11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਥਾਣਾ ਸਦਰ ਬੰਗਾ ਵਲੋਂ ਇਕ ਔਰਤ ਨੂੰ 6 ਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ

Ad Position 21
No active advertisement
ਅਜੀਤ ਡੈਸਕ 04-02-2026
ਬੰਗਾ, 3 ਫਰਵਰੀ (ਧਰਮਵੀਰ ਪਾਲ) - ਥਾਣਾ ਸਦਰ ਬੰਗਾ ਵਲੋਂ ਇੱਕ ਔਰਤ ਨੂੰ 6 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਏ.ਐਸ.ਆਈ ਬਲਜਿੰਦਰ ਕੁਮਾਰ ਨੇ ਦੱਸਿਆ ਕਿ ਉਹ ਸਮੇਤ ਪਾਰਟੀ ਗਸ਼ਤ 'ਤੇ ਸਨ | ਜਦੋਂ ਉਹ ਖਟਕੜ ਕਲਾਂ ਤੋਂ ਰੇਲਵੇ ਲਾਈਨ ਦੇ ਨਾਲ-ਨਾਲ ਤੋਂ ਇੱਕ ਲਿੰਕ ਰੋਡ ਪਿੰਡ ਭੂਤਾਂ ਕਲੋਨੀ ਕੋਲ ਪੁੱਜੇ ਤਾਂ ਉਨ੍ਹਾਂ ਨੂੰ ਇੱਕ ਔਰਤ ਖੜ੍ਹੀ ਦਿਖਾਈ ਦਿੱਤੀ ਜਿਸ ਨੇ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਆਪਣੇ ਹੱਥ ਵਿੱਚ ਫੜ੍ਹੀ ਇੱਕ ਪਾਰਦਰਸ਼ੀ ਮੋਮੀ ਲਿਫਾਫੀ ਵਜ਼ਨਦਾਰ ਘਾਹ ਫੂਸ ਵਿੱਚ ਸੁੱਟ ਦਿੱਤੀ | ਔਰਤ ਨੂੰ ਕਾਬੂ ਕੀਤਾ ਜਿਸ ਪਾਸੋਂ 06 ਗ੍ਰਾਮ ਹੈਰੋਇਨ ਬਰਾਮਦ ਹੋਈ | ਪੁੱਛਗਿੱਛ ਦੌਰਾਨ ਕਥਿਤ ਔਰਤ ਨੇ ਆਪਣਾ ਨਾਮ ਕਮਲਜੀਤ ਕੌਰ ਉਰਫ ਕਮਲਾ ਪਤਨੀ ਸੁਰਜੀਤ ਕੁਮਾਰ ਨਿਵਾਸੀ ਕਾਹਮਾ ਹਾਲ ਵਾਸੀ ਖਟਕੜ ਕਲਾਂ ਦੀਆਂ ਕਲੋਨੀਆਂ ਦੱਸਿਆ | ਪੁਲਿਸ ਨੇ ਉਕਤ ਔਰਤ ਦੇ ਖਿਲਾਫ ਨਸ਼ਾ ਐਕਟ ਅਧੀਨ ਮਾਮਲਾ ਦਰਜ ਕਰਕੇ ਤਫਤੀਸ਼ ਆਰੰਭ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਕਾਰ ਨੇ ਕਾਰ ਨੂੰ ਮਾਰੀ ਪਿੱਛੋਂ ਟੱਕਰ, ਕਾਰਾਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਅਗਲੀ ਖ਼ਬਰ ਪਿੰਡ ਬਘੋਰਾ ਵਿਖੇ ਗੁਰੂ ਰਵਿਦਾਸ ਜੀ ਦਾ ਗੁਰਪੁਰਬ 6 ਤੋਂ 8 ਫਰਵਰੀ ਤੱਕ ਮਨਾਇਆ ਜਾਵੇਗਾ
Ad Position 24