ਬੰਗਾ, 31 ਜਨਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਪੱਦੀ ਮੱਠਵਾਲੀ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਨਗਰ ਦੀਆਂ ਸਮੂਹ ਸੰਗਤਾਂ, ਪੰਚਾਇਤ, ਐਨ. ਆਰ. ਆਈ ਸੰਗਤਾਂ ਅਤੇ ਪਤਵੰਤਿਆਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਤੋਂ ਆਰੰਭ ਹੋ ਕੇ ਪੂਰੇ ਨਗਰ ਦੀ ਪਰਿਕਰਮਾ ਕਰਦਾ ਹੋਇਆ ਸ਼ਾਮ ਸਮੇਂ ਉਕਤ ਗੁਰੂ ਘਰ ਵਿਖੇ ਸਮਾਪਤ ਹੋਇਆ | ਇਸ ਨਗਰ ਕੀਰਤਨ ਦਾ ਪਰਿਕਰਮਾ ਦੌਰਾਨ ਵੱਖ-ਵੱਖ ਪੜਾਵਾਂ 'ਤੇ ਭਰਵਾਂ ਸਵਾਗਤ ਕੀਤਾ ਗਿਆ | ਇਸ ਨਗਰ ਕੀਰਤਨ 'ਚ ਸ਼ਾਮਿਲ ਸੰਗਤਾਂ ਨੂੰ ਖਾਧ ਪਾਦਰਥ, ਪ੍ਰਸ਼ਾਦ ਵਜੋਂ ਵਰਤਾਏ ਗਏ | ਇਸ ਨਗਰ ਕੀਰਤਨ 'ਚ ਗੁਰਦੁਆਰਾ ਕਮੇਟੀ ਦੇ ਚੇਅਰਮੈਨ ਮਹਿੰਦਰ ਰਾਮ, ਪ੍ਰਧਾਨ ਚਮਨ ਲਾਲ, ਕੈਸ਼ੀਅਰ ਅਮਰਜੀਤ, ਵਾਇਸ ਪ੍ਰਧਾਨ ਹਰਪ੍ਰੀਤ ਬਾਸ਼ਲ ਅਤੇ ਮੈਂਬਰਾਨ 'ਚ ਜੋਤੀ, ਮਨੀ, ਬਿੰਦਰ, ਹੈਰੀ, ਸੋਨਾ, ਰਕੇਸ਼, ਅਮਰਜੀਤ, ਜੀਤਾ ਵਿਰਦੀ, ਹਰਭਜ, ਸੋਮਨਾਥ ਹੋਰ ਮੈਂਬਰਾਨ, ਐਨ. ਆਰ. ਆਈ ਸੰਗਤਾਂ, ਸਮੂਹ ਨਗਰ ਨਿਵਾਸੀ ਅਤੇ ਪਤਵੰਤੇ ਹਾਜ਼ਰ ਸਨ |