10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਖ਼ਾਲਸਾ ਪਬਲਿਕ ਸਕੂਲ ਔੜ ਵਿਖੇ ਸਾਲਾਨਾ ਇਨਾਮ ਵੰਡ ਕਰਵਾਇਆ

Ad Position 21
No active advertisement
ਅਜੀਤ ਡੈਸਕ 31-01-2026
ਔੜ, 30 ਜਨਵਰੀ (ਗੁਰਨਾਮ ਸਿੰਘ ਸੈਣੀ)-ਖਾਲਸਾ ਪਬਲਿਕ ਸਕੂਲ ਔੜ ਵਿਖੇ ਦਸਮੇਸ਼ ਪਿਤਾ ਸ੍ਰੀ ਗੁਰੁੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਕੂਲ ਦੇ 47ਵੇਂ ਸਥਾਪਨਾ ਦਿਵਸ 'ਤੇ ਸਾਲਾਨਾ ਇਨਾਮ ਵੰਡ ਸਮਾਗਮ ਮੌਕੇ ਧਾਰਮਿਕ ਦੀਵਾਨ ਸਜਾਏ ਗਏ | ਇਸ ਮੌਕੇ
ਮੈਂਬਰ ਐਸ.ਜੀ.ਪੀ.ਸੀ ਜਥੇ. ਕੁਲਵੀਰ ਸਿੰਘ ਬੜਾ ਪਿੰਡ, ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸ਼ੁਕਾਰ ਆਦਿ ਨੇ ਕਿਹਾ ਕਿ ਬੱਚਿਆਂ ਨੂੰ ਆਪਣੇ ਮਾਂ-ਬਾਪ ਵਲੋਂ ਦਿਖਾਏ ਰਸਤੇ ਨੂੰ ਚੁਣੌਤੀ ਸਮਝ ਕੇ ਅੱਗੇ ਵਧਣਾ ਚਾਹੀਦਾ ਹੈ ਕਿਉਂਕਿ ਸਕੂਲੀ ਸਿੱਖਿਆ ਦੇ ਦਿਨ ਬੱਚਿਆਂ ਲਈ ਉਨ੍ਹਾਂ ਦੀ ਜ਼ਿੰਦਗੀ ਦੀ ਤਰੱਕੀ ਦੇ ਅਹਿਮ ਦਿਨ ਹੁੰਦੇ ਹਨ | ਸਕੂਲ ਦੇ ਪਿ੍ੰਸੀਪਲ ਨਛੱਤਰ ਸਿੰਘ ਸੁੰਮਨ ਨੇ ਬੱਚਿਆਂ ਦੇ ਮਾਪਿਆਂ ਤੇ ਆਈਆਂ ਹੋਈਆਂ ਇਸ ਇਲਾਕੇ ਦੀਆਂ ਹੋਰ ਵੀ ਅਨੇਕਾਂ ਸ਼ਖ਼ਸੀਅਤਾਂ ਨੂੰ ਜੀ ਆਇਆਂ ਆਖਿਆ ਤੇ ਸਕੂਲ ਦੀਆਂ ਪ੍ਰਾਪਤੀਆਂ ਸੰਬੰਧੀ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਦੱਸਿਆ, ਕਿ ਸਕੂਲ ਦੀ ਸਮੁੱਚੀ ਮੈਨੇਜਮੈਂਟ ਇਮਾਨਦਾਰੀ ਤੇ ਦਿਆਨਤਦਾਰੀ ਨਾਲ ਸਕੂਲ ਦੇ ਵਿਕਾਸ ਵਿਚ ਲੱਗੀ ਹੋਈ ਹੈ, ਜਿਸ ਦੀ ਮਿਹਨਤ ਸਦਕਾ ਸਾਡਾ ਸਕੂਲ ਦਿਨ ਰਾਤ ਤਰੱਕੀ ਦੀਆਂ ਪੁਲਾਘਾਂ ਪੁੱਟ ਕਿ ਬੜੀ ਤੇਜੀ ਨਾਲ ਅੱਗੇ ਵੱਧ ਰਿਹਾ ਹੈ | ਸਮਾਗਮ ਦੇ ਅੰਤ 'ਚ ਬੋਰਡ ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਨਾਲ-ਨਾਲ ਗੁਰਬਾਣੀ ਵਿਚ ਜਿਨ੍ਹਾਂ ਵਿੱਦਿਆਰਥੀਆਂ ਨੇ ਪਹਿਲੇ, ਦੂਜੇ ਅਤੇ ਤੀਜੇ ਦਰਜੇ ਵਿਚ ਆਪਣੀਆ ਪ੍ਰੀਖਿਆਵਾਂ ਪਾਸ ਕੀਤੀਆਂ ਹਨ ਉਨ੍ਹਾਂ ਨੂੰ ਇਨਾਮਾਂ ਦੀ ਵੰਡ ਜਥੇ. ਕੁਲਵੀਰ ਸਿੰਘ ਬੜਾ ਪਿੰਡ, ਜ਼ਿਲ੍ਹਾ ਪ੍ਰਧਾਨ ਜਥੇ. ਸੁਖਦੀਪ ਸਿੰਘ ਸ਼ੁਕਾਰ, ਡਾ. ਕਮਲਪ੍ਰੀਤ ਕੌਰ ਐਮ.ਡੀ, ਡਾ. ਦੀਪਕ ਕੁਮਾਰ ਸਮੇਤ ਸਕੂਲ ਪਿ੍ੰਸੀਪਲ ਨਛੱਤਰ ਸਿੰਘ ਸੁੰਮਨ ਆਦਿ ਵਲੋਂ ਸਾਂਝੇ ਤੌਰ 'ਤੇ ਇਨਾਮਾਂ ਦੀ ਵੰਡ ਕਰਕੇ ਬੱਚਿਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਪਿ੍ੰਸੀ. ਰਣਜੀਤ ਕੌਰ ਤੂਰ, ਕਸ਼ਮੀਰ ਸਿੰਘ ਸੇਵਾ ਮੁਕਤ ਅਧਿਆਪਕ, ਸਰਬਣ ਸਿੰਘ ਸੇਵਾ ਮੁਕਤ ਅਧਿਆਪਕ, ਮਨਜੀਤ ਕੌਰ, ਸਾਰਿਕਾ ਸ਼ਰਮਾ, ਰਜਨੀ ਕੁਮਾਰੀ, ਮਨਪ੍ਰੀਤ ਕੌਰ, ਜਸਵੀਰ ਕੌਰ, ਵਰਿੰਦਰ ਕੌਰ, ਬਲਜੀਤ ਕੌਰ, ਕੁਲਦੀਪ ਕੌਰ, ਮਨਦੀਪ ਕੌਰ, ਗੁਰਵਿੰਦਰ ਸਿੰਘ ਛੋਕਰ, ਗੁਰਨਾਮ ਸਿੰਘ ਪ੍ਰਧਾਨ, ਸਤਿੰਦਰ ਸਿੰਘ ਸਰਪੰਚ, ਜਗਦੀਸ਼ ਸਿੰਘ ਕਮਾਮ, ਇਕਬਾਲ ਸਿੰਘ ਅਟਵਾਲ, ਸਤਨਾਮ ਸਿੰਘ ਰਾਵਲ, ਕਮਲਜੀਤ ਰਾਣਾ, ਰੂਬੀ ਉੱਪਲ, ਬਲਦੀਪ ਸਿੰਘ ਗੋਸਲ, ਹੁਸਨ ਸਿੰਘ ਮਾਨ, ਸ਼ੰਕਰ ਸਿੰਘ ਆਦਿ ਸਮੇਤ ਸਕੂਲ ਦੀ ਪ੍ਰਬੰਧਕ ਕਮੇਟੀ, ਸਕੂਲੀ ਬੱਚਿਆ ਤੇ ਉਨ੍ਹਾਂ ਦੇ ਮਾਪੇ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਾਨੂੰ ਗੁਰੂ ਰਵਿਦਾਸ ਜੀ ਦੀ ਸੋਚ 'ਤੇ ਪਹਿਰਾ ਦੇਣ ਦੀ ਲੋੜ-ਬਲਬੀਰ ਸਿੰਘ ਝਿੱਕਾ ਅਗਲੀ ਖ਼ਬਰ 48 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ
Ad Position 24