ਬੰਗਾ, 3 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ) 'ਅਜੀਤ' ਦੇ ਬਾਨੀ ਸੰਪਾਦਕ ਸਵ: ਡਾ. ਸਾਧੂ ਸਿੰਘ ਹਮਦਰਦ ਜੀ ਦੀ ਨਿੱਘੀ ਯਾਦ 'ਚ ਪਿੰਡ ਲਧਾਣਾ ਉੱਚਾ ਵਿਖੇ ਚੱਲ ਰਹੇ ਫੁੱਟਬਾਲ ਟੂਰਨਾਮੈਂਟ ਨੂੰ ਪਿੰਡ ਲਧਾਣਾ ਉੱਚਾ ਨਿਵਾਸੀਆਂ ਵਲੋਂ ਭਰਪੂਰ ਆਰਥਿਕ ਸਹਿਯੋਗ ਦਿੱਤਾ ਗਿਆ | ਪਿੰਡ ਦੇ ਹਰੇਕ ਘਰ ਨੇ ਆਪਣੀ ਯਥਾ ਸ਼ਕਤੀ ਅਨੁਸਾਰ ਇਸ ਵੀਂਹਵੇਂ ਛੇ ਰੋਜ਼ਾ ਡਾ. ਹਮਦਰਦ ਟੂਰਨਾਮੈਂਟ ਲਈ ਆਰਥਿਕ ਸਹਿਯੋਗ ਦਿੱਤਾ | ਜਿਨ੍ਹਾਂ 'ਚ ਸ. ਬਲਵੰਤ ਸਿੰਘ ਮੰਗਾ ਸਪੁੱਤਰ ਸਵ: ਸੋਹਣ ਸਿੰਘ ਵਲੋਂ 25 ਹਜ਼ਾਰ ਰੁ:, ਸੁਰਜੀਤ ਸਿੰਘ ਸਪੁੱਤਰ ਸ. ਬੇਅੰਤ ਸਿੰਘ ਵਲੋਂ 25 ਹਜ਼ਾਰ ਰੁਪਏ, ਤੇਜਪਾਲ ਸਿੰਘ ਟੈਂਕੂ ਸਪੁੱਤਰ ਮਾ. ਜੋਗਿੰਦਰ ਸਿੰਘ 25 ਹਜ਼ਾਰ ਰੁਪਏ, ਗੁਰਸ਼ਰਨ ਸਿੰਘ ਟਿੰਮਾ ਤਰਖਾਣਾਂ ਦੇ ਨਿਵਾਸੀ ਕੈਨੇਡਾ ਵਲੋਂ 30 ਹਜ਼ਾਰ ਰੁਪਏ, ਉਂਕਾਰਜੋਤ ਸਿੰਘ ਜੋਤੀ ਸਪੁੱਤਰ ਸਵ: ਸ. ਸੋਹਣ ਸਿੰਘ ਲੰਬੜਾਂ ਦੇ ਵਲੋਂ 21 ਹਜ਼ਾਰ ਰੁਪਏ, ਸ. ਮਹਿੰਦਰ ਸਿੰਘ ਸਾਬਕਾ ਸਰਪੰਚ ਲਧਾਣਾ ਉੱਚਾ 20 ਹਜ਼ਾਰ ਰੁਪਏ, ਸ. ਪਰਮਿੰਦਰ ਸਿੰਘ ਸਵੀਟੀ ਸਪੁੱਤਰ ਸਵ: ਸ. ਗੁਰਮੇਜ ਸਿੰਘ ਯੂ. ਐਸ. ਏ 20 ਹਜ਼ਾਰ ਰੁਪਏ ਅਤੇ ਲਖਵੀਰ ਸਿੰਘ ਕਾਕਾ ਸਪੁੱਤਰ ਸ. ਨਿਰੰਜਣ ਸਿੰਘ ਆਦਿ ਸ਼ਾਮਲ ਹਨ | ਸਮੁੱਚੀ ਟੂਰਨਾਮੈਂਟ ਕਮੇਟੀ ਨੇ ਉਕਤ ਦਾਨੀਆਂ ਤੋਂ ਇਲਾਵਾ ਸਮੁੱਚੇ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ |