ਨਵਾਂਸ਼ਹਿਰ, 21 ਫਰਵਰੀ (ਜਸਬੀਰ ਸਿੰਘ ਨੂਰਪੁਰ)-ਕਨਵਰ ਅਰੋੜਾ ਕੰਸਲਟੈਂਟ ਦੇ ਐਮ.ਡੀ ਕਨਵਰ ਅਰੋੜਾ ਨੇ ਦੱਸਿਆ ਕਿ ਜਿਹੜੇ ਬੱਚੇ ਆਇਲਟਸ ਜਾਂ ਪੀ.ਟੀ.ਈ ਕਰਨਾ ਚਾਹੁੰਦੇ ਹਨ ਉਨ੍ਹਾਂ ਲਈ ਸਾਡੇ ਇੰਸਟੀਟਿਊਟ ਵਲੋਂ ਭਾਰੀ ਛੋਟ ਦਿੱਤੀ ਜਾ ਰਹੀ ਹੈ | ਜਿਹੜੇ ਬੱਚੇ ਇਸ ਵੇਲੇ ਬਾਰ੍ਹਵੀਂ ਦੇ ਪੇਪਰ ਦੇ ਰਹੇ ਹਨ ਉਨ੍ਹਾਂ ਵਾਸਤੇ ਕੰਪਨੀ ਵਲੋਂ ਪ੍ਰੀ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਹੋਈ ਹੈ | ਜਿਸ ਵਿੱਚ ਵਿਦਿਆਰਥੀ ਆਪਣੀ ਸੀਟ ਬੁੱਕ ਕਰਵਾ ਸਕਦੇ ਹਨ ਅਤੇ ਫੀਸ ਵਿੱਚ ਉਹਨਾਂ ਨੂੰ ਛੋਟ ਵੀ ਦਿੱਤੀ ਜਾਵੇਗੀ | ਸਾਡੇ ਇੰਸਟੀਟਿਊਟ ਵਿੱਚ ਸਟਾਫ ਬਹੁਤ ਹੀ ਤਜ਼ਰਬੇਕਾਰ ਅਤੇ ਮਿਹਨਤੀ ਹੈ | ਜੋ ਕਿ ਪਿਛਲੇ 15 ਸਾਲਾਂ ਤੋਂ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਹਨ | ਇੰਸਟੀਟਿਊਟ ਵਿੱਚ ਬੱਚਿਆਂ ਲਈ ਬਹੁਤ ਵਧੀਆ ਆਧੁਨਿਕ ਤਕਨੀਕ ਦੇ ਨਾਲ਼ ਪੜ੍ਹਾਈ ਕਰਵਾਈ ਜਾਂਦੀ ਹੈ | ਆਈਲੈੱਟਸ, ਪੀ.ਟੀ.ਈ, ਸੈਲਪਿਪ, ਟਾਇਫਲ, ਸਪੋਕਨ ਇੰਗਲਿਸ਼ ਅਤੇ ਨੈਨੀ ਦੀਆਂ ਕਲਾਸਾਂ ਚੱਲ ਰਹੀਆਂ ਹਨ | ਬੱਚੇ ਆਪਣੀ ਜ਼ਰੂਰਤ ਮੁਤਾਬਿਕ ਇੱਕ ਮਹੀਨੇ ਦੋ ਮਹੀਨੇ ਜਾਂ ਤਿੰਨ ਮਹੀਨੇ ਦੀਆਂ ਕਲਾਸਾਂ ਦੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ | ਉਹਨਾਂ ਦੱਸਿਆ ਕਿ ਕਿਸੇ ਵੀ ਕੰਟਰੀ ਦਾ ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾ, ਵਰਕ ਵੀਜ਼ਾ, ਸਪਾਊਜ਼ ਵੀਜ਼ਾ 'ਤੇ ਜਾਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਹੈੱਡ ਆਫ਼ਿਸ ਅਰੋੜਾ ਟਾਵਰ ਬੰਗਾ ਰੋਡ ਨਵਾਂਸ਼ਹਿਰ ਜਾਂ ਬ੍ਰਾਂਚ ਆਫ਼ਿਸ ਬੰਗਾ ਚੌਂਕ ਗੜ੍ਹਸ਼ੰਕਰ ਸਿਧੇ ਮਿਲ਼ ਸਕਦੇ ਹਨ | ਉਹਨਾ ਕਿਹਾ ਕਿ ਯੂ.ਕੇ ਦੇ ਸਟੱਡੀ ਵੀਜ਼ਾ ਇਸ ਵੇਲੇ ਬਹੁਤ ਵਧੀਆ ਆ ਰਹੇ ਹਨ ਬਿਨਾ ਆਈਲੈੱਟਸ ਤੋਂ ਵੀ ਅਪਲਾਈ ਕੀਤਾ ਜਾ ਸਕਦਾ ਹੈ ਬਾਰ੍ਹਵੀਂ/ਡਿਗਰੀ ਤੋਂ ਬਾਅਦ ਗੈਪ ਵੀ ਸਵੀਕਾਰ ਹੈ |