12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸੇਂਟ ਜੋਸਫ ਪਬਲਿਕ ਸਕੂਲ ਮੱਲੂਪੋਤਾ ਦੀ ਪਿ੍ੰਸੀਪਲ ਨੂੰ ਪੁਸਤਕਾਂ ਭੇਟ

Ad Position 21
No active advertisement
ਅਜੀਤ ਡੈਸਕ 25-01-2026
ਬੰਗਾ, 24 ਜਨਵਰੀ (ਸੁਰਿੰਦਰ ਸਿੰਘ ਕਰਮ ਲਧਾਣਾ) - ਖੇਡ ਲੇਖਕ ਤੇ ਨੈਸ਼ਨਲ ਫੁੱਟਬਾਲ ਕੋਚ ਸਰਬਜੀਤ ਮੰਗੂਵਾਲ ਬੰਗਾ-ਫਗਵਾੜਾ ਰੋਡ 'ਤੇ ਵਸਦੇ ਪਿੰਡ ਮੱਲੂਪੋਤਾ ਦੇ ਨਜ਼ਦੀਕ ਪੈਂਦੇ ਸੇਂਟ ਜੋਸਫ ਪਬਲਿਕ ਸਕੂਲ ਵਿਖੇ ਪੁੱਜੇ ਅਤੇ ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਨਾਲ ਆਪਣੇ ਖੇਡ ਅਨੁਭਵ ਸਾਂਝੇ ਕੀਤੇ | ਉਹ ਸਕੂਲ ਦੇ ਸਟਾਫ ਮੈਂਬਰ ਅਤੇ ਪ੍ਰਸਿੱਧ ਪੰਜਾਬੀ ਗਾਇਕ ਪ੍ਰੋ: ਹਰਮੇਸ਼ ਗਹੌਰੀਆ ਦੇ ਸਹਿਯੋਗ ਨਾਲ ਸਕੂਲ ਦੇ ਪਿ੍ੰਸੀਪਲ ਸਿਸਟਰ ਸਿਸਲੀ ਨੂੰ ਮਿਲੇ | ਇਸ ਸਬੰਧੀ ਸਰਬਜੀਤ ਮੰਗੂਵਾਲ ਨੇ ਦੱਸਿਆ ਕਿ ਸਿਸਟਰ ਸਿਸਲੀ ਜੀ ਬਹੁਤ ਹੀ ਮਿਲਣਸਾਰ, ਹਲੀਮ ਬੋਲਬਾਣੀ ਵਾਲੇ ਅਤੇ ਠੰਢੇ ਸੁਭਾਅ ਦੇ ਮਾਲਕ ਹਨ | ਉਨ੍ਹਾਂ ਕਿਹਾ ਕਿ ਸਕੂਲ ਦੇ ਸ਼ਾਂਤ ਵਾਤਾਵਰਣ ਤੋਂ ਮੈਂ ਬਹੁਤ ਪ੍ਰਭਾਵਿਤ ਹੀ ਹੋਇਆ ਹਾਂ | ਉਨ੍ਹਾਂ ਇਸ ਮੌਕੇ ਆਪਣੀ ਲਿਖੀ ਪੁਸਤਕ ਫੁੱਟਬਾਲ ਦੇ ਅੰਗ-ਸੰਗ ਦਾ ਇੱਕ ਸੈੱਟ ਸਕੂਲ ਦੀ ਲਾਇਬ੍ਰੇਰੀ ਲਈ ਭੇਟ ਕੀਤਾ | ਉਪਰੰਤ ਉਹਨਾਂ ਆਪਣੀ ਪੁਸਤਕ ਨਿੱਜੀ ਤੌਰ 'ਤੇ ਪਿ੍ੰ ਸਿਸਟਰ ਸਿਸਲੀ ਅਤੇ ਪ੍ਰੋ: ਹਰਮੇਸ਼ ਗਹੌਰੀਆ ਨੂੰ ਵੀ ਭੇਟ ਕੀਤੀ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਿਹਤ ਸੰਸਥਾਵਾਂ 'ਚ ਐਮਰਜੈਂਸੀ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾਇਆ ਜਾਏ -ਸਿਵਲ ਸਰਜਨ ਡਾ. ਗੁਰਿੰਦਰਜੀਤ... ਅਗਲੀ ਖ਼ਬਰ ਅੱਜ ਦਾਣਾ ਮੰਡੀ ਬੰਗਾ ਵਿਖੇ ਹੋਵੇਗੀ ਵਿਧਾਇਕ ਡਾ. ਸੁੱਖੀ ਦੇ ਪਿਤਾ ਚੌ. ਰਾਮ ਕਿਸ਼ਨ ਦੀ ਅੰਤਿਮ ਅਰਦਾਸ
Ad Position 24