29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਜੰਗਲੀ ਤੇ ਬੇਸਹਾਰਾ ਪਸ਼ੂਆਂ ਨੇ ਲੋਕਾਂ ਤੇ ਕਿਸਾਨਾਂ ਦੀ ਜ਼ਿੰਦਗੀ ਨੂੰ ਬਣਾਇਆ ਨਰਕ

Ad Position 21
No active advertisement
ਅਜੀਤ ਡੈਸਕ 22-02-2026
ਪੋਜੇਵਾਲ ਸਰਾਂ, 21 ਫਰਵਰੀ (ਨਵਾਂਗਰਾਈਾ)-ਇਸ ਇਲਾਕੇ ਵਿੱਚ ਜਿੱਥੇ ਜੰਗਲੀ ਜਾਨਵਰਾਂ ਨੇ ਲੋਕਾਂ ਦਾ ਜੀਉਣਾ ਹਰਾਮ ਕੀਤਾ ਹੋਇਆ ਹੈ ੳੁੱਥੇ ਲੋਕਾਂ ਵਲੋਂ ਛੱਡੇ ਬੇਸਹਾਰਾ ਪਸ਼ੂਆਂ ਨੇ ਵੀ ਲੋਕਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ | ਜੰਗਲੀ ਤੇ ਇਨ੍ਹਾਂ ਛੱਡੇ ਹੋਏ ਬੇਸਹਾਰਾ ਪਸ਼ੂਆਂ ਨੇ ਜਿੱਥੇ ਸਾਡੀ ਕਿਸਾਨੀ ਤਬਾਹ ਕੀਤੀ ਹੋਈ ਹੈ ੳੁੱਥੇ ਹੁਣ ਤੱਕ ਇਹ ਪਸ਼ੂ ਕਈ ਕੀਮਤੀ ਜਾਨਾਂ ਵੀ ਲੈ ਚੁੱਕੇ ਹਨ | ਇਹ ਪਸ਼ੂ ਸਾਰੀ-ਸਾਰੀ ਰਾਤ ਖੇਤਾਂ ਵਿੱਚ ਜਿੰਮੀਂਦਾਰਾਂ ਨੂੰ ਸੌਣ ਲਈ ਮਜ਼ਬੂਰ ਕਰ ਰਹੇ ਹਨ ਤੇ ਕਿਸਾਨ ਦੀ ਸਾਰੀ ਫਸਲ ਪਤਾ ਨਹੀਂ ਕਿਹੜੇ ਵੇਲੇ ਇਨ੍ਹਾਂ ਵਲੋਂ ਤਬਾਹ ਕਰ ਦਿੱਤੀ ਜਾਵੇ ਕਦੇ ਵੀ ਅੰਦਾਜਾ ਨਹੀਂ ਲਗਾਇਆ ਜਾ ਸਕਦਾ | ਕਈ ਵਾਰ ਰਾਤ ਨੂੰ ਮਾੜੀ ਜਿਹੀ ਅੱਖ ਲੱਗਣ ਨਾਲ ਹੀ ਇਹ ਜਾਨਵਰ ਕਿਸਾਨਾਂ ਦੀ ਫਸਲ ਤਬਾਹ ਕਰ ਜਾਂਦੇ ਹਨ ਤੇ ਕਿਸਾਨ ਵਿਚਾਰਾ ਹੱਥ ਮਲਦਾ ਰਹਿ ਜਾਂਦਾ ਹੈ | ਇਸ ਤੋਂ ਇਲਾਵਾ ਹੁਣ ਇਹ ਜਾਨਵਰ ਸੜਕਾਂ 'ਤੇ ਘੁੰਮਦੇ ਆਮ ਦੇਖੇ ਜਾ ਸਕਦੇ ਹਨ ਜਿਸ ਨਾਲ ਰੋਜ਼ਾਨਾ ਕੋਈ ਨਾ ਕੋਈ ਹਾਦਸਾ ਇਸ ਇਲਾਕੇ ਵਿੱਚ ਵਾਪਰ ਰਿਹਾ ਹੈ ਅਤੇ ਇਹਨਾਂ ਬੇਸਹਾਰਾ ਤੇ ਜੰਗਲੀ ਪਸ਼ੂਆਂ ਦੀ ਲਪੇਟ ਵਿੱਚ ਆ ਕੇ ਕਈਆਂ ਦਾ ਜਾਨੀ ਨੁਕਸਾਨ ਹੋ ਚੁੱਕਾ ਹੈ | ਇਨ੍ਹਾਂ ਜਾਨਵਰਾਂ ਦਾ ਜ਼ਿਆਦਾ ਬੋਲਬਾਲਾ ਕੰਢੀ ਦੇ ਇਸ ਇਲਾਕੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ | ਲੋਕਾਂ ਦੀ ਸਰਕਾਰ ਤੋਂ ਮੰਗ ਹੈ ਕਿ ਇਨ੍ਹਾਂ ਜੰਗਲੀ ਤੇ ਬੇਸਹਾਰਾ ਜਾਨਵਰਾਂ ਬਾਰੇ ਸਰਕਾਰ ਕੋਈ ਵਿਸ਼ੇਸ ਪਾਲਿਸੀ ਲਿਆਵੇ ਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਪੁਖਤਾ ਪ੍ਰਬੰਧ ਕਰੇ | ਸਰਕਾਰ ਇਸ ਗੱਲ ਦਾ ਪ੍ਰਬੰਧ ਕਰੇ ਕਿ ਜਿਹੜੇ ਲੋਕੀਂ ਆਪਣੇ ਪਸ਼ੂਆਂ ਨੂੰ ਬੇਸਹਾਰਾ ਛੱਡ ਕੇ ਜਾਂਦੇ ਹਨ ਉਹਨਾਂ ਨੂੰ ਸਖ਼ਤ ਸਜਾ ਦਿੱਤੀ ਜਾਵੇ | ਬੜੇ ਦੁੱਖ ਦੀ ਗੱਲ ਹੈ ਕਿ ਇੱਕ ਪਾਸੇ ਤਾਂ ਅਸੀਂ ਗਊ ਮਾਤਾ ਦੀ ਪੂਜਾ ਕਰਦੇ ਹਾਂ ਜਦੋਂ ਵਿਚਾਰੀ ਦੁੱਧ ਦੇਣ ਤੋਂ ਅਸਮਰਥ ਹੋ ਜਾਂਦੀ ਹੈ ਤਾਂ ਉਸ ਨੂੰ ਅਸੀਂ ਧੱਕੇ ਖਾਣ ਤੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਲਈ ਛੱਡ ਦਿੰਦੇ ਹਨ ਅਜਿਹੇ ਲੋਕਾਂ ਨੂੰ ਕਦੇ ਵੀ ਬਖਸ਼ਣਾ ਨਹੀਂ ਚਾਹੀਦਾ | ਇਸ ਮੌਕੇ ਇਲਾਕੇ ਦੇ ਹਰ ਪਿੰਡ 'ਚ ਇਹ ਹਾਲਾਤ ਹਨ ਕਿ ਹਰ ਪਿੰਡ ਵਿੱਚ 50-50, 60-60 ਦੇ ਝੂੰਡ ਆਮ ਦੇਖਣ ਨੂੰ ਮਿਲਦੇ ਹਨ |
Ad Position 22
No active advertisement
ਪਿਛਲੀ ਖ਼ਬਰ ਨਸ਼ੇ ਜਾਂ ਹੋਰ ਅਪਰਾਧਿਕ ਕਾਰਵਾਈਆਂ ਗੋਲੀ ਦੀ ਨੀਤੀ ਨਾਲ ਨਹੀਂ ਹੱਲ ਹੋਣਗੀਆਂ- ਬਲਵਿੰਦਰ ਬਜਾਜ ਅਗਲੀ ਖ਼ਬਰ ਲੱਕੀ ਨੂੰ ਵਪਾਰ ਵਿੰਗ ਦੀ ਕੋਰ ਕਮੇਟੀ ਮੈਂਬਰ ਲਗਾਉਣ 'ਤੇ ਵਧਾਈ: ਗੁਰਪ੍ਰੀਤ ਸਿੰਘ
Ad Position 24