23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਪ੍ਰੇਰਨਾ ਪੋ੍ਰਗਾਰਮ ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲੇ 'ਚ ਵੱਖ-ਵੱਖ ਸਕੂਲਾਂ ਦੇ 150 ਵਿਦਿਆਰਥੀਆਂ ਨੇ ਭਾਗ ਲਿਆ

Ad Position 21
No active advertisement
ਅਜੀਤ ਡੈਸਕ 06-02-2026
ਪੋਜੇਵਾਲ ਸਰਾਂ, 5 ਫਰਵਰੀ (ਨਵਾਂਗਰਾਈਾ)-ਮਨਿਸਟਰੀ ਆਫ ਐਜੂਕੇਸ਼ਨ ਭਾਰਤ ਸਰਕਾਰ ਵਲੋਂ ਨਵੀਂ ਸਿੱਖਿਆ ਨੀਤੀ 2020 ਤਹਿਤ ਪ੍ਰੇਰਨਾ ਪੋ੍ਰਗਰਾਮ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਭਾਰਤ ਦੇ ਵੱਖ-ਵੱਖ ਜ਼ਿਲਿ੍ਹਆ ਦੇ ਦੋ-ਦੋ ਵਿਦਿਆਰਥੀਆਂ ਨੂੰ ਇੱਕ-ਇੱਕ ਹਫਤੇ ਲਈ ਪ੍ਰੇਰਨਾ ਕੇਂਦਰ ਵਡਨਗਰ (ਗੁਜਰਾਤ) ਵਿਖੇ ਭੇਜਿਆ ਜਾਂਦਾ ਹੈ ਤੇ ਉੱਥੇ ਵਿਦਿਆਰਥੀਆਂ ਨੂੰ ਉੱਥੇ ਦੇ ਸੱਭਿਆਚਾਰ ਅਤੇ ਅਨੁਭਵਨਾਤਮਕ ਸਿੱਖਿਆ ਦੇਣ ਬਾਰੇ ਉਨ੍ਹਾਂ ਦੀ ਕੋਸ਼ਿਸ਼ ਹੈ | ਇਸ ਪੋ੍ਰਗਰਾਮ ਦਾ ਉਦੇਸ਼ 9ਵੀਂ ਤੋਂ 11ਵੀਂ ਜਮਾਤ ਤੱਕ ਦੇ ਚੁਣੇ ਵਿਦਿਆਰਥੀਆਂ ਦੇ ਨੇਤਰਤਵ ਗੁਣ ਨੂੰ ਪਰਪੱਕ ਕਰਨਾ ਹੈ | ਇਸੇ ਪੋ੍ਰਗਰਾਮ ਤਹਿਤ ਅਗਲੇ ਬੈਚ ਲਈ ਪੀ. ਐਮ ਸ੍ਰੀ ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ ਵਿਖੇ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਅਨੀਤਾ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਲਖਵੀਰ ਸਿੰਘ ਦੀ ਅਗਵਾਈ ਵਿੱਚ ਅਤੇ ਪਿੰ੍ਰਸੀਪਲ ਰਵਿੰਦਰ ਕੁਮਾਰ ਧੰਨਖੜ ਦੀ ਦੇਖ-ਰੇਖ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਵਿਦਿਆਲਿਆ ਦੇ 150 ਵਿਦਿਆਰਥੀਆਂ ਨੇ ਭਾਗ ਲਿਆ ਤੇ ਉਹਨਾਂ ਵਿੱਚੋਂ ਆਪਸੀ ਕਰਵਾਏ ਮੁਕਾਬਲੇ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਦੋ ਵਿਦਿਆਰਥੀਆਂ ਦੀ ਚੋਣ ਪ੍ਰੇਰਨਾ ਕੇਂਦਰ ਵਡਨਗਰ (ਗੁਜਰਾਤ) ਲਈ ਕੀਤੀ ਜਾਵੇਗੀ | ਇਸ ਸਬੰਧੀ ਪਿ੍ੰਸੀਪਲ ਰਵਿੰਦਰ ਕੁਮਾਰ ਧੰਨਖੜ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਸਕੂਲ ਪੱਧਰ 'ਤੇ ਕਰਵਾਏ ਮੁਕਾਬਲੇ ਵਿੱਚੋਂ 1 ਲੜਕੇ ਅਤੇ ਇੱਕ ਲੜਕੀ ਨੇ ਇਸ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਭਾਗ ਲਿਆ ਅਤੇ ਇਸ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚੋਂ 15 ਲੜਕੇ ਅਤੇ 15 ਲੜਕੀਆਂ ਦੀ ਚੋਣ ਕਰਕੇ ਉਹਨਾਂ ਦੀ ਡਿਟੇਲ ਪੇ੍ਰਰਨਾ ਪੋਰਟਲ 'ਤੇ ਪਾ ਦਿੱਤੀ ਗਈ ਜਿਨ੍ਹਾਂ ਵਿੱਚ ਇੱਕ ਲੜਕੇ ਅਤੇ ਇੱਕ ਲੜਕੀ ਦੀ ਚੋਣ ਪ੍ਰੇਰਨਾ ਕੇਂਦਰ ਵਡਨਗਰ (ਗੁਜਰਾਤ) ਲਈ ਭਾਰਤ ਸਰਕਾਰ ਕਰੇਗੀ ਤੇ ਇਹ ਬੱਚੇ ਅਗਲੇ ਬੈਚ ਲਈ ਪ੍ਰੇਰਨਾ ਕੇਂਦਰ ਵਡਨਗਰ (ਗੁਜਰਾਤ) ਜਾਣਗੇ | ਇਸ ਮੁਕਾਬਲੇ ਦੌਰਾਨ ਵਿਦਿਆਰਥੀਆਂ ਦੇ ਪੇਟਿੰਗ, ਕਵਿਤਾ ਅਤੇ ਲੇਖ ਲਿਖਣ ਦੇ ਮੁਕਾਬਲੇ ਕਰਵਾਏ ਗਏ ਅਤੇ ਜਜਮੈਂਟ ਦੀ ਭੂਮਿਕਾ ਪਿ੍ੰ. ਪਵਨ ਕੁਮਾਰ ਆਦਰਸ ਸਕੂਲ ਨਵਾਂਗਰਾ, ਗੁਲਜਾਰ ਸਿੰਘ ਆਰਟ ਟੀਚਰ ਪਿਪਸ ਪੋਜੇਵਾਲ ਅਤੇ ਪੋ੍ਰ. ਜਸਵੀਰ ਸਿੰਘ ਐਮ.ਬੀ.ਜੀ ਕਾਲਜ ਪੋਜੇਵਾਲ ਨੇ ਨਿਭਾਈ | ਇਸ ਮੌਕੇ ਅੰਸੀਮ ਅੰਸਾਰੀ ਵਾਈਸ ਪਿ੍ੰਸੀਪਲ, ਸੰਜੀਵ ਠਾਕੁਰ, ਸ਼ਾਮ ਕੁਮਾਰ, ਸੁਤੰਤਰ ਕੁਮਾਰ ਸੁਪਰਡੈਂਟ ਆਦਿ ਸਮੇਤ ਸਮੂਹ ਸਟਾਫ ਅਤੇ ਬੱਚੇ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਸੰਬੰਧੀ ਅਖੰਡ ਪਾਠ ਦੇ ਭੋਗ ਪਾਏ ਅਗਲੀ ਖ਼ਬਰ ਚੱਕ ਫੁੱਲੂ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
Ad Position 24