ਔੜ/ਝਿੰਗੜਾਂ, 3 ਫਰਵਰੀ (ਕੁਲਦੀਪ ਸਿੰਘ ਝਿੰਗੜ) - ਵਿਧਾਨ ਸਭਾ ਹਲਕਾ ਬੰਗਾ ਦੇ ਅਧੀਨ ਪੈਂਦੇ ਇਤਿਹਾਸਕ ਪਿੰਡ ਝਿੰਗੜਾਂ ਦੇ ਗੁਰਦੁਆਰਾ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਵਲੋਂ ਦੇਸ਼ ਵਿਦੇਸ਼ ਵਿੱਚ ਵਸਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਭਾਰੀ ਉਤਸ਼ਾਹ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਜਿਸ ਵਿੱਚ ਸੰਤ ਬਾਬਾ ਰਾਜ ਕੁਮਾਰ ਬਹਾਦਰਪੁਰ ਵਾਲਿਆਂ ਨੇ ਆਪਣੇ ਪ੍ਰਵਚਨਾਂ ਰਾਹੀਂ ਸਤਿਗੁਰਾਂ ਦੀ ਵਡਿਆਈ ਜੱਸ ਕਰਦਿਆਂ ਉਨ੍ਹਾਂ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਦੇ ਚਰਨਾਂ ਨਾਲ ਜੋੜਿਆ | ਉਨ੍ਹਾਂ ਤੋਂ ਬਾਅਦ ਪੰਥ ਪ੍ਰਸਿੱਧ ਭਾਈ ਪਲਵਿੰਦਰ ਸਿੰਘ ਕਾਹਲੋਂ ਦੇ ਕੀਰਤਨੀ ਜਥੇ ਵਲੋਂ ਰਸਭਿੰਨੇ ਕੀਰਤਨ ਤੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਦੇ ਦਿੱਤੇ ਉਪਦੇਸ਼ਾਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਤੀਜੇ ਦਿਨ ਸ੍ਰੀ ਅਖੰਡ ਪਾਠਾਂ ਦੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ | ਜਿਸ ਵਿੱਚ ਢਾਡੀ ਭਾਈ ਚਰਨਜੀਤ ਸਿੰਘ ਜੜਤੋਲੀ ਦੇ ਜਥੇ ਤੋਂ ਇਲਾਵਾ ਨਾਮਵਰ ਗਾਇਕ ਬਲਰਾਜ ਬਿਲਗਾ ਵਲੋਂ ਸਤਿਗੁਰਾਂ ਦੀ ਉਪਮਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਪ੍ਰਬੰਧਕ ਕਮੇਟੀ ਵਲੋਂ ਸਮਾਗਮ ਵਿੱਚ ਪੁੱਜੀਆਂ ਸਮੂਹ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਧੰਨਵਾਦ ਕੀਤਾ | ਉਪਰੰਤ ਕੀਰਤਨੀ, ਢਾਡੀ ਜਥੇ, ਗਾਇਕ ਅਤੇ ਦਾਨੀ ਸੇਵਾਦਾਰਾਂ ਨੂੰ ਗੁਰੂ ਜੀ ਦੀ ਬਖਸ਼ਿਸ਼ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਪ੍ਰਧਾਨ ਜਰਨੈਲ ਸਿੰਘ, ਸੋਹਣ ਸਿੰਘ ਕਲਸੀ, ਸੁੱਚਾ ਸਿੰਘ ਝਿੰਗੜ ਐਲ.