ਮੁਕੰਦਪੁਰ, 4 ਫਰਵਰੀ (ਅਮਰੀਕ ਸਿੰਘ ਢੀਂਡਸਾ)-ਸਵ. ਜੀਣ ਰਾਮ ਤੇ ਸਵ. ਜਵਾਲੀ ਦੇ ਪਰਿਵਾਰ ਵਲੋਂ ਇੰਜੀ: ਨਰਿੰਦਰ ਬੰਗਾ, ਦਵਿੰਦਰ ਬੰਗਾ, ਜਗਦੀਸ਼ ਬੰਗਾ ਹੋਰਾਂ ਆਪਣੇ ਸਵ. ਪਿਤਾ ਪ੍ਰਕਾਸ਼ ਚੰਦ ਬੰਗਾ ਦੀ ਨਿੱਘੀ ਯਾਦ ਵਿੱਚ ਪਿੰਡ ਖਾਨਪੁਰ ਵਿਖੇ ਦੂਜਾ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਬਤੌਰ ਮੁੱਖ ਮਹਿਮਾਨ ਪੁੱਜੇ ਪ੍ਰਸਿੱਧ ਪੱਤਰਕਾਰ ਤੇ ਉੱਘੇ ਲੇਖਕ ਐਸ. ਅਸ਼ੋਕ ਭੌਰਾ ਤੇ ਸੋਮ ਥਿੰਦ ਯੂ.ਕੇ ਨੇ ਕੈਂਪ ਦਾ ਸਾਂਝੇ ਤੌਰ 'ਤੇ ਉਦਘਾਟਨ ਕੀਤਾ | ਕੈਂਪ ਦੇ ਸ਼ੁਰੂਆਤ 'ਚ ਇੱਕ ਸੈਮੀਨਾਰ ਅੱਖਾਂ ਦੀ ਸਾਂਭ-ਸੰਭਾਲ ਬਾਰੇ ਕਰਵਾਇਆ ਗਿਆ | ਕੈਂਪ ਵਿੱਚ ਮਰੀਜ਼ਾਂ ਨੂੰ ਆਪਣੇ ਭਾਸ਼ਣ ਰਾਹੀਂ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਅਸ਼ੋਕ ਭੌਰਾ ਨੇ ਕਿਹਾ ਕਿ ਬਾਪ ਨੂੰ ਯਾਦ ਕਰਨਾ ਹੀ ਵੜੱਪਣ ਨਹੀਂ ਹੁੰਦਾ, ਬਾਪ ਦੇ ਨਾਂਅ 'ਤੇ ਸਮਾਜ ਦੀ ਸੇਵਾ ਕਰਨਾ ਸਭ ਤੋਂ ਉੱਤਮ ਕਾਰਜ ਹੁੰਦਾ ਹੈ | ਗਾਇਕ ਸਾਬਰੀ ਨੇ ਸਵ. ਪ੍ਰਕਾਸ਼ ਚੰਦ ਬੰਗਾ ਤੇ ਉਸਦੇ ਪਰਿਵਾਰ ਦੇ ਸਮਾਜ ਸੇਵੀ ਕੰਮਾਂ ਬਾਰੇ ਗੀਤ ਗਾਂ ਸੈਮੀਨਾਰ ਦੀ ਸ਼ੁਰੂਆਤ ਕੀਤੀ | ਸੈਮੀਨਾਰ 'ਚ ਅਸ਼ੋਕ ਭੌਰਾ, ਬੂਟਾ ਮੁਹੰਮਦ, ਡਾ. ਚਰਨਜੀਤ ਸਿੰਘ, ਇੰਜੀ: ਨਰਿੰਦਰ ਬੰਗਾ ਤੇ ਜਸਵੀਰ ਸਿੰਘ ਨੂਰਪੁਰ ਨੇ ਸੰਬੋਧਨ ਕੀਤਾ | ਮਰੀਜ਼ਾਂ ਦੀ ਅੱਖਾਂ ਦੀ ਜਾਂਚ ਡਾ. ਚਰਨਜੀਤ ਸਿੰਘ ਤੇ ਸਟਾਫ਼ ਨੇ ਬੜੇ ਪਿਆਰ ਤੇ ਵਿਸਥਾਰ ਸਾਹਿਤ ਕੀਤੀ | 200 ਦੇ ਕਰੀਬ ਕੈਂਪ ਵਿੱਚ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਤੇ ਐਨਕਾਂ ਦਿੱਤੀਆਂ ਗਈਆਂ | ਕੈਂਪ ਨੂੰ ਸਫ਼ਲ ਬਣਾਉਣ ਵਿਚ ਦਵਿੰਦਰ ਬੰਗਾ, ਸੁਰਜੀਤ ਰੱਤੂ, ਹੰਸ ਰਾਜ ਬੰਗਾ, ਹਰਨਾਮ ਦਾਸ ਬੰਗਾ, ਕਮਲਜੀਤ ਬੰਗਾ, ਪ੍ਰਤਾਪ ਸਿੰਘ ਬੰਗਾ, ਮਦਨ ਲਾਲ ਬੰਗਾ, ਪ੍ਰਕਾਸ਼ ਕੌਰ, ਰਾਜਾ ਸਾਬਰੀ, ਸਾਬਕਾ ਸਰਪੰਚ ਤੀਰਥ ਰੱਤੂ, ਰੁਪਿੰਦਰ ਸਿੰਘ ਕੂਕਾ, ਕੁਲਦੀਪ ਸਿੰਘ ਠੇਕੇਦਾਰ, ਸੁਰਜੀਤ ਕੌਰ, ਚਮਨ ਲਾਲ ਬੰਗਾ, ਇੰਦਰਜੀਤ ਕੌਰ ਬੰਗਾ ਆਦਿ ਦਾ ਭਰਪੂਰ ਸਹਿਯੋਗ ਰਿਹਾ |