ਬਹਿਰਾਮ, 2 ਫਰਵਰੀ (ਨਛੱਤਰ ਸਿੰਘ ਬਹਿਰਾਮ)-ਕ੍ਰਾਂਤੀਕਾਰੀ ਰਹਿਬਰ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਸਾਨੂੰ ਉਤਸ਼ਾਹ ਅਤੇ ਸਤਿਕਾਰ ਨਾਲ ਮਨਾਉਣਾ ਚਾਹੀਦਾ ਹੈ | ਇਹ ਸ਼ਬਦ ਨੰਬਰਦਾਰ ਮਨਦੀਪ ਸਿੰਘ ਸਿੱਧੂ ਤਲਵੰਡੀ ਜੱਟਾਂ ਨੇ ਇੱਕ ਸਮਾਗਮ ਦੌਰਾਨ ਆਖੇ ਅਤੇ ਕਿਹਾ ਕਿ ਸਾਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ 'ਤੇ ਚੱਲ ਕੇ ਆਪਣਾ ਅਤੇ ਹੋਰਾਂ ਦਾ ਜੀਵਨ ਸਫਲਾ ਬਣਾਉਣਾ ਚਾਹੀਦਾ ਹੈ | ਉਪਰੰਤ ਉਨ੍ਹਾਂ ਦੇਸ਼-ਵਿਦੇਸ਼ ਵੱਸਦੀਆਂ ਸੰਗਤਾਂ ਨੂੰ ਉਕਤ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ |