28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਪੰਜਾਬੀ ਸਾਹਿਤ ਮੰਚ ਬਲਾਚੌਰ ਵਲੋਂ ਕਵੀ ਪ੍ਰੋ. ਮਿੰਦਰ ਬਾਗੀ ਦੇ ਅਕਾਲ ਚਲਾਣੇ 'ਤੇ ਦੁੱਖ ਪ੍ਰਗਟ

Ad Position 21
No active advertisement
ਅਜੀਤ ਡੈਸਕ 02-02-2026
ਬਲਾਚੌਰ, 1 ਫਰਵਰੀ (ਦੀਦਾਰ ਸਿੰਘ ਬਲਾਚੌਰੀਆ)-ਨਾਮਵਰ ਅਦਬੀ ਸ਼ਖ਼ਸੀਅਤ ਅਤੇ ਖ਼ਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਦੇ ਪੰਜਾਬੀ ਵਿਭਾਗ ਦੇ ਮੁਖੀ ਰਹੇ ਪ੍ਰੋ. ਮਹਿੰਦਰ ਸਿੰਘ ਮਿੰਦਰ ਬਾਗੀ ਦੇ ਅਕਾਲ ਚਲਾਣੇ 'ਤੇ ਪੰਜਾਬੀ ਸਾਹਿਤ ਮੰਚ ਬਲਾਚੌਰ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ | ਪੰਜਾਬੀ ਸਾਹਿਤ ਮੰਚ ਬਲਾਚੌਰ ਦੇ ਪ੍ਰਧਾਨ ਕਹਾਣੀਕਾਰ ਸੁਰਿੰਦਰ ਸਿੰਘ ਰਾਏ ਨੇ ਆਖਿਆ ਕਿ ਪ੍ਰੋ. ਬਾਗੀ ਬਹੁਤ ਹੀ ਮਿਲਣਸਾਰ ਸੁਭਾਅ ਦੇ ਮਾਲਕ ਸਨ ਅਤੇ ਸਾਹਿਤਕ ਸਮਾਗਮਾਂ ਦੀ ਸ਼ਾਨ ਸਨ | ਪੰਜਾਬੀ ਸਾਹਿਤ ਨੂੰ ਉਨ੍ਹਾਂ ਦੀ ਬੇਮਿਸਾਲ ਦੇਣ ਰਹੀ | ਇਸੇ ਤਰਾਂ ਮੋਹਨ ਸਿੰਘ ਰਾਏ, ਮਾਸਟਰ ਬਨਾਰਸੀ ਦਾਸ ਰੱਤੇਵਾਲ, ਸਟੇਟ ਐਵਾਰਡੀ ਮਾਸਟਰ ਪਰਮਜੀਤ ਸਿੰਘ ਮਿੰਟੂ, ਹਰਜਿੰਦਰ ਸਿੰਘ ਸੈਣੀ, ਜਿੰਦੀ ਥੋਪੀਆ, ਜਗਮੋਹਨ ਸਿੰਘ ਨਾਗਰਾ, ਮਾਸਟਰ ਮਹਿੰਦਰ ਸਿੰਘ ਪਨਾਮ, ਮਹਿੰਦਰ ਸਿੰਘ ਸੱਚਦੇਵ, ਮਾਸਟਰ ਹਰੀ ਸਿੰਘ ਰੱਕੜ ਅਤੇ ਇਸਦੇ ਨਾਲ ਹੀ ਨਾਮਵਰ ਲੇਖਕ ਡਾ. ਲਾਭ ਸਿੰਘ ਖੀਵਾ, ਡਾ. ਅਵਤਾਰ ਸਿੰਘ ਪਤੰਗ, ਅਵਤਾਰ ਸਿੰਘ ਭੰਵਰਾਂ, ਰਮਨ ਵਰਮਾ, ਕੁਲਤਾਰ ਸਿੰਘ ਜਸ਼ਨ, ਮਾਸਟਰ ਬਲਦੇਵ ਸਿੰਘ ਭਾਟੀਆ, ਸੁਨੀਲ ਚੰਦਿਆਣਵੀਂ, ਦੀਦਾਰ ਸਿੰਘ ਬਹਿਲ, ਗੁਰਜਿੰਦਰ ਸਿੰਘ ਸਾਹਦੜ੍ਹਾ ਨੇ ਵੀ ਪ੍ਰੋ. ਮਿੰਦਰ ਬਾਗੀ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ |
Ad Position 22
No active advertisement
ਪਿਛਲੀ ਖ਼ਬਰ ਨਵਾਂਸ਼ਹਿਰ 'ਚ ਦੋ ਫਰਵਰੀ ਤੋਂ ਲੱਗੇਗਾ ਯੂ.ਕੇ ਸਟੱਡੀ ਵੀਜ਼ਾ ਸੈਮੀਨਾਰ- ਕਨਵਰ ਅਰੋੜਾ ਅਗਲੀ ਖ਼ਬਰ ਸੁੰਦਰ ਦਸਤਾਰ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਦਾ ਸਨਮਾਨ
Ad Position 24