26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਮੀਰਪੁਰ ਲੱਖਾ ਵਿਖੇ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਕਰਵਾਇਆ ਸਾਲਾਨਾ ਧਾਰਮਿਕ ਸਮਾਗਮ ਸਮਾਪਤ

Ad Position 21
No active advertisement
ਅਜੀਤ ਡੈਸਕ 01-02-2026
ਮੀਰਪੁਰ ਲੱਖਾ ਵਿਖੇ ਸ਼ਹੀਦ ਜੋੜ ਮੇਲੇ ਨੂੰ ਸਮਰਪਿਤ ਕਰਵਾਏ ਧਾਰਮਿਕ ਸਮਾਗਮ ਦੌਰਾਨ ਨਾਮਵਰ ਗਾਇਕ ਕਾਂਸ਼ੀ ਨਾਥ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਦੇ ਹੋਏ ਅਤੇ ਢਾਡੀ ਜਥੇ ਨੂੰ ਸਨਮਾਨਿਤ ਕਰਦੇ ਹੋਏ ਹਰਪਾਲ ਸਿੰਘ, ਅੰਮਿ੍ਤਪਾਲ ਸਿੰਘ, ਪਰਮਜੀਤ ਸਿੰਘ, ਹਰਦੀਪ ਸਿੰਘ ਤੇ ਹੋਰ | ਤਸਵੀਰ : ਕੁਲਦੀਪ ਸਿੰਘ ਝਿੰਗੜ


ਔੜ/ਝਿੰਗੜਾਂ, 31 ਜਨਵਰੀ (ਕੁਲਦੀਪ ਸਿੰਘ ਝਿੰਗੜ)-ਸ਼ਹੀਦ ਭਗਤ ਨਗਰ ਦੇ ਵਿਧਾਨ ਸਭਾ ਹਲਕਾ ਬੰਗਾ ਦੇ ਅਧੀਨ ਪੈਂਦੇ ਪਿੰਡ ਮੀਰਪੁਰ ਲੱਖਾ ਦੇ ਗੁਰਦੁਆਰਾ ਸ਼ਹੀਦ ਬਾਬਾ ਫ਼ਤਹਿ ਸਿੰਘ ਜੀ ਦੀ ਪ੍ਰਬੰਧਕ ਕਮੇਟੀ ਵਲੋਂ ਦੇਸ਼-ਵਿਦੇਸ਼ 'ਚ ਵੱਸਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਪੰਜ ਦਿਨਾਂ ਧਾਰਮਿਕ ਸਮਾਗਮ ਸਮਾਪਤ ਹੋ ਗਿਆ | ਇਸ ਪੰਜ ਦਿਨਾਂ ਧਾਰਮਿਕ ਸਮਾਗਮ ਦੇ ਪਹਿਲੇ ਦਿਨ ਅਖੰਡ ਪਾਠ ਆਰੰਭ ਹੋਏ ਤੇ ਸ੍ਰੀ ਨਿਸ਼ਾਨ ਸਾਹਿਬ ਨੂੰ ਚੋਲ੍ਹਾ ਪਹਿਨਾਇਆ ਗਿਆ | ਪੰਜਵੇਂ ਦਿਨ ਦੂਸਰੀ ਲੜੀ ਦੇ ਅਖੰਡ ਪਾਠਾਂ ਦੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ | ਜਿਸ 'ਚ ਪੰਥ ਦੇ ਮਹਾਨ ਕੀਰਤਨੀ, ਢਾਡੀ ਸ਼ੋਭਾ ਸਿੰਘ ਸਿਤਾਰਾ ਤੋਂ ਇਲਾਵਾ ਨਾਮਵਰ ਗਾਇਕ ਕਾਂਸ਼ੀ ਨਾਥ ਵਲੋਂ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਕੇ ਆਪਣੀ ਹਾਜ਼ਰੀ ਲਗਵਾਈ | ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਮਾ. ਪਰਮਜੀਤ ਸਿੰਘ ਮੀਰਪੁਰ ਲੱਖਾ ਨੇ ਸ਼ਹੀਦੀ ਜੋੜ ਮੇਲੇ ਵਿੱਚ ਪੁੱਜੀਆਂ ਸਮੂਹ ਸੰਗਤਾਂ ਤੇ ਸਹਿਯੋਗੀ ਸੇਵਾਦਾਰਾਂ ਦਾ ਧੰਨਵਾਦ ਕੀਤਾ | ਹਰਪਾਲ ਸਿੰਘ, ਅੰਮਿ੍ਤਪਾਲ ਸਿੰਘ ਯੂ.ਕੇ ਆਦਿ ਸਾਥੀ ਸੇਵਾਦਾਰਾਂ ਵੱਲੋਂ ਕੀਰਤਨੀ ਢਾਡੀ ਜਥੇ, ਕਲਾਕਾਰ ਅਤੇ ਦਾਨੀ ਸੇਵਾਦਾਰਾਂ ਨੂੰ ਗੁਰੂ ਜੀ ਦੀ ਬਖਸ਼ਿਸ਼ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹਰਪਾਲ ਸਿੰਘ ਮੀਰਪੁਰ ਲੱਖਾ, ਗੁਰਿੰਦਰ ਸਿੰਘ, ਸੁਖਵਿੰਦਰ ਸਿੰਘ ਬੈਂਸ, ਸਰਪੰਚ ਗੁਰਮੁਖ ਸਿੰਘ, ਅੰਮਿ੍ਤਪਾਲ ਸਿੰਘ ਯੂ.ਕੇ, ਅਮਨਦੀਪ ਸਿੰਘ ਬਚੜਾ, ਮਾ. ਪਰਮਜੀਤ ਸਿੰਘ, ਹਰਦੀਪ ਸਿੰਘ ਮੀਰਪੁਰ ਲੱਖਾ, ਜਸਵਿੰਦਰ ਸਿੰਘ, ਕੁਲਦੀਪ ਸਿੰਘ, ਅਮਰਜੀਤ ਸਿੰਘ, ਗੁਲਜ਼ਾਰ ਸਿੰਘ, ਲਖਬੀਰ ਸਿੰਘ ਪੰਚ, ਬਲਵਿੰਦਰ ਸਿੰਘ ਪੰਚ, ਸੁਖਵਿੰਦਰ ਸਿੰਘ ਸੋਢੀ ਨੰਬਰਦਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਸ਼ਵਕਰਮਾ ਮੰਦਰ ਟੋਰੋਵਾਲ ਵਿਖੇ 32ਵਾਂ ਸਾਲਾਨਾ ਉਤਸਵ ਅੱਜ ਅਗਲੀ ਖ਼ਬਰ ਅਣਪਛਾਤੀ ਕਾਰ ਨੇ ਕਾਰ ਨੂੰ ਮਾਰੀ ਟੱੱਕਰ, ਚਾਲਕ ਮੌਕੇ ਤੋਂ ਫਰਾਰ
Ad Position 24