11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਨਾਟਕਕਾਰ ਡਾ. ਹਰਚਰਨ ਸਿੰਘ ਦੇ ਪਰਿਵਾਰ ਵਲੋਂ ਸਕੂਲ ਨੂੰ 90 ਹਜ਼ਾਰ ਭੇਟ

Ad Position 21
No active advertisement
ਅਜੀਤ ਡੈਸਕ 04-02-2026
ਉੜਾਪੜ/ਲਸਾੜਾ, 3 ਫਰਵਰੀ (ਲਖਵੀਰ ਸਿੰਘ ਖੁਰਦ) - ਉੱਘੀ ਸਾਹਿਤਕ ਸ਼ਖਸ਼ੀਅਤ ਅਤੇ ਪ੍ਰਸਿੱਧ ਨਾਟਕਕਾਰ ਡਾ. ਹਰਚਰਨ ਸਿੰਘ ਉੜਾਪੜ ਦੇ ਪਰਿਵਾਰ ਵਲੋਂ ਉਨ੍ਹਾਂ ਦੀ ਯਾਦ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉੜਾਪੜ ਨੂੰ ਸਕੂਲ ਭਲਾਈ ਫੰਡ ਲਈ 90 ਹਜ਼ਾਰ ਰੁਪਏ ਦਿੱਤੇ ਗਏ | ਇਸ ਸਬੰਧੀ ਸਕੂਲ ਵਿੱਚ ਇਕ ਛੋਟਾ ਸਮਾਗਮ ਕੀਤਾ ਗਿਆ | ਜਿਸ ਵਿੱਚ ਪਿੰਡ ਦੇ ਮੋਹਤਵਾਰ ਵਿਆਕਤੀਆਂ ਨੇ ਸ਼ਮੂਲੀਅਤ ਕੀਤੀ ਅਤੇ ਉਹਨਾਂ ਡਾ. ਹਰਚਰਨ ਸਿੰਘ ਦੇ ਸਪੁੱਤਰ ਹਰਬਖਸ਼ ਸਿੰਘ ਲਾਟਾ ਦਾ ਸਕੂਲ ਨੂੰ ਸਹਿਯੋਗ ਦੇਣ ਲਈ ਉਹਨਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਪਰਿਵਾਰ ਦਾ ਧੰਨਵਾਦ ਕਰਦਿਆਂ ਐਡੋਵੋਕੇਟ ਦਲਜੀਤ ਸਿੰਘ ਅਤੇ ਮਾ. ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਪਰਿਵਾਰ ਦੀ ਜਿੱਥੇ ਪੰਜਾਬੀ ਸਾਹਿਤ ਨੂੰ ਵੱਡੀ ਦੇਣ ਹੈ ਉਥੇ ਹੀ ਇਹਨਾਂ ਵਲੋਂ ਇਲਾਕੇ ਦੇ ਵਿੱਦਿਅਕ ਅਦਾਰਿਆਂ ਨੂੰ ਵੀ ਆਪਣੀਆਂ ਵਡਮੁੱਲੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ | ਇਸ ਮੌਕੇ ਮਾ. ਨਰਿੰਦਰ ਸਿੰਘ ਭਗਤ, ਸੁਰਜੀਤ ਸਿੰਘ, ਕੁਲਦੀਪ ਸਿੰਘ, ਸਾਬਕਾ ਸਰਪੰਚ ਸੁਰਿੰਦਰ ਸਿੰਘ, ਸਕੂਲ ਇੰਚਾਰਜ ਬਲਬੀਰ ਕੌਰ, ਗੁਰਬਖਸ਼ ਕੌਰ, ਟਵਿੰਕਲ, ਮੀਨੂ ਆਦਿ ਵੀ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਮਜੀਠੀਆ ਨੂੰ ਜ਼ਮਾਨਤ ਮਿਲਣਾ ਸੱਚ ਦੀ ਜਿੱਤ-ਗੁਰਦੀਪ ਸਿੰਘ ਬਕਾਪੁਰ ਅਗਲੀ ਖ਼ਬਰ ਸਾਹਲੋਂ ਦੀ ਸੰਗਤ ਨੇ ਵੱਖ-ਵੱਖ ਧਾਰਮਿਕ ਅਸਥਾਨਾਂ ਦੀ ਯਾਤਰਾ ਕੀਤੀ
Ad Position 24