਼ ਦੀ ਰੀੜ੍ਹ ਦੀ ਹੱਡੀ ਦੇ ਮਣਕੇ ਦੇ ਗਲ਼ ਜਾਣ ਕਰਕੇ ਇਹ ਮੁਸ਼ਕਲ ਆ ਰਹੀ ਸੀ | ਰੀੜ੍ਹ ਦੀ ਹੱਡੀ ਦਾ ਮਣਕਾ ਖਰਾਬ ਹੋਣ ਅਤੇ ਉਸ ਵਿਚ ਪਸ ਭਰ ਜਾਣ ਕਰਕੇ ਮਰੀਜ਼ ਦੇ ਸਰੀਰ ਲਈ ਜਾਨ ਲੇਵਾ ਬਣ ਰਿਹਾ ਸੀ | ਡਾ. ਜਸਦੀਪ ਸਿੰਘ ਸੈਣੀ ਨੇ ਮਰੀਜ਼ ਦੀ ਰੀੜ੍ਹ ਦੀ ਹੱਡੀ ਦੇ ਉਸ ਖਰਾਬ ਹੋ ਰਹੇ ਮਣਕੇ ਦਾ ਅਪਰੇਸ਼ਨ ਕਰਕੇ ਸਫਲ ਇਲਾਜ ਕੀਤਾ ਅਤੇ ਨਾਲ ਹੀ ਹਸਪਤਾਲ ਦੇ ਜਰਨਲ ਤੇ ਲੈਪਰੋਸਕੋਪਿਕ ਸਰਜਨ ਡਾ. ਮਾਨਵਦੀਪ ਸਿੰਘ ਬੈਂਸ ਨੇ ਮਣਕੇ ਦੇ ਦੁਆਲੇ ਬਣ ਰਹੀ ਪੱਸ ਨੂੰ ਸਰੀਰ ਵਿਚ ਅਪਰੇਸ਼ਨ ਨਾਲ ਬਾਹਰ ਕੱਢਿਆ | ਡਾ. ਸੈਣੀ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਇੱਕ ਮਲਟੀਸਪੈਸ਼ਲਿਸਟੀ ਹਸਪਤਾਲ ਹੋਣ ਕਰਕੇ ਸਰੀਰ ਦੀਆਂ ਬਿਮਾਰੀਆਂ ਦੇ ਮਾਹਿਰ ਵੱਖ-ਵੱਖ ਡਾਕਟਰ ਸਾਹਿਬਾਨ ਦੇ ਸਹਿਯੋਗ ਨਾਲ ਮਰੀਜ਼ਾਂ ਦਾ ਸਫਲ ਇਲਾਜ ਕੀਤਾ ਜਾ ਰਿਹਾ ਹੈ | ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੇ ਸ਼ਾਨਦਾਰ ਅਪਰੇਸ਼ਨ ਕਰਨ ਲਈ ਡਾ. ਜਸਦੀਪ ਸਿੰਘ ਸੈਣੀ ਅਤੇ ਡਾ. ਮਾਨਵਦੀਪ ਸਿੰਘ ਬੈਂਸ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਅੱਜ ਦਾਣਾ ਮੰਡੀ ਬੰਗਾ ਵਿਖੇ ਹੋਵੇਗੀ ਵਿਧਾਇਕ ਡਾ. ਸੁੱਖੀ ਦੇ ਪਿਤਾ ਚੌ. ਰਾਮ ਕਿਸ਼ਨ ਦੀ ਅੰਤਿਮ ਅਰਦਾਸ ਅਗਲੀ ਖ਼ਬਰ ਸਿਹਤ ਯੋਜਨਾ ਜਾਂ ਕਥਿਤ ਤੌਰ 'ਤੇ ਆਪਣਿਆਂ ਨੂੰ ਲਾਹਾ ਪਹੁੰਚਾਉਣ ਲਈ ਸਿਆਸੀ ਸਕੀਮ -ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾ...
Ad Position 24