18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਕਲੇਰਾਂ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

Ad Position 21
No active advertisement
ਅਜੀਤ ਡੈਸਕ 05-02-2026
ਬੰਗਾ, 4 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਕਲੇਰਾਂ ਵਿਖੇ ਮਹਾਨ ਨਗਰ ਕੀਰਤਨ ਪਿੰਡ ਦੇ ਸਰਪੰਚ ਦਾਰਾ ਸਿੰਘ ਮੱਲ ਸਾਬਕਾ ਜੀ.ਐਮ ਸਟੇਟ ਟਰਾਂਸਪੋਰਟ ਪੰਜਾਬ ਅਤੇ ਗੁਰੂ ਘਰ ਦੇ ਮੁੱਖ ਸੇਵਾਦਾਰ ਸਤਵਿੰਦਰ ਪਾਲ ਮੱਲ ਦੇ ਸਾਂਝੇ ਯਤਨਾਂ ਸਦਕਾ ਸਜਾਇਆ ਗਿਆ | ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ, ਨਗਰ ਕੀਰਤਨ ਦੀ ਸ਼ੋਭਾ ਦੇਖਦਿਆਂ ਹੀ ਬਣਦੀ ਸੀ | ਸਭ ਤੋਂ ਅੱਗੇ ਬੀਬੀਆਂ ਵਲੋਂ ਰਸਤੇ ਨੂੰ ਸਾਫ਼ ਕੀਤਾ ਜਾ ਰਿਹਾ ਸੀ, ਪਿੱਛੇ ਪਾਣੀ ਵਾਲਾ ਰਸਤੇ ਨੂੰ ਪਾਣੀ ਨਾਲ ਪਵਿੱਤਰ ਕਰ ਰਿਹਾ ਸੀ | ਉਸ ਦੇ ਪਿੱਛੇ ਨਗਾਰਾ ਵੱਜਦਾ ਜਾ ਰਿਹਾ ਸੀ | ਪਿੱਛੇ ਫੁੱਲਾਂ ਵਾਲੀ ਪਾਲਕੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸ਼ਸ਼ੋਬਿਤ ਸੀ | ਜਿਸ ਨੂੰ ਗ੍ਰੰਥੀ ਸਿੰਘ ਚੌਰ ਕਰ ਰਿਹਾ ਸੀ | ਉਸ ਤੋਂ ਪਿੱਛੇ ਪਿੰਡ ਕਲੇਰਾਂ ਦੀਆਂ ਬੀਬੀਆਂ ਸ਼ਬਦ ਪੜ੍ਹ ਰਹੀਆਂ ਸਨ | ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਪਿੰਡ ਦੀ ਪ੍ਰਕਰਮਾ ਕਰਦਿਆਂ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਪੁੱਜਾ |
ਇਸ ਸਮੁੱਚੇ ਪ੍ਰੋਗਰਾਮ ਨੂੰ ਸਿਰੇ ਚਾੜ੍ਹਨ ਲਈ ਸੋਮ ਨਾਥ, ਰਾਜ ਕੁਮਾਰ, ਨਰਿੰਦਰ ਕਲੇਰ, ਸਤਵਿੰਦਰ ਪਾਲ ਸੰਧੂ, ਦੇਸ ਰਾਜ, ਹਰੀ ਦੇਵ, ਦਲਵੀਰ ਮੱਲ, ਹਰਜਿੰਦਰ ਮੱਲ, ਰਾਗਨ ਮੱਲ, ਬੱਬੂ ਸਿੰਘ, ਹਰਮੇਸ਼ ਲਾਲ, ਸੁਖਵਿੰਦਰ ਕੌਰ ਪੰਚ, ਮਨਜੀਤ ਕੌਰ ਪੰਚ, ਗੁਰਪ੍ਰੀਤ ਸਿੰਘ ਪੰਚ, ਭੁਪਿੰਦਰ ਕੌਰ ਪੰਚ, ਸੁਜਾਨ ਕੌਰ ਪੰਚ, ਬਿੱਟੂ, ਬਹਾਦਰ ਮੱਲ, ਰਾਜਨ ਮੱਲ, ਗੁਰਪ੍ਰੀਤ, ਹੈਪੀ ਮੱਲ, ਰਜਨੀ, ਮਨਜੀਤ ਕੌਰ, ਮਿੰਟੀ, ਟੋਨੀ, ਗਿਆਨ ਅਤੇ ਸੱਤਪਾਲ ਆਦਿ ਸੇਵਾਦਾਰ ਵੀਰਾਂ ਅਤੇ ਭੈਣਾਂ ਨੇ ਆਪਣਾ ਬਣਦਾ ਯੋਗਦਾਨ ਪਾਇਆ |
Ad Position 22
No active advertisement
ਪਿਛਲੀ ਖ਼ਬਰ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ 'ਚ ਬਰਫ਼ ਨਾਲ ਅਗਲੀ ਖ਼ਬਰ 6 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ
Ad Position 24