11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਸਾਹਿਬਾ ਵਿਖੇ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 04-02-2026
ਮਜਾਰੀ/ਸਾਹਿਬਾ, 3 ਫਰਵਰੀ (ਨਿਰਮਲਜੀਤ ਸਿੰਘ ਚਾਹਲ) - ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਪਿੰਡ ਸਾਹਿਬਾ ਦੀਆਂ ਸੰਗਤਾਂ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਸਮੂਹ ਨਗਰ ਦੀ ਸੰਗਤ ਵਲੋਂ ਗੁਰਦੁਆਰਾ ਗੁਰੂ ਰਵਿਦਾਸ ਜੀ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਪੰਥਕ ਢਾਡੀ ਜਸਦੀਪ ਸਿੰਘ ਨਾਗਰਾ ਦੇ ਜਥੇ ਵਲੋਂ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਦੀ ਜੀਵਨੀ ਦਾ ਪ੍ਰਸੰਗ ਸੁਣਾ ਕੇ ਇਤਿਹਾਸ ਤੇ ਗੁਰਬਾਣੀ ਨਾਲ ਜੋੜਿਆ ਗਿਆ | ਸੰਗਤਾਂ ਵਾਸਤੇ ਲੰਗਰ ਲਗਾਇਆ ਗਿਆ | ਇਸ ਮੌਕੇ ਮਾ. ਚੰਨਣ ਰਾਮ, ਸਰਪੰਚ ਚਮਨ ਲਾਲ, ਗੁਰਸੇਵਕ ਤੇ ਅਮਰਜੀਤ ਦੋਵੇ ਏ. ਐਸ. ਆਈ., ਜਤਿੰਦਰ ਕੁਮਾਰ, ਮਨੋਜ ਕੁਮਾਰ, ਮੰਗਤ ਰਾਮ, ਕੁਲਵਿੰਦਰ ਬਿੱਲੂ, ਰਵਿੰਦਰ ਕੁਮਾਰ ਲਾਲੀ, ਮਨਜੀਤ ਜੀਤੀ, ਬਲਜਿੰਦਰ, ਸੋਮਨਾਥ, ਪ੍ਰਧਾਨ ਲਛਮਣ ਦਾਸ, ਸੰਦੀਪ ਕੁਮਾਰ, ਰਾਹੁਲ, ਦੇਸ ਰਾਜ, ਬਲਜਿੰਦਰ ਬਿੰਦੀ, ਹੰਸਰਾਜ, ਰਿੰਪੀ ਕਲੇਰ, ਕਾਕਾ ਪੰਚ, ਮਾ. ਪ੍ਰੇਮ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਸ਼ੀਲੇ ਪਦਾਰਥਾਂ ਸਮੇਤ 3 ਕਾਬੂ ਅਗਲੀ ਖ਼ਬਰ ਮਜੀਠੀਆ ਨੂੰ ਜ਼ਮਾਨਤ ਮਿਲਣਾ ਸੱਚ ਦੀ ਜਿੱਤ-ਗੁਰਦੀਪ ਸਿੰਘ ਬਕਾਪੁਰ
Ad Position 24