26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਗੁਰੂ ਰਵਿਦਾਸ ਜੀ ਦੇ ਗੁਰਪੁਰਬ ਮੌਕੇ ਖੂਨਦਾਨ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 03-02-2026
ਰਾਹੋਂ, 2 ਫਰਵਰੀ (ਉਂਕਾਰ ਸਿੰਘ ਰਾਠੋਰ)-ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਗੁਰਦੁਆਰਾ ਸੱਚ ਖੰਡ ਸਾਹਿਬ ਰਾਹੋਂ ਵਿਖੇ ਜੋਤ ਸੋਸ਼ਲ ਅਵੇਅਰਨੈੱਸ ਐਂਡ ਵੈੱਲਫੇਅਰ ਸੁਸਾਇਟੀ ਰਾਹੋਂ ਵੱਲੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਬਲੱਡ ਸੈਂਟਰ ਹੁਸ਼ਿਆਰਪੁਰ ਦੇ ਤਕਨੀਕੀ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਕੈਂਪ ਦੌਰਾਨ ਬਲਦੇਵ ਭਾਰਤੀ ਸਾਬਕਾ ਉੱਪ ਪ੍ਰਧਾਨ ਨਗਰ ਕੌਂਸਲ ਰਾਹੋਂ ਨੇ ਸਮੂਹ ਸੰਗਤਾਂ ਅਤੇ ਖ਼ੂਨਦਾਨੀ ਸ਼ਖ਼ਸੀਅਤਾਂ ਨੂੰ ਸਤਿਕਾਰ ਸਹਿਤ ਵਧਾਈ ਦਿੱਤੀ ਅਤੇ ਖੂਨਦਾਨ ਦੀ ਮਹੱਤਤਾ ਬਾਰੇ ਦੱਸਿਆ | ਇਸ ਕੈਂਪ ਦੌਰਾਨ ਕੁਮਾਰੀ ਸਿਮਰਨਜੋਤ ਭਾਰਤੀ, ਦਿਨੇਸ਼ ਸਾਹਨੀ, ਸੋਮ ਲਾਲ ਚੁੰਬਰ, ਗੁਲਜ਼ਾਰ ਰਾਏ ਮਾਹੀ, ਠੇਕੇਦਾਰ ਵਿਜੇ ਕੁਮਾਰ, ਵਿਕਰਮਜੀਤ ਨਰ, ਜਸਵੀਰ ਸਰੋਆ, ਸੁਮਿਤ ਉਆਣ, ਪਵ ਨ ਮੱਲ, ਸੁਰੇਸ਼ ਅਰੋੜਾ, ਵਰਿੰਦਰ ਸਿੰਘ ਬਾਜਵਾ, ਬਲਦੇਵ ਰਾਜ ਮਾਹੀ, ਆਸ਼ੂ ਮਾਹੀ, ਬਿਮਲਾ, ਸੁੱਖਵਿੰਦਰ ਕੌਰ, ਸੁੱਖਵਿੰਦਰ ਰਾਏ ਅਤੇ ਹਰਸ਼ਦੀਪ ਭਾਰਤੀ, ਗੁਰਦੁਆਰਾ ਸੱਚ ਖੰਡ ਸਾਹਿਬ ਪ੍ਰਬੰਧਕ ਕਮੇਟੀ ਦੇ ਮੈਂਬਰ ਸੱਤਪਾਲ ਰਾਏ ਅਤੇ ਕਸਤੂਰੀ ਲਾਲ, ਬਲੱਡ ਸੈਂਟਰ ਦੀ ਟੀਮ ਦੇ ਵਲੰਟੀਅਰ ਮੋਹਿਤ ਕਪੂਰ, ਰਾਮ ਸਰੂਪ ਅਤੇ ਮਨਜੀਤ ਕੁਮਾਰ ਆਦਿ ਨੇ ਵਿਸ਼ੇਸ਼ ਸੇਵਾਵਾਂ ਨਿਭਾਈਆਂ |
Ad Position 22
No active advertisement
ਪਿਛਲੀ ਖ਼ਬਰ ਬਸਪਾ ਆਗੂ ਲੇਖਰਾਜ ਕੁਲਥਮ ਨਾਲ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਕਿਸਾਨ ਆਗੂ ਲਾਦੀਆਂ ਦਾ ਸਸਕਾਰ ਅੱਜ
Ad Position 24