ਪੋਜੇਵਾਲ ਸਰਾਂ, 4 ਫਰਵਰੀ (ਨਵਾਂਗਰਾਈ)-ਪਿੰਡ ਝੰਡੂਪੁਰ ਦੇ ਸਬ-ਇੰਸਪੈਕਟਰ ਮਹਿੰਦਰ ਪਾਲ ਥਾਣਾ ਗੜ੍ਹਸ਼ੰਕਰ ਤੋਂ ਸੇਵਾ ਮੁਕਤ ਹੋਣ 'ਤੇ ਉਨ੍ਹਾਂ ਨੂੰ ਪੁਲਿਸ ਵਿਭਾਗ ਤੇ ਪਿੰਡ ਵਾਸੀਆਂ ਵਲੋਂ ਸ਼ਾਨਦਾਰ ਵਿਧਾਇਗੀ ਪਾਰਟੀ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨੂੰ ਡੀ.ਐਸ.ਪੀ ਹੁਸ਼ਿਆਰਪੁਰ ਜਾਗੀਰ ਸਿੰਘ ਅਤੇ ਹੋਰ ਪੁਲਿਸ਼ ਅਧਿਕਾਰੀਆਂ ਵਲੋਂ ਸਨਮਾਨਿਤ ਕੀਤਾ ਗਿਆ | ਡੀ.ਐਸ.ਪੀ ਜਾਗੀਰ ਸਿੰਘ ਨੇ ਕਿਹਾ ਕਿ ਮਹਿੰਦਰ ਪਾਲ ਨੇ 33 ਸਾਲ ਦੀ ਸੇਵਾ ਥਾਣਾ ਗੜ੍ਹਸ਼ੰਕਰ ਵਿਖੇ ਹੀ ਕਰਕੇ ਇੱਕ ਵਧੀਆ ਕਰਮਚਾਰੀ ਅਤੇ ਅਧਿਆਕਰੀ ਹੋਣ ਦਾ ਸਬੂਤ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਮਹਿੰਦਰ ਪਾਲ 1992 ਵਿੱਚ ਬਤੌਰ ਕਾਂਸਟੇਬਲ ਭਰਤੀ ਹੋਏ ਸਨ ਅਤੇ 1993 ਵਿੱਚ ਗੜ੍ਹਸ਼ੰਕਰ ਵਿਖੇ ਆ ਗਏ ਸਨ ਤੇ ਇੱਥੇ ਹੀ ਆਪ ਹੈਡ ਕਾਂਸਟੇਬਲ, ਏ.ਐਸ.ਆਈ ਅਤੇ ਐਸ.ਆਈ ਪ੍ਰਮੋਟ ਹੋਏ ਇੱਥੋਂ ਹੀ ਆਪ ਸੇਵਾ ਮੁਕਤ ਹੋ ਰਹੇ ਹਨ | ਪਿੰਡ ਝੰਡੂਪੁਰ ਪਹੁੰਚਣ 'ਤੇ ਐਸ.ਆਈ ਮਹਿੰਦਰ ਪਾਲ ਦਾ ਪਿੰਡ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਅਜੇ ਕੁਮਾਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਅਤੇ ਬਾਬੂ ਮੇਹਰ ਚੰਦ ਨੇ ਮਹਿੰਦਰ ਪਾਲ ਨੂੰ ਸੇਵਾ ਮੁਕਤੀ 'ਤੇ ਵਧਾਈ ਦਿੱਤੀ | ਇਸ ਮੌਕੇ ਮਹਿੰਦਰ ਪਾਲ ਨੇ ਜਿੱਥੇ ਪੁਲਿਸ ਵਿਭਾਗ ਦਾ ਧੰਨਵਾਦ ਕੀਤਾ, ਉੱਥੇ ਨਾਲ ਦੀ ਨਾਲ ਨਗਰ ਨਿਵਾਸੀਆਂ ਦਾ ਵੀ ਧੰਨਵਾਦ ਕੀਤਾ | ਇਸ ਮੌਕੇ ਮਹਿੰਦਰ ਪਾਲ ਨੇ ਅਪਾਣੇ ਭਰਾ ਐਸ.ਆਈ ਸੋਹਣ ਲਾਲ ਦਾ ਵਿਸ਼ੇਸ ਤੌਰ 'ਤੇ ਧੰਨਵਾਦ ਕੀਤਾ ਜਿਨ੍ਹਾਂ ਦੀ ਬਦੌਲਤ ਉਹ ਅੱਜ ਇਸ ਮੁਕਾਮ 'ਤੇ ਪਹੁੰਚੇ ਹਨ | ਇਸ ਮੌਕੇ ਉਨ੍ਹਾਂ ਸਿੱਖਿਆ ਵਿਕਾਸ ਕਮੇਟੀ ਚੌਧਰੀ ਮੇਲਾ ਰਾਮ ਭੂੰਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲੇਵਾਲ ਲਈ 21000 ਰੁਪਏ ਦਿੱਤੇ | ਇਸ ਲਈ ਸਾਬਕਾ ਪਿ੍ੰਸੀਪਲ ਵਿਜੇ ਕੁਮਾਰ ਨੇ ਮਹਿੰਦਰ ਪਾਲ ਦਾ ਵਿਸ਼ੇਸ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਐਸ.ਆਈ ਸੋਹਣ ਲਾਲ ਭਾਣੇਵਾਲ, ਹਰਪਾਲ ਸਿੰਘ ਸਾਬਕਾ ਸਰਪੰਚ ਟੋਰੋਵਾਲ, ਠੇਕੇਦਾਰ ਪੰਮੀ ਟੋਰੋਵਾਲ, ਐਸ.ਆਈ ਰੋਸ਼ਨ ਲਾਲ ਝੰਡੂਪੁਰ, ਸੈਕਟਰੀ ਰਾਕੇਸ ਕੁਮਾਰ, ਹੁਸਨ ਲਾਲ ਪ੍ਰਧਾਨ, ਮਾਸਟਰ ਹਰਪਾਲ ਚੰਦ ਆਦਿ ਸਮੇਤ ਸਮੂਹ ਨਗਰ ਨਿਵਾਸੀ ਹਾਜ਼ਰ ਸਨ |