28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਪੰਜਾਬੀ ਨੂੰ ਪੰਜਾਬ ਦੇ ਸਾਰੇ ਸਕੂਲਾਂ 'ਚ ਪਹਿਲੀ ਤੋਂ ਅੱਠਵੀਂ ਤੱਕ ਲਾਜ਼ਮੀ ਵਿਸ਼ਾ ਬਣਾਇਆ ਜਾਵੇ-ਬਾਬਾ ਸ਼ਿਕਾਗੋਂ

Ad Position 21
No active advertisement
ਅਜੀਤ ਡੈਸਕ 22-02-2026
ਨਵਾਂਸ਼ਹਿਰ, 21 ਫਰਵਰੀ (ਜਸਬੀਰ ਸਿੰਘ ਨੂਰਪੁਰ)-ਪੰਜਾਬੀ ਸਾਹਿਤ ਸਭਾ ਬਲਾਚੌਰ ਵਲੋਂ ਜ਼ਿਲ੍ਹਾ ਭਰ ਦੀਆਂ ਸਾਹਿਤ ਸਭਾਵਾਂ ਦੇ ਸਹਿਯੋਗ ਨਾਲ਼ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਇਆ ਗਿਆ | ਪ੍ਰਧਾਨਗੀ ਮੰਡਲ ਵਿੱਚ ਪ੍ਰਸਿੱਧ ਲੇਖਕ ਮਹਿੰਦਰ ਸਿੰਘ ਦੁਸਾਂਝ, ਬਾਬਾ ਦਲਜੀਤ ਸਿੰਘ ਸ਼ਿਕਾਗੋਂ ਵਾਲੇ, ਪ੍ਰੋ. ਇਕਬਾਲ ਸਿੰਘ ਚੀਮਾ, ਸੰਧੂ ਵਰਿਆਣਵੀ ਅਤੇ ਸਭਾ ਪ੍ਰਧਾਨ ਦੀਦਾਰ ਸਿੰਘ ਸ਼ੇਤਰਾ ਕੌਲਗੜ੍ਹ ਵਾਲੇ ਸੁਸ਼ੋਭਿਤ ਸਨ | ਆਪਣੇ ਪ੍ਰਧਾਨਗੀ ਭਾਸ਼ਣ ਵਿਚ ਬਾਬਾ ਦਲਜੀਤ ਸਿੰਘ ਸ਼ਿਕਾਗੋਂ ਵਾਲਿਆਂ ਨੇ ਕਿਹਾ ਕਿ ਜਦੋਂ ਤੱਕ ਲੋਕ ਨਹੀਂ ਜਾਗਦੇ ਮਸਲੇ ਦਾ ਹੱਲ ਨਹੀਂ ਹੋ ਸਕਦਾ | ਉਨ੍ਹਾਂ ਮੰਗ ਕੀਤੀ ਕਿ ਪਹਿਲੀ ਜਮਾਤ ਤੋਂ ਅੱਠਵੀਂ ਜਮਾਤ ਤੱਕ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਮਾਂ ਬੋਲੀ ਪੰਜਾਬੀ ਦੀ ਪੜ੍ਹਾਈ ਲਾਜ਼ਮੀ ਕੀਤੇ ਜਾਣ ਦੀ ਲੋੜ ਹੈ | ਪ੍ਰਸਿੱਧ ਪੰਜਾਬੀ ਲੇਖਕ ਮਹਿੰਦਰ ਸਿੰਘ ਦੁਸਾਂਝ ਨੇ ਕਿਹਾ ਕਿ ਪੰਜਾਬ ਵਿੱਚ ਆਈਆਂ ਹੁਣ ਤੱਕ ਦੀਆਂ ਸਰਕਾਰਾਂ ਪੰਜਾਬ ਵਿੱਚ ਹੀ ਦੁਕਾਨਾਂ ਦੇ ਬੋਰਡ ਵੀ ਆਪਣੀ ਮਾਂ ਬੋਲੀ ਵਿੱਚ ਨਹੀਂ ਲਿਖਵਾ ਸਕੀਆਂ ਹਨ | ਉਹਨਾਂ ਮੰਗ ਕੀਤੀ ਕਿ ਇੱਕ ਲੋਕ ਲਹਿਰ ਉਸਾਰੀ ਜਾਵੇ ਕਿ ਪੰਜਾਬ 'ਚ ਹਰ ਦੁਕਾਨ ਦਾ ਬੋਰਡ ਸਭ ਤੋਂ ਉਪਰ ਗੁਰਮੁਖੀ ਵਿੱਚ ਲਿਖਵਾਏ ਜਾਣ, ਜਿਸ ਲਈ ਸਰਕਾਰ 'ਤੇ ਦਬਾਅ ਬਣਾਇਆ ਜਾਵੇ | ਪ੍ਰੋ. ਇਕਬਾਲ ਸਿੰਘ ਚੀਮਾ ਨੇ ਹਰਿਆਣਾ ਦਾ ਜੰਮਪਲ ਹੋਣ ਦੀ ਗੱਲ ਕਰਦਿਆਂ ਪੰਜਾਬੀ ਦੀਆਂ ਉਪ ਭਾਸ਼ਾਵਾਂ ਵੱਲ ਇਸ਼ਾਰਾ ਕਰਦਿਆਂ ਹੋਇਆ ਪੰਜਾਬੀ ਬੋਲੀ ਦੇ ਨੁਕਸਾਨ ਨੂੰ ਕੇਂਦਰ ਬਿੰਦੂ ਬਣਾਇਆ | ਪ੍ਰੋ. ਸੰਧੂ ਵਰਿਆਣਵੀ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਵਲੋਂ ਕੀਤੇ ਜਾ ਰਹੇ ਯਤਨਾਂ 'ਤੇ ਚਾਨਣਾ ਪਾਇਆ | ਇਸ ਮੌਕੇ ਸਭਾ ਦੇ ਮੀਤ ਪ੍ਰਧਾਨ ਗੁਰਨੇਕ ਸਿੰਘ ਸ਼ੇਰ, ਅਮਰੀਕ ਸਿੰਘ ਰਾਏ ਬੇਗਮਪੁਰੀ, ਹਰੀ ਕਿ੍ਸ਼ਨ ਪਟਵਾਰੀ, ਕੇਵਲ ਕਿ੍ਸ਼ਨ ਕਿਸ਼ਨਪੁਰੀ ਚੰਡੀਗੜ੍ਹ, ਮੋਹਣ ਲਾਲ ਰਾਹੀ ਚੰਡੀਗੜ੍ਹ, ਕਸ਼ਮੀਰ ਸਿੰਘ ਢਿੱਲੋਂ, ਨਰੇਸ਼ ਧੌਲ ਬਲਾਚੌਰ, ਮਾਸਟਰ ਹਰਿੰਦਰ ਸਿੰਘ ਨਵਾਂਸ਼ਹਿਰ ਲੰਗੜੋਆ ਵਾਲੇ, ਨਰਿੰਦਰ ਭੂੰਬਲਾ ਬਲਾਚੌਰ, ਰਵਿੰਦਰ ਸਿੰਘ ਮੱਲ੍ਹਾਂ ਬੇਦੀਆਂ, ਡਾ. ਗੁਰਮੀਤ ਸਿੰਘ ਸਰਾਂ ਮਜਾਰਾ ਕਲਾਂ, ਹਰਭਜਨ ਸਿੰਘ ਹੀਰ, ਪਿ੍ੰਸੀਪਲ ਜਸਪਾਲ ਸਿੰਘ ਗਿੱਦਾ, ਕਹਾਣੀਕਾਰ ਜੋਗੇ ਭੰਗਲ, ਪ੍ਰਸਿੱਧ ਕਵੀ ਦੀਪ ਕਲੇਰ, ਕਾਲਮ ਨਵੀਸ ਅਤੇ ਲੇਖਕ ਗੁਰਜਿੰਦਰ ਸਿੰਘ ਸਾਹਦੜਾ, ਦੇਸ ਰਾਜ ਬਾਲੀ ਪ੍ਰਧਾਨ ਪੰਜਾਬ ਸਾਹਿਤ ਸਭਾ ਨਵਾਂਸ਼ਹਿਰ, ਦਵਿੰਦਰ ਸਕੋਹਪੁਰੀ ਪ੍ਰਧਾਨ ਨਵਜੋਤ ਸਾਹਿਤ ਸਭਾ ਔੜ, ਨੂਰ ਕਮਲ ਲਿਖਾਰੀ ਸਭਾ ਜਗਤਪੁਰ, ਅਮਰਜੀਤ ਸਿੰਘ ਸ੍ਰੀ ਗੁਰੂ ਅਮਰਦਾਸ ਸੇਵਾ ਸੁਸਾਇਟੀ ਨਵਾਂਸ਼ਹਿਰ, ਜਸਵਿੰਦਰ ਸਿੰਘ ਨਵਾਂਸ਼ਹਿਰ, ਦੀਪ ਜਗਤਪੁਰੀ, ਜਸਵਿੰਦਰ ਸਿੰਘ ਅਤੇ ਮੰਚ ਸੰਚਾਲਨ ਕਰਦਿਆਂ ਸਭਾ ਦੇ ਸੀਨੀਅਰ ਸਕੱਤਰ ਹਰਦੀਪ ਸਿੰਘ ਕਲਮ ਗਹੂੰਣ ਨੇ ਮਾਂ ਬੋਲੀ ਦਾ ਮਨੁੱਖੀ ਜੀਵਨ ਵਿੱਚ ਮਹੱਤਵ 'ਤੇ ਚਾਨਣਾ ਪਾਉਂਦਿਆਂ ਹਾਜ਼ਰ ਕਵੀਆਂ ਦੇ ਗੀਤਾਂ, ਕਵਿਤਾਵਾਂ ਰਾਹੀਂ ਮਾਹੌਲ ਨੂੰ ਸਾਹਿਤਕ ਰੰਗਤ ਬਖ਼ਸ਼ੀ | ਇਸ ਮੌਕੇ ਮਨਮੋਹਨ ਸਿੰਘ ਖੇਲਾ ਸਿਡਨੀ ਵਾਲਿਆਂ ਵੀ ਪਹੁੰਚ ਕੇ ਸਭਾ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਵਿਸ਼ਵਾਸ ਦਵਾਇਆ | ਸਭਾ ਦੇ ਪ੍ਰਧਾਨ ਦੀਦਾਰ ਸਿੰਘ ਸ਼ੇਤਰਾ ਕੌਲਗੜ੍ਹ ਵਾਲਿਆਂ ਨੇ ਇਸ ਮਹੱਤਵਪੂਰਨ ਵਿਸ਼ੇ 'ਤੇ ਰੱਖੇ ਗਏ ਵੱਖ-ਵੱਖ ਵਿਚਾਰਾਂ ਲਈ ਬੁਲਾਰਿਆਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਬੰਗਾ ਬੱਸ ਅੱਡੇ ਦੇ ਅੰਦਰ ਬੱਸਾਂ ਨਾ ਜਾਣ ਕਾਰਨ ਮੁੱਖ ਸੜਕ 'ਤੇ ਲੱਗ ਜਾਂਦਾ ਵੱਡਾ ਜਾਮ ਅਗਲੀ ਖ਼ਬਰ ਬੰਗਾ ਬੱਸ ਅੱਡੇ ਦੇ ਅੰਦਰ ਬੱਸਾਂ ਨਾ ਜਾਣ ਕਾਰਨ ਮੁੱਖ ਸੜਕ 'ਤੇ ਲੱਗ ਜਾਂਦਾ ਵੱਡਾ ਜਾਮ
Ad Position 24