12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਸਰਦਾਰ ਜਰਨੈਲ ਸਿੰਘ ਵਲੋਂ ਵਿਦਿਆਰਥੀਆਂ ਲਈ ਪ੍ਰਸੰਸਾਯੋਗ ਉਪਰਾਲਾ

Ad Position 21
No active advertisement
ਅਜੀਤ ਡੈਸਕ 29-01-2026
ਬੰਗਾ, 28 ਜਨਵਰੀ (ਕੁਲਦੀਪ ਸਿੰਘ ਪਾਬਲਾ)-ਸਮਾਜ ਸੇਵਾ ਦੀ ਸ਼ਾਨਦਾਰ ਮਿਸਾਲ ਕਾਇਮ ਕਰਦੇ ਹੋਏ ਸਰਦਾਰ ਜਰਨੈਲ ਸਿੰਘ ਰਿਟਾਇਰਡ ਵੋਕੇਸ਼ਨਲ ਅਧਿਆਪਕ ਅਤੇ ਉਨ੍ਹਾਂ ਦੇ ਸਪੁੱਤਰ ਹਰਪ੍ਰੀਤ ਸਿੰਘ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੂਰਾਪੁਰ ਵਿਖੇ ਵਿਦਿਆਰਥੀਆਂ ਲਈ ਸਲਾਹੁਣਯੋਗ ਉਪਰਾਲਾ ਕੀਤਾ ਗਿਆ | ਇਸ ਮੌਕੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬੈਗ ਅਤੇ ਸਟੇਸ਼ਨਰੀ ਦੀ ਵੰਡ ਕੀਤੀ ਗਈ, ਜਦਕਿ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀਆਂ ਦੀ ਪੂਰੇ ਸਾਲ ਦੀ ਫੀਸ ਅਦਾ ਕੀਤੀ ਗਈ | ਇਸ ਮੌਕੇ ਅਧਿਆਪਕ ਬਲਵੀਰ ਸਿੰਘ ਨੇ ਸਰਦਾਰ ਜਰਨੈਲ ਸਿੰਘ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ | ਸਕੂਲ ਇੰਚਾਰਜ ਪਰਮਜੀਤ ਸਿੰਘ ਝੰਮਟ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਰਦਾਰ ਜਰਨੈਲ ਸਿੰਘ ਵਰਗੇ ਨੇਕ ਅਤੇ ਸਮਾਜ ਸੇਵੀ ਇਨਸਾਨ ਬਣਨ ਦੀ ਪ੍ਰੇਰਨਾ ਲੈਣੀ ਚਾਹੀਦੀ ਹੈ | ਮੈਡਮ ਸਰਬਜੀਤ ਕੌਰ ਨੇ ਬੱਚਿਆਂ ਨੂੰ ਗੁਰਮਤਿ ਨਾਲ ਜੋੜਦਿਆਂ ਨੇ ਕਰਮ ਕਰਨ ਲਈ ਪ੍ਰੇਰਿਆ | ਇਸ ਮੌਕੇ ਮਨਪ੍ਰੀਤ ਸਿੰਘ, ਰਾਜੀਵ ਕੁਮਾਰ, ਮੈਡਮ ਪਿ੍ਅੰਕਾ, ਸਰਬਜੀਤ ਕੌਰ, ਮਸ਼ਵੀਨਾ, ਰਜਿੰਦਰ ਪਾਲ ਅਤੇ ਮੈਡਮ ਮਨੀਸ਼ਾ ਰਾਣੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਜਾਵਲਪੁਰ ਵਿਖੇ ਪ੍ਰਕਾਸ਼ ਪੁਰਬ ਸੰਬੰਧੀ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਹਾਦਸਿਆਂ ਦਾ ਕਾਰਨ ਬਣ ਰਹੀ ਪਲਾਸਟਿਕ ਡੋਰ ਨਾਲ ਉਡਾਏ ਜਾ ਰਹੇ ਪਤੰਗਾਂ ਨੂੰ ਸਰਕਾਰ ਰੋਕੇ -ਜਾਡਲੀ
Ad Position 24