12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਅੱਜ ਦਾਣਾ ਮੰਡੀ ਬੰਗਾ ਵਿਖੇ ਹੋਵੇਗੀ ਵਿਧਾਇਕ ਡਾ. ਸੁੱਖੀ ਦੇ ਪਿਤਾ ਚੌ. ਰਾਮ ਕਿਸ਼ਨ ਦੀ ਅੰਤਿਮ ਅਰਦਾਸ

Ad Position 21
No active advertisement
ਅਜੀਤ ਡੈਸਕ 25-01-2026
ਬੰਗਾ, 24 ਜਨਵਰੀ (ਸੁਰਿੰਦਰ ਸਿੰਘ ਕਰਮ ਲਧਾਣਾ, ਕੁਲਦੀਪ ਸਿੰਘ ਪਾਬਲਾ) - ਹਲਕਾ ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਸੁੱਖੀ ਦੇ ਪਿਤਾ ਸਵਰਗਵਾਸੀ ਚੌਧਰੀ ਰਾਮ ਕਿਸ਼ਨ ਜੀ ਦੀ ਅੰਤਿਮ ਅਰਦਾਸ ਪਹਿਲਾਂ ਨਵਾਂਸ਼ਹਿਰ ਵਿਖੇ ਹੋਣੀ ਸੀ ਮੌਸਮ ਨੂੰ ਦੇਖਦੇ ਹੋਏ ਇਹ ਅੰਤਿਮ ਅਰਦਾਸ ਅੱਜ ਦਾਣਾ ਮੰਡੀ ਫਗਵਾੜਾ ਰੋਡ ਬੰਗਾ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਹੋਵੇਗੀ | ਇਸ ਮੌਕੇ ਧਾਰਮਿਕ ਰਸਮਾਂ ਅਦਾਇਗੀ ਤੋਂ ਬਾਅਦ ਗੁਰਬਾਣੀ ਕੀਰਤਨ ਅਤੇ ਅਰਦਾਸ ਉਪਰੰਤ ਸਾਧ-ਸੰਗਤ ਵਲੋਂ ਚੌ. ਰਾਮ ਕਿਸ਼ਨ ਜੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ | ਪਰਿਵਾਰ ਵੱਲੋਂ ਸਮੂਹ ਸਾਧ-ਸੰਗਤ ਨੂੰ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਸਵਰਗਵਾਸੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਨ ਦੀ ਅਪੀਲ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਸੇਂਟ ਜੋਸਫ ਪਬਲਿਕ ਸਕੂਲ ਮੱਲੂਪੋਤਾ ਦੀ ਪਿ੍ੰਸੀਪਲ ਨੂੰ ਪੁਸਤਕਾਂ ਭੇਟ ਅਗਲੀ ਖ਼ਬਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾ. ਜਸਦੀਪ ਸਿੰਘ ਸੈਣੀ ਵਲੋਂ ਰੀੜ੍ਹ ਦੀ ਹੱਡੀ ਦੇ ਮਣਕੇ ਦਾ ਸਫਲ ਆਪ੍ਰੇ...
Ad Position 24