12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਆਿਖ਼ਰ ਕਦੋਂ ਠੱਲ੍ਹ ਪਵੇਗੀ ਚਾਈਨਾ ਡੋਰ ਨੂੰ -ਪਠਲਾਵਾ ਸੰਸਥਾ

Ad Position 21
No active advertisement
ਅਜੀਤ ਡੈਸਕ 29-01-2026
ਬੰਗਾ, 28 ਜਨਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਪੰਜਾਬ ਦੀ ਧਰਤੀ 'ਤੇ ਨਿੱਤ ਨਵੇਂ ਦਿਨ ਚਾਈਨਾ ਡੋਰ ਨਾਲ ਹੋ ਰਹੀਆਂ ਮੌਤਾਂ ਅਤੇ ਘਟਨਾਵਾਂ ਨੇ ਰਾਹਗੀਰਾਂ, ਦੁਪਹੀਆ ਵਾਹਨ ਚਾਲਕਾਂ ਵਿਚ ਪੂਰੀ ਤਰ੍ਹਾਂ ਸਹਿਮ ਅਤੇ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ | ਇਹ ਪ੍ਰਗਟਾਵਾ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ, ਪ੍ਰਧਾਨ ਪਰਮਜੀਤ ਸਿੰਘ ਸੂਰਾਪੁਰ, ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਯੂ. ਕੇ, ਜਨ ਸਕੱਤਰ ਮਾ. ਤਰਲੋਚਨ ਸਿੰਘ ਪਠਲਾਵਾ, ਸਰਪ੍ਰਸਤ ਬਲਵੀਰ ਸਿੰਘ ਐਕਸ ਆਰਮੀ ਮੈਨ, ਸੰਦੀਪ ਕੁਮਾਰ ਗੌੜ, ਮਾ. ਰਮੇਸ਼ ਕੁਮਾਰ ਪਠਲਾਵਾ ਅਤੇ ਸੰਸਥਾ ਦੇ ਮੁੱਖ ਬੁਲਾਰੇ ਲੈਕਚਰਾਰ ਤਰਸੇਮ ਪਠਲਾਵਾ ਨੇ ਕਹੇ | ਬੁਲਾਰਿਆਂ ਨੇ ਦੁੱਖ ਜ਼ਾਹਰ ਕੀਤਾ ਕਿ ਹਾਲ ਹੀ ਵਿਚ ਸਮਰਾਲਾ ਦੇ ਨਜ਼ਦੀਕ ਦਸਵੀਂ ਜਮਾਤ 'ਚ ਪੜ੍ਹਦੇ ਕਾਕਾ ਤਰਨਜੋਤ ਸਿੰਘ ਅਤੇ ਮੁੱਲਾਂ ਪੁਰ ਦਾਖਾ ਵਿਖੇ ਸਰਬਜੀਤ ਕੌਰ ਨਾਂ ਦੀ ਔਰਤ ਦੀ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਨਾਲ ਹੋਈ ਦਰਦਨਾਕ ਮੌਤ ਨੇ ਸਰਕਾਰ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ | ਇਸ ਮੌਕੇ ਸੰਸਥਾ ਦੇ ਉਪ ਪ੍ਰਧਾਨ ਸਤੀਸ਼ ਕੁਮਾਰ ਐਮਾ ਜੱਟਾਂ, ਮੀਡੀਆ ਇੰਚਾਰਜ ਹਰਜੀਤ ਸਿੰਘ ਜੀਤਾ, ਪ੍ਰੈਸ ਸਕੱਤਰ ਜੀ ਚੰਨੀ ਪਠਲਾਵਾ, ਅਮਰਜੀਤ ਸਿੰਘ ਸੂਰਾਪੁਰ, ਆਤਮਾ ਸਿੰਘ ਸੂਰਾਪੁਰ, ਪ੍ਰੋ. ਚਰਨਜੀਤ ਸਿੰਘ ਪੋਸੀ, ਰਜਿੰਦਰ ਸਿੰਘ ਜਿੰਦਾ, ਕੈਪਟਨ ਜੋਗਾ ਸਿੰਘ, ਬਲਜੀਤ ਸਿੰਘ ਪਠਲਾਵਾ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਅਦਲੀ ਜੀ ਗਰਚਾ ਵਿਖੇ ਅੱਖਾਂ ਦੇ ਮੁਫ਼ਤ ਜਾਂਚ ਕੈਂਪ 'ਚ 325 ਮਰੀਜ਼ਾਂ ਦੀ ਜਾਂਚ ਅਗਲੀ ਖ਼ਬਰ ਨੂਰਪੁਰ ਸਕੂਲ 'ਚ ਜੌਹਲ ਦੀ ਯਾਦ 'ਚ ਵੰਡੀਆਂ ਵਰਦੀਆਂ
Ad Position 24