ਆਈ ਸੀ, ਮੈਨੇਜ਼ਰ ਭਜਨ ਸਿੰਘ, ਸ਼ਮਸ਼ੇਰ ਸਿੰਘ ਜੈਕਸਨ, ਸੁਰਿੰਦਰ ਸਿੰਘ, ਗੁਰਵਿੰਦਰ ਸਿੰਘ ਮਿੰਟੂ, ਸੰਤੋਖ ਸਿੰਘ ਢੰਡਾ ਕੈਨੇਡਾ, ਸੁਰਜੀਤ ਸਿੰਘ ਬੰਬੇ, ਜਸਵਿੰਦਰ ਸਿੰਘ ਢੰਡਾ ਸਕੱਤਰ ਸਹਿਕਾਰੀ ਸਭਾ, ਸਰਪੰਚ ਭੁਪਿੰਦਰ ਸਿੰਘ ਬੂਟਾ ਯੂ. ਐਸ. ਏ, ਨਿਰਮਲ ਸਿੰਘ ਢੰਡਾ, ਨਿਰਮਲ ਸਿੰਘ ਮਹਿਮੀ, ਅਵਤਾਰ ਸਿੰਘ, ਅਸ਼ੋਕ ਕੁਮਾਰ, ਸੰਤੋਖ ਸਿੰਘ ਰੱਲ੍ਹ ਯੂ. ਐਸ. ਏ, ਰਮੇਸ਼ ਰੱਲ੍ਹ ਯੂ. ਐਸ. ਏ, ਵੈਦ ਗੁਰਮੇਜ ਰਾਮ, ਠੇਕੇਦਾਰ ਪਰਸ ਰਾਮ, ਬੱਦਰੀ ਦਾਸ ਇਟਲੀ, ਰਣਜੀਤ ਸਿੰਘ, ਗੁਰਮੇਲ ਰਾਮ, ਸ਼ਿੰਗਾਰਾ ਸਿੰਘ ਢੰਡਾ, ਪੰਚ ਗੁਰਦੇਵ ਰਾਮ, ਜਸਵੀਰ ਕੌਰ ਤੇ ਮਨਪ੍ਰੀਤ ਕੌਰ, ਐਡਵੋਕੇਟ ਬਲਵਿੰਦਰ ਸਿੰਘ ਜਰਮਨ, ਵੈਦ ਸੁਖਵੀਰ ਰੱਲ੍ਹ, ਰਾਮ ਲੁਭਾਇਆ ਕਲਸੀ, ਜਸਵੀਰ ਸਿੰਘ ਸ਼ੀਰਾ, ਕਸ਼ਮੀਰ ਸਿੰਘ ਪੱਪੂ, ਕਸ਼ਮੀਰ ਸਿੰਘ ਕਲਸੀ, ਸੰਦੀਪ ਸਿੰਘ, ਲਵਪ੍ਰੀਤ ਸਿੰਘ, ਪਿਆਰਾ ਇਟਲੀ, ਚਰਨਜੀਤ ਸਿੰਘ, ਅੰਮਿ੍ਤਪਾਲ ਸਿੰਘ, ਸੁਰਿੰਦਰਪਾਲ ਕਲਸੀ, ਬਲਦੇਵ ਸਿੰਘ ਮਹਿਮੀ, ਅਮਰਜੀਤ ਸਿੰਘ, ਦਵਿੰਦਰ ਸਿੰਘ ਏ.ਐੱਸ.ਆਈ, ਜਗਦੀਸ਼ ਸਿੰਘ ਏ.ਐੱਸ.ਆਈ, ਭੁਪਿੰਦਰ ਸਿੰਘ ਝਿੰਗੜ, ਨੀਤਨ ਰੱਲ੍ਹ, ਭਵਨਪ੍ਰੀਤ ਰੱਲ੍ਹ, ਕਿ੍ਸ਼ਨ ਕੁਮਾਰ, ਨਿਰਮਲ ਰਾਮ, ਕੁਲਵੰਤ ਸਿੰਘ, ਮੰਗਤ ਰਾਏ, ਡਾ. ਬਿਕਰਮਜੀਤ ਸਿੰਘ, ਅਮਰੀਕ ਸਿੰਘ ਢੰਡਾ, ਸੱਤਪਾਲ ਸਿੰਘ, ਹਰਦੀਪ ਕੁਮਾਰ ਸੰਧੂ ਮੰਡੇਰਾ, ਕੁਲਵਿੰਦਰ ਸਿੰਘ, ਮਾ. ਅਮਰਜੀਤ ਸਿੰਘ ਕਲਸੀ, ਜਤਿੰਦਰ ਸਿੰਘ, ਭੋਲਾ ਰਾਮ, ਮੋਹਨ ਰੱਲ੍ਹ ਯੂ.ਐਸ.ਏ., ਸੁਰੇਸ਼ ਕੁਮਾਰ, ਜਗਤਾਰ ਸਿੰਘ, ਨਰੇਸ਼ ਕੁਮਾਰ, ਸੁਰੇਸ਼ ਕੁਮਾਰ, ਪ੍ਰਵੀਨ ਲੜੋਆ, ਜੋਗਾ ਰਾਮ, ਰਵੀ ਕਲਸੀ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ |