ਬੰਗਾ, 20 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੀ ਸੂਬਾਈ ਕਾਨਫ਼ਰੰਸ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਸਾਥੀ ਰਾਮ ਸਿੰਘ ਨੂਰ ਪੁਰੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿੱਚ ਵਿਸ਼ੇਸ਼ ਕੌਮੀ ਮੀਤ ਪ੍ਰਧਾਨ ਭੂਪ ਚੰਦ ਚੰਨੋ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਜਥੇਬੰਦੀ ਦੇ ਜਨਰਲ ਸਕੱਤਰ ਗੁਰਮੇਸ ਸਿੰਘ ਨੇ ਦੱਸਿਆ ਕਿ ਸੂਬਾਈ ਕਾਨਫ਼ਰੰਸ ਜੋ 27 ਤੇ 28 ਫ਼ਰਵਰੀ ਨੂੰ ਨੂਰ ਮਹਿਲ ਵਿੱਚ ਹੋ ਰਹੀ ਹੈ ਦੇ ਸਬੰਧ ਵਿਚ ਸੂਬਾਈ ਕਮੇਟੀ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਰਿਪੋਰਟ ਪਾਸ ਕੀਤੀ ਗਈ | ਮੀਟਿੰਗ ਵਿੱਚ ਪਿਛਲੇ ਕੰਮ ਦਾ ਰੀਵਿਊ ਕੀਤਾ ਗਿਆ | ਜਥੇਬੰਦੀ ਦੀ ਮੈਂਬਰਸ਼ਿਪ ਅਤੇ ਕੇਂਦਰੀ ਬਿਲਡਿੰਗ ਫ਼ੰਡ ਦਾ ਕੋਟਾ ਅਜਲਾਸ ਤੱਕ ਪੂਰਾ ਕਰਨ ਲਈ ਵਿਸ਼ੇਸ਼ ਤੌਰ 'ਤੇ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ | ਅਜਲਾਸ ਵਿੱਚ ਲੱਗੇ ਹੋਏ ਕੋਟੇ ਮੁਤਾਬਿਕ ਡੈਲੀਗੇਟ ਲੈਣ ਕੇ ਆਉਣ ਦਾ ਸੱਦਾ ਵੀ ਦਿੱਤਾ ਗਿਆ | ਇਸ ਮੀਟਿੰਗ ਵਿੱਚ ਜਸਬੀਰ ਸਿੰਘ ਝਬਾਲ, ਡਾ. ਵਿਜੇ ਘਨੌਰ, ਸਤਪਾਲ ਸਿੰਘ, ਚਾਨਣ ਸਿੰਘ, ਸੁਖਦੇਵ ਸਿੰਘ ਗੋਹਲਵੜ੍ਹ, ਪ੍ਰੀਤਮ ਸਿੰਘ ਪੱਟੀ, ਹੰਸਾ ਸਿੰਘ, ਧੀਰ ਸਿੰਘ, ਮਹਿੰਦਰ ਸਿੰਘ, ਰਾਜ ਰਾਣੀ, ਹਰਪਾਲ ਸਿੰਘ, ਕਿਸ਼ਨ ਕੁਮਾਰ, ਬਰਿਜਦਰ ਪੰਡਤ, ਜੋਗਿੰਦਰ ਸਿੰਘ ਬੱਧਣ ਅਤੇ ਹੋਰ ਵਰਕਰ ਹਾਜ਼ਰ ਸਨ |