11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਗੁਰੂ ਰਵਿਦਾਸ ਜੀ ਦੀ ਬੰਦਗੀ ਹੀ ਸਭ ਦੁੱਖਾਂ ਦੀ ਦਵਾ – ਸਾਈਾ ਪੱਪਲ ਸ਼ਾਹ ਭਰੋਮਜਾਰਾ

Ad Position 21
No active advertisement
ਅਜੀਤ ਡੈਸਕ 04-02-2026
ਕਟਾਰੀਆਂ, 3 ਫਰਵਰੀ (ਪ੍ਰੇਮੀ ਸੰਧਵਾਂ) - ਗੁਰਦੁਆਰਾ ਗੁਰੂ ਰਵਿਦਾਸ ਜੀ ਪਿੰਡ ਸੂੰਢ ਵਿਖੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਸਾਹਿਬ ਜੀ ਦੇ 649ਵੇਂ ਪ੍ਰਕਾਸ਼ ਪੁਰਬ ਮੌਕੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੇਵਾਦਾਰ ਸਤਨਾਮ ਸੰਧੀ, ਐਡਵੋਕੇਟ ਪਰਮਜੀਤ ਸਰੋਏ, ਬਾਬਾ ਚੈਨ ਰਾਮ ਹੀਰਾ, ਸਾਬਕਾ ਡੀ. ਐਸ. ਪੀ ਰਾਜ ਕੁਮਾਰ ਸੂੰਢ, ਗੀਤਕਾਰ ਹਰਬੰਸ ਹੀਰਾ ਤੇ ਸਾਬਕਾ ਹੈੱਡ ਮਾਸਟਰ ਤੇ ਉੱਘੇ ਵੇਟ ਲਿਫਟਰ ਹਰਬੰਸ ਸੰਧੀ ਸੂੰਢ, ਰੂਪ ਲਾਲ, ਪ੍ਰਧਾਨ ਧਰਮਪਾਲ, ਨੰਬਰਦਾਰ ਕਰਤਾਰ ਚੰਦ, ਹਰਪਾਲ ਚੰਦ ਟੂਰਾ, ਹਰਪਾਲ ਰਾਮ ਸੰਧੀ, ਬਸੰਤ ਰਾਏ, ਮਹਿੰਦਰ ਰਾਮ ਹਲਵਾਈ ਆਦਿ ਸ਼ਖਸ਼ੀਅਤਾਂ ਦੀ ਅਗਵਾਈ ਹੇਠ ਧਾਰਮਿਕ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ | ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਉਪਰੰਤ ਡੇਰਾ ਲੱਖ ਦਾਤਾ ਭਰੋਮਜਾਰਾ ਦੇ ਗੱਦੀ ਨਸ਼ੀਨ ਤੇ ਸੂਫੀਆਨਾ ਦਰਗਾਹ ਪੰਜਾਬ ਦੇ ਪ੍ਰਧਾਨ ਸਾਈਾ ਪੱਪਲ ਸ਼ਾਹ ਭਰੋਮਜਾਰਾ ਨੇ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਤੇ ਕਥਾ ਕੀਰਤਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੀ ਬੰਦਗੀ ਹੀ ਸਭ ਦੁੱਖਾਂ ਦੀ ਦਵਾ ਹੈ | ਪ੍ਰਬੰਧਕਾਂ ਵਲੋਂ ਸਾਈਾ ਪੱਪਲ ਸ਼ਾਹ ਭਰੋਮਜਾਰਾ, ਸੇਵਾਦਾਰ ਅਮਰਜੀਤ ਸਿੰਘ ਕਲਸੀ, ਸਾਬਕਾ ਡੀ. ਐਸ. ਪੀ ਰਾਜ ਕੁਮਾਰ, ਬੀਬੀ ਰਚਨਾ ਦੇਵੀ ਆਦਿ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ | ਸੇਵਾਦਾਰ ਅਮਰਜੀਤ ਸਿੰਘ ਕਲਸੀ ਨੇ ਸੰਗਤਾਂ ਵਲੋਂ ਮਿਲੇ ਪਿਆਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਆਪਸੀ ਵੈਰ ਵਿਰੋਧ ਤਿਆਗ ਕੇ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਅਨੰਦ ਮਾਨਣਾ ਚਾਹੀਦਾ ਹੈ | ਇਸ ਮੌਕੇ ਐਡਵੋਕੇਟ ਪਰਮਜੀਤ ਕੁਮਾਰ ਸਰੋਏ, ਸਿੱਖਿਆ ਸ਼ਾਸ਼ਤਰੀ ਰੇਸ਼ਮ ਕੌਰ ਸਰੋਏ, ਬਾਬਾ ਚੈਨ ਰਾਮ, ਹਰਬੰਸ ਹੀਰਾ, ਭਾਵਨਾ ਹੀਰਾ, ਅਮਰਜੀਤ ਸਿੰਘ, ਸਾਬਕਾ ਡੀ. ਐਸ. ਪੀ ਰਾਜ ਕੁਮਾਰ, ਬੀਬੀ ਰਚਨਾ ਦੇਵੀ, ਬਸੰਤ ਰਾਣੀ, ਅਮਰਜੀਤ ਸਿੰਘ ਕਲਸੀ ਤਲਵੰਡੀ ਜੱਟਾਂ, ਸਤਨਾਮ ਸੰਧੀ, ਬਾਬਾ ਗੁਲਜਿੰਦਰ ਸਿੰਘ, ਨੰਬਰਦਾਰ ਕਰਤਾਰਾ ਰਾਮ, ਗੁਰਨਾਮ ਚੰਦ, ਧਰਮਪਾਲ, ਕੁਲਰਾਜ ਮੁਹੰਮਦ, ਮੱਖਣ ਸਿੰਘ, ਚਮਨ ਲਾਲ, ਬੰਸੀ ਲਾਲ, ਮਾਸਟਰ ਹੇਮ ਰਾਜ, ਸੁਖਦੇਵ ਰਾਮ, ਪਿਆਰਾ ਰਾਮ, ਹਰਬੰਸ ਹੀਰਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੰਗਾ ਸ਼ਹਿਰ 'ਚ ਆਉਂਦੀਆਂ ਜਨਤਕ ਸਮੱਸਿਆਵਾਂ ਸੰਬੰਧੀ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨਾਲ ਕੀਤੀ ਗੱਲਬਾਤ ਅਗਲੀ ਖ਼ਬਰ ਚਾਈਨਾ ਡੋਰ ਵੇਚਣ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ -ਵੈਦ ਸੂਰਾਪੁਰੀ
Ad Position 